Thu, Apr 25, 2024
Whatsapp

ਫਿਰੋਜ਼ਪੁਰ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਢਾਈ ਲੱਖ ਰੁਪਏ ਲੁੱਟ ਹੋਏ ਫਰਾਰ

Written by  Jashan A -- May 14th 2019 08:30 PM
ਫਿਰੋਜ਼ਪੁਰ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਢਾਈ ਲੱਖ ਰੁਪਏ ਲੁੱਟ ਹੋਏ ਫਰਾਰ

ਫਿਰੋਜ਼ਪੁਰ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਢਾਈ ਲੱਖ ਰੁਪਏ ਲੁੱਟ ਹੋਏ ਫਰਾਰ

ਫਿਰੋਜ਼ਪੁਰ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਢਾਈ ਲੱਖ ਰੁਪਏ ਲੁੱਟ ਹੋਏ ਫਰਾਰ,ਫਿਰੋਜ਼ਪੁਰ: ਅੱਜ ਦੁਪਹਿਰ ਫਿਰੋਜ਼ਪੁਰ ਦੀ ਨਮਕ ਮੰਡੀ 'ਚ ਕੁਝ ਹਥਿਆਰਬੰਦ ਲੁਟੇਰਿਆਂ ਵਲੋਂ ਪਿਸਤੋਲ ਦੀ ਨੋਕ 'ਤੇ ਇਕ ਵਪਾਰੀ ਤੋਂ ਢਾਈ ਲੱਖ ਰੁਪਏ ਲੁੱਟ ਕੇ ਲੈ ਕੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। [caption id="attachment_295221" align="aligncenter" width="300"]fzr ਫਿਰੋਜ਼ਪੁਰ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਢਾਈ ਲੱਖ ਰੁਪਏ ਲੁੱਟ ਹੋਏ ਫਰਾਰ[/caption] ਹੋਰ ਪੜ੍ਹੋ:ਵਿਅਕਤੀ ਨੂੰ ਹੋਟਲ ‘ਚ ਰੋਟੀ ਮੰਗਣੀ ਪਈ ਮਹਿੰਗੀ, ਚੜ੍ਹਿਆ ਕੁਟਾਪਾ, ਜਾਣੋ ਕਿਉਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵ: ਰਾਮੇਸ਼ ਮੱਛਰਾਲ ਦੇ ਬੇਟੇ ਗੌਤਮ ਮੱਛਰਾਲ ਨੇ ਦੱਸਿਆ ਕਿ ਉਸਨੇ ਕਿਸੇ ਵਪਾਰੀ ਨੂੰ ਪੇਮੈਂਟ ਦੇਣ ਲਈ ਬੈਂਕ ਆਫ ਇੰਡੀਆ 'ਚੋਂ 5 ਲੱਖ ਰੁਪਏ ਕੱਢਵਾਏ ਸਨ।ਜਿਸ ਦੌਰਾਨ 2 ਅਣਪਛਾਤੇ ਵਿਅਕਤੀ, ਜਿਨ੍ਹਾਂ 'ਚੋਂ ਇਕ ਕੇਸਧਾਰੀ ਤੇ ਦੂਜਾ ਟੋਪੀ ਵਾਲਾ ਸੀ, ਉਸ ਕੋਲ ਆਏ ਅਤੇ ਰਸਤਾ ਪੁੱਛਣ ਲੱਗੇ। ਗੌਤਮ ਅਨੁਸਾਰ ਉਕਤ ਲੁਟੇਰੇ ਜਦੋਂ ਉਸਦੇ ਹੱਥ 'ਚੋਂ ਕੈਸ਼ ਨਾਲ ਭਰਿਆ ਲਿਫਾਫਾ ਖੋਹਣ ਲੱਗੇ ਤਾਂ ਉਸ ਨੇ ਉਨ੍ਹਾਂ ਨਾਲ ਹਥੋਂਪਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਮਗਰੋਂ ਇਕ ਲੁਟੇਰੇ ਨੇ ਪਿਸਤੋਲ ਕੱਢ ਕੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਹੋਰ ਪੜ੍ਹੋ:ਮੋਗਾ ‘ਚ ਵਾਪਰੀ ਵੱਡੀ ਵਾਰਦਾਤ, ਪਿਸਤੌਲ ਦੀ ਨੋਕ ‘ਤੇ ਦਿੱਤਾ ਇਸ ਘਟਨਾ ਨੂੰ ਅੰਜਾਮ…! [caption id="attachment_295222" align="aligncenter" width="300"]fzr ਫਿਰੋਜ਼ਪੁਰ: ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ, ਢਾਈ ਲੱਖ ਰੁਪਏ ਲੁੱਟ ਹੋਏ ਫਰਾਰ[/caption] ਪੈਸੇ ਵਾਲਾ ਲਿਫਾਫਾ ਨਾ ਛੱਡਣ ਕਾਰਨ ਉਹ ਖਿੱਚਾਤਾਣੀ ਦੌਰਾਨ ਫੱਟ ਗਿਆ, ਜਿਸ 'ਚੋਂ ਢਾਈ ਲੱਖ ਰੁਪਏ ਹੇਠਾਂ ਡਿੱਗ ਗਏ। ਉਕਤ ਲੁਟੇਰੇ 5 ਲੱਖ 'ਚੋਂ ਢਾਈ ਲੱਖ ਰੁਪਏ ਲੈ ਕੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। -PTC News


Top News view more...

Latest News view more...