ਫਿਰੋਜ਼ਪੁਰ: 21 ਸਾਲਾ ਵਿਦਿਆਰਥੀ ਨੇ ਹੋਸਟਲ ਦੇ ਰੂਮ ‘ਚ ਲਿਆ ਫਾਹਾ, ਹੋਈ ਮੌਤ

ਫਿਰੋਜ਼ਪੁਰ: 21 ਸਾਲਾ ਵਿਦਿਆਰਥੀ ਨੇ ਹੋਸਟਲ ਦੇ ਰੂਮ ‘ਚ ਲਿਆ ਫਾਹਾ, ਹੋਈ ਮੌਤ,ਫਿਰੋਜ਼ਪੁਰ: ਫਿਰੋਜ਼ਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ ਇਥੋਂ ਦੇ ਐੱਸ.ਬੀ.ਐੱਸ ਸਟੇਟ ਟੈਕਨੀਕਲ ਕੈਂਪਸ ‘ਚ ਇੱਕ 21 ਸਾਲਾ ਵਿਦਿਆਰਥੀ ਵਲੋਂ ਖੁਦਕੁਸ਼ੀ ਕਰ ਲਈ ਹੈ।

rape
ਸ਼ਰਮਨਾਕ! ਪਿਤਾ ਆਪਣੀ ਹੀ ਧੀ ਨਾਲ ਕਰਦਾ ਸੀ ਜਬਰ-ਜ਼ਨਾਹ, ਅੱਕ ਕੇ ਧੀ ਨੇ ਕੀਤੀ ਖੁਦਕੁਸ਼ੀ

ਮ੍ਰਿਤਕ ਦੀ ਪਹਿਚਾਣ ਮਨੀਸ਼ ਮਹਿਤਾ ਵਾਸੀ ਜ਼ਿਲਾ ਔਰੰਗਾਬਾਦ ਦੇ ਪਿੰਡ ਗੋਖੁਲ ਭੀਗਾ ਬਿਹਾਰ ਵਜੋਂ ਹੋਈ ਹੈ, ਜੋ ਬੀ.ਟੈੱਕ ਮੈਕੇਨੀਕਲ ਦਾ ਵਿਦਿਆਰਥੀ ਸੀ।ਆਪਣੇ ਹੋਸਟਲ ਦੇ ਦੋਸਤ ਦੇ ਰੂਮ ‘ਚ ਪੱਖੇ ਨਾਲ ਲਟਕਦੀ ਹੋਈ ਉਸ ਦੀ ਲਾਸ਼ ਮਿਲੀ।

ਹੋਰ ਪੜ੍ਹੋ:ਦਿੱਲੀ ਦੇ ਰਬੜ ਗੁਦਾਮ ‘ਚ ਲੱਗੀ ਭਿਆਨਕ ਅੱਗ, ਮਚਿਆ ਹੜਕੰਪ (ਤਸਵੀਰਾਂ)

ਉਥੇ ਹੀ ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News