Advertisment

ਤੇਜ਼ ਰਫਤਾਰ ਬਲੈਰੋ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤਨੀ ਦੀ ਮੋਤ, ਪਤੀ ਜ਼ਖਮੀ

author-image
Jashan A
Updated On
New Update
ਤੇਜ਼ ਰਫਤਾਰ ਬਲੈਰੋ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤਨੀ ਦੀ ਮੋਤ, ਪਤੀ ਜ਼ਖਮੀ
Advertisment
ਤੇਜ਼ ਰਫਤਾਰ ਬਲੈਰੋ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਤਨੀ ਦੀ ਮੋਤ, ਪਤੀ ਜ਼ਖਮੀ,ਫਿਰੋਜ਼ਪੁਰ: ਪੰਜਾਬ 'ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਰ ਵਧ ਰਹੀ ਹੈ, ਜਿਸ ਦੌਰਾਨ ਹੁਣ ਤੱਕ ਅਨੇਕਾਂ ਹੀ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਦਰਦਨਾਕ ਸੜਕ ਹਾਦਸਾ ਫਿਰੋਜ਼ਪੁਰ ਦੇ ਪਿੰਡ ਆਸਿਫ ਵਾਲਾ ਵਾਪਰਿਆ ਹੈ, ਜਿਥੇ ਬਲੈਰੋ ਗੱਡੀ ਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋ ਗਈ। accidentਜਿਸ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ, ਜਦਕਿ ਉਸਦੀ ਪਤਨੀ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਬਲਜੀਤ ਕੌਰ ਮੋਟਰਸਾਈਕਲ ਡਿਸਕਵਰ 'ਤੇ ਸਵਾਰ ਹੋ ਕੇ ਮੱਲਾਂਵਾਲਾ ਨੂੰ ਆ ਰਹੇ ਸੀ ਤਾਂ ਪਿੰਡ ਆਸਿਫ ਵਾਲਾ ਕੇ ਵਿਅਕਤੀ ਨੇ ਆਪਣੀ ਬਲੈਰੋ ਗੱਡੀ ਤੇਜ਼ ਰਫਤਰ ਤੇ ਲਾਪਰਵਾਹੀ ਨਾਲ ਚਲਾਉਂਦੇ ਮਨਜੀਤ ਸਿੰਘ ਦੇ ਮੋਟਰਸਾਈਕਲ ਵਿਚ ਮਾਰੀ ਤੇ ਇਸ ਹਾਦਸੇ ਵਿਚ ਬਲਜੀਤ ਕੌਰ ਦੀ ਮੌਤ ਹੋ ਗਈ, ਜਦਕਿ ਮਨਜੀਤ ਸਿੰਘ ਜ਼ਖਮੀ ਹੋ ਗਿਆ। ਹੋਰ ਪੜ੍ਹੋ: ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, 1 ਦੀ ਮੌਤ accidentਜਿਸ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚ ਪੁਲਿਸ ਨੇ ਬਲੈਰੋ ਗੱਡੀ ਚਾਲਕ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। -PTC News-
punjabi-news road-accident-news ferozpur-news latest-ferozpur-news
Advertisment

Stay updated with the latest news headlines.

Follow us:
Advertisment