ਫਿਰੋਜ਼ਪੁਰ: ਕਾਊਂਟਰ ਇੰਟਲੀਜੈਂਸ ਪੁਲਿਸ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ

Heroin Found In Khanna | ਖੰਨਾ ਪੁਲਿਸ ਨੇ ਬਰਾਮਦ ਕੀਤੀ ਹੈਰੋਇਨ | Punjabi News

ਫਿਰੋਜ਼ਪੁਰ: ਕਾਊਂਟਰ ਇੰਟਲੀਜੈਂਸ ਪੁਲਿਸ ਵੱਲੋਂ ਕਰੋੜਾਂ ਦੀ ਹੈਰੋਇਨ ਸਣੇ 2 ਨਸ਼ਾ ਤਸਕਰ ਗ੍ਰਿਫਤਾਰ,ਮਮਦੋਟ: ਫਿਰੋਜ਼ਪੁਰ ਦੇ ਕਸਬਾ ਮਮਦੋਟ ‘ਚ ਕਾਊਂਟਰ ਇੰਟਲੀਜੈਂਸ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਅੱਜ ਉਹਨਾਂ ਨੇ 4 ਪੈਕੇਟ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ।

ਪੁਲਿਸ ਨੇ ਇਹਨਾਂ ਤਸਕਰਾਂ ਕੋਲੋਂ ਇਕ ਕਾਰ ਵੀ ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਕੀਮਤ 20 ਕਰੋੜ ਰੁਪਏ ਹੈ।

ਹੋਰ ਪੜ੍ਹੋ: ਜਲੰਧਰ ਤੋਂ ਫ਼ਿਰੋਜਪੁਰ ਜਾ ਰਹੀ ਟਰੇਨ ਨੂੰ ਅੱਗ ਲਗਾ ਰਹੇ ਸ਼ੱਕੀ ਵਿਅਕਤੀ ਨੂੰ ਕੀਤਾ ਕਾਬੂ

ਫਿਲਹਾਲ ਕਾਊਂਟਰ ਇੰਟਲੀਜੈਂਸ ਵਲੋਂ ਕਾਬੂ ਕੀਤੇ ਗਏ ਤਸਕਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

-PTC News