ਪੰਜਾਬ ਤੋਂ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਇਹ ਪਿੰਡ ਹੋਇਆ ਪੁਲਿਸ ਛਾਉਣੀ ‘ਚ ਤਬਦੀਲ

punjab police
ਪੰਜਾਬ ਤੋਂ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਇਹ ਪਿੰਡ ਹੋਇਆ ਪੁਲਿਸ ਛਾਉਣੀ 'ਚ ਤਬਦੀਲ

ਪੰਜਾਬ ਤੋਂ ਅਜੇ ਵੀ ਨਹੀਂ ਅੱਤਵਾਦ ਦਾ ਖ਼ਤਰਾ, ਇਹ ਪਿੰਡ ਹੋਇਆ ਪੁਲਿਸ ਛਾਉਣੀ ‘ਚ ਤਬਦੀਲ,ਫ਼ਿਰੋਜ਼ਪੁਰ: ਮਮਦੋਟ ਦੀ ਗੁਲਾਬ ਵਾਲਾ ਬਸਤੀ ‘ਚ ਪੁਲਸ ਵਲੋਂ ਬੀਤੀ ਰਾਤ ਤੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ‘ਚ ਪੁਲਸ ਗੁਲਾਬ ਵਾਲਾ ਬਸਤੀ ‘ਚ ਲੋਕਾਂ ਦੇ ਘਰ ‘ਚ ਚੈਕਿੰਗ ਕਰ ਰਹੀ ਹੈ।

punjab police
ਪੰਜਾਬ ਤੋਂ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਇਹ ਪਿੰਡ ਹੋਇਆ ਪੁਲਿਸ ਛਾਉਣੀ ‘ਚ ਤਬਦੀਲ

ਸੂਤਰਾਂ ਅਨੁਸਾਰ ਪੁਲਿਸ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਪਿੰਡ ‘ਚ ਪਾਕਿਸਤਾਨੀ ਜ਼ਾਕਿਰ ਮੂਸਾ ਦਾਖਿਲ ਹੋਇਆ ਹੈ, ਜਿਸ ਦੌਰਾਨ ਪੁਲਿਸ ਨੇ ਪੂਰੀ ਬਸਤੀ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾਏ ਗਏ ਹਨ।

punjab police
ਪੰਜਾਬ ਤੋਂ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਇਹ ਪਿੰਡ ਹੋਇਆ ਪੁਲਿਸ ਛਾਉਣੀ ‘ਚ ਤਬਦੀਲ

ਇਸ ਮੌਕੇ ਆਈ ਜੀ ਫਿਰੋਜ਼ਪੁਰ ਐਮ.ਐੱਸ ਛੀਨਾ ਨੇ ਦੱਸਿਆ ਕਿ ਸਾਡੀ ਟੀਮ ਸਪੈਸਲ ਅਪ੍ਰੇਸ਼ਨ ਕਰ ਰਹੀ ਹੈ ਇਹ ਅਪ੍ਰੇਸ਼ਨ ਸਾਡੇ ਰੁਟੀਨ ਦੇ ਚਲਦੇ ਰਹਿੰਦੇ ਹਨ।ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ‘ਚ ਰਾਸਥਾਨ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਬਾਰਡਰ ਏਰੀਆ ਨੂੰ ਸੀਲ ਕੀਤਾ ਜਾ ਰਿਹਾ ਹੈ, ਤਾਂ ਜੋ ਕੋਈ ਵੱਡੀ ਘਟਨਾ ਨਾ ਵਾਪਰ ਸਕੇ।

punjab police
ਪੰਜਾਬ ਤੋਂ ਅਜੇ ਵੀ ਨਹੀਂ ਟਲਿਆ ਅੱਤਵਾਦ ਦਾ ਖ਼ਤਰਾ, ਇਹ ਪਿੰਡ ਹੋਇਆ ਪੁਲਿਸ ਛਾਉਣੀ ‘ਚ ਤਬਦੀਲ

ਉਹਨਾਂ ਇਹ ਵੀ ਕਿਹਾ ਕਿ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਤਰ੍ਹਾਂ ਦੇ ਅਪ੍ਰੇਸ਼ਨ ਚੱਲਦੇ ਰਹਿੰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅੰਮ੍ਰਿਤਸਰ ‘ਚ ਹੋਏ ਹਮਲੇ ‘ਚ ਵੀ ਪਾਕਿਸਤਾਨੀ ਅੱਤਵਾਦੀ ਜ਼ਾਕਿਰ ਮੂਸਾ ਦਾ ਹੀ ਹੱਥ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਘਟਨਾ ਤੋਂ ਪਹਿਲਾਂ ਉਸ ਨੂੰ ਅੰਮ੍ਰਿਤਸਰ ‘ਚ ਦੇਖਿਆ ਗਿਆ ਸੀ।

ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਮੂਸਾ ਦੇ ਪੋਸਟਰ ਜਗ੍ਹਾ-ਜਗ੍ਹਾ ‘ਤੇ ਲਗਾ ਦਿੱਤੇ ਗਏ ਸਨ ਅਤੇ ਲੋਕਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ।

-PTC News