ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ

Heroin

ਭਾਰਤ-ਪਾਕਿ ਸਰਹੱਦ ਤੋਂ ਕਰੋੜਾਂ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਗ੍ਰਿਫਤਾਰ,ਫਿਰੋਜ਼ਪੁਰ: ਬੀ.ਐੱਸ.ਐਫ ਅਤੇ ਸੀ.ਆਈ ਸਟਾਫ਼ ਮੋਗਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਹਨਾਂ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਭਾਰਤ-ਪਾਕਿ ਸਰਹੱਦ ‘ਤੇ ਪੈਂਦੀ ਚੈੱਕ ਪੋਸਟ ਦੋਨਾ ਤੇਲੂ ਮੱਲ ਦੇ ਖੇਤਰ ‘ਚੋਂ ਦੋ ਪਲਾਸਟਿਕ ਦੀਆਂ ਬੋਤਲਾਂ ‘ਚ ਹੈਰੋਇਨ ਬਰਾਮਦ ਕੀਤੀ।

ਬਰਾਮਦ ਕੀਤੀ ਹੈਰੋਇਨ ਦਾ ਕੁੱਲ ਵਜ਼ਨ ਅੱਠ ਸੌ ਗ੍ਰਾਮ ਪਾਇਆ ਗਿਆ ਜਿਸ ਦੀ ਕੀਮਤ ਕੌਮਾਂਤਰੀ ਬਾਜ਼ਾਰ ਅੰਦਰ ਕੀਮਤ ਸਵਾ ਚਾਰ ਕਰੋੜ ਰੂਪੈ ਦੱਸੀ ਜਾ ਰਹੀ ਹੈ।

ਹੋਰ ਪੜ੍ਹੋ: ਬਠਿੰਡਾ: ਪਿੰਡ ਕੋਟਫੱਤਾ ‘ਚ ਲੋਕਾਂ ਨੇ ਨਸ਼ਾ ਤਸਕਰ ਦੀ ਕੀਤੀ ਰੱਜ ਕੇ ਕੁੱਟਮਾਰ, ਤਸਕਰ ਨੂੰ ਕੀਤਾ ਪੁਲਿਸ ਹਵਾਲੇ

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਵੀ ਕਾਬੂ ਕੀਤਾ ਹੈ ਜਿਸ ਦੀ ਪਛਾਣ ਨਿਰਮਲ ਸਿੰਘ ਵਾਸੀ ਪਿੰਡ ਨਿਹਾਲੇ ਕਿਲਚੇ ਵਜੋਂ ਦੱਸੀ ਜਾ ਰਹੀ ਹੈ, ਜਿਸ ਦੀ ਨਿਸ਼ਾਨ ਦੇਹੀ ਤੇ ਹੀ ਹੈਰੋਇਨ ਦੀ ਬਰਾਮਦਗੀ ਮਿਲਣ ਖ਼ਬਰ ਦੀ ਸੂਚਨਾ ਹੈ।

-PTC News