ਮੁੱਖ ਖਬਰਾਂ

ਫਿਰੋਜ਼ਪੁਰ: ਨਮ ਅੱਖਾਂ ਨਾਲ ਕਮਲ ਸ਼ਰਮਾ ਨੂੰ ਦਿੱਤੀ ਅੰਤਿਮ ਵਿਦਾਈ, ਮੌਜੂਦ ਰਹੇ ਕਈ ਸਿਆਸੀ ਦਿੱਗਜ

By Jashan A -- October 28, 2019 2:10 pm -- Updated:Feb 15, 2021

ਫਿਰੋਜ਼ਪੁਰ: ਨਮ ਅੱਖਾਂ ਨਾਲ ਕਮਲ ਸ਼ਰਮਾ ਨੂੰ ਦਿੱਤੀ ਅੰਤਿਮ ਵਿਦਾਈ, ਮੌਜੂਦ ਰਹੇ ਕਈ ਸਿਆਸੀ ਦਿੱਗਜ,ਫਿਰੋਜ਼ਪੁਰ: ਭਾਜਪਾ ਦੇ ਸੀਨੀਅਰ ਨੇਤਾ ਅਤੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਕਮਲ ਸ਼ਰਮਾ ਦਾ ਬੀਤੇ ਦਿਨ ਦੇਹਾਂਤ ਹੋ ਗਿਆ ਸੀ। ਜਿਸ ਦੌਰਾਨ ਅੱਜ ਗ਼ਮਗੀਨ ਮਾਹੌਲ 'ਚ ਸ਼ਮਸ਼ਾਨਘਾਟ ਫ਼ਿਰੋਜ਼ਪੁਰ ਸ਼ਹਿਰ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਸੁਸਮਿਤ ਸ਼ਰਮਾ ਅਤੇ ਧੀ ਸ਼ੁਬਰਾ ਨੇ ਦਿੱਤੀ।

Kamal Sharma Cremationਕਮਲ ਸ਼ਰਮਾ ਦੇ ਅੰਤਿਮ ਸਸਕਾਰ ਮੌਕੇ ਸ਼ਹਿਰ ਵਾਸੀਆਂ ਤੋਂ ਇਲਾਵਾ ਭਾਜਪਾ ਦੇ ਕੌਮੀ ਅਤੇ ਸੂਬਾਈ ਆਗੂ, ਜਿਨ੍ਹਾਂ 'ਚ ਮਨੋਹਰ ਲਾਲ ਖੱਟਰ ਮੁੱਖ ਮੰਤਰੀ ਹਰਿਆਣਾ, ਧਰਮਿੰਦਰ ਪ੍ਰਧਾਨ ਕੇਂਦਰੀ ਪੈਟਰੋਲੀਅਮ ਮੰਤਰੀ, ਸੋਮ ਪ੍ਰਕਾਸ਼ ਕੇਂਦਰੀ ਮੰਤਰੀ, ਅਸ਼ਵਨੀ ਸ਼ਰਮਾ ਸਾਬਕਾ ਪ੍ਰਧਾਨ ਪੰਜਾਬ ਭਾਜਪਾ, ਮਨੋਰੰਜਨ ਕਾਲੀਆ ਸਾਬਕਾ ਮੰਤਰੀ,

ਹੋਰ ਪੜ੍ਹੋ: ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ ਨੱਡਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਤੀਕਸ਼ਣ ਸੂਦ ਸਾਬਕਾ ਮੰਤਰੀ, ਸ਼ਵੇਤ ਮਲਿਕ ਪ੍ਰਧਾਨ ਭਾਜਪਾ ਪੰਜਾਬ, ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ, ਅਵਿਨਾਸ਼ ਰਾਏ ਖੰਨਾ ਸਾਬਕਾ ਮੈਂਬਰ ਰਾਜ ਸਭਾ, ਧਰੁਵ ਇੰਚਾਰਜ ਯੁਵਾ ਮੋਰਚਾ ਹਿਮਾਚਲ ਪ੍ਰਦੇਸ਼, ਤਰੁਣ ਚੁੱਘ ਕੌਮੀ ਸਕੱਤਰ ਅਤੇ ਅਕਾਲੀ ਦਲ ਵਲੋਂ ਡਾਕਟਰ ਦਲਜੀਤ ਸਿੰਘ ਚੀਮਾ ਸਾਬਕਾ ਮੰਤਰੀ ਪੰਜਾਬ ਆਦਿ ਹਾਜ਼ਰ ਸਨ।

Kamal Sharma Cremationਤੁਹਾਨੂੰ ਦੱਸ ਦਈਏ ਕਿ ਕਮਲ ਸ਼ਰਮਾ ਦਾ ਬੀਤੇ ਦਿਨ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਪੂਰੇ ਫਿਰੋਜ਼ਪੁਰ ਸ਼ਹਿਰ 'ਚ ਸੋਗ ਦੀ ਲਹਿਰ ਦੌੜ ਗਈ ਸੀ।

-PTC News

  • Share