ਤੇਜ਼ ਰਫ਼ਤਾਰ ਟਰੱਕ ਨੇ ਭੂਆ-ਭਤੀਜੀ ਨੂੰ ਦਰੜਿਆ, ਹੋਈ ਮੌਤ

Accident

ਤੇਜ਼ ਰਫ਼ਤਾਰ ਟਰੱਕ ਨੇ ਭੂਆ-ਭਤੀਜੀ ਨੂੰ ਦਰੜਿਆ, ਹੋਈ ਮੌਤ,ਫਿਰੋਜ਼ਪੁਰ: ਤੇਜ਼ ਰਫ਼ਤਾਰ ਕਾਰਨ ਆਏ ਦਿਨ ਵੱਡੇ ਹਾਦਸੇ ਵਾਪਰ ਰਹੇ ਹਨ, ਜਿਸ ਦੌਰਾਨ ਹੁਣ ਤੱਕ ਕਈ ਲੋਕ ਮੌਤ ਦੇ ਘਾਟ ਉੱਤਰ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਹਾਦਸਾ ਬੀਤੀ ਰਾਤ ਫਿਰੋਜਪੁਰ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੋਂਕ ਦੇ ਕੋਲ ਵਾਪਰਿਆ ਹੈ।

Accidentਜਿਥੇ ਟਰੱਕ ਦੀ ਲਪੇਟ ‘ਚ ਆਉਣ ਨਾਲ ਰਿਸ਼ਤੇ ਵਿਚ ਭੂਆ ਭਤੀਜੀ ਲੱਗਦੀਆਂ ਦੋ ਬੱਚੀਆਂ ਦੀ ਮੌਤ ਹੋ ਗਈl ਮ੍ਰਿਤਕਾਂ ਦੀ ਪਹਿਚਾਣ 13 ਸਾਲਾ ਹੈਪੀ ਅਤੇ 4 ਸਾਲਾ ਮੰਨੂ ਵਜੋਂ ਹੋਈ ਹੈ। ਉਥੇ ਘਟਨਾ ਸਥਾਨ ‘ਤੇ ਪਹੁੰਚੀ ਪੁਲਿਸ ਨੇ ਲੋਕਾਂ ਦੇ ਸਹਿਯੋਗ ਨਾਲ ਮ੍ਰਿਤਕ ਦੋਹਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ।

ਹੋਰ ਪੜ੍ਹੋ:ਮਾਂ ਦੀ ਸਹੇਲੀ ਨੇ ਛੁੱਟੀਆਂ ਕੱਟਣ ਆਈ 13 ਸਾਲਾ ਮਾਸੂਮ ਨੂੰ ਨੌਜਵਾਨਾਂ ਨੂੰ ਸੌਂਪਿਆ, 4 ਦਿਨ ਤੱਕ ਕਰਵਾਇਆ ਬਲਾਤਕਾਰ

Accidentਘਟਨਾ ਸਥਾਨ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।ਉਨ੍ਹਾਂ ਸਪੱਸ਼ਟ ਕੀਤਾ ਕਿ ਮ੍ਰਿਤਕ ਲੜਕੀਆਂ 13 ਸਾਲਾ ਹੈਪੀ ਅਤੇ 4 ਸਾਲਾ ਮੰਨੂ ਦੀਆਂ ਲਾਸ਼ਾਂ ਦਾ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਜਾਣਗੀਆਂ।

-PTC News