Fri, Apr 26, 2024
Whatsapp

ਫਿਰੋਜ਼ਪੁਰ: ਜਾਇਦਾਦ ਖਾਤਰ ਪੁੱਤ ਨੇ ਮਤਰੇਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ

Written by  Jashan A -- August 01st 2019 05:35 PM
ਫਿਰੋਜ਼ਪੁਰ: ਜਾਇਦਾਦ ਖਾਤਰ ਪੁੱਤ ਨੇ ਮਤਰੇਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਫਿਰੋਜ਼ਪੁਰ: ਜਾਇਦਾਦ ਖਾਤਰ ਪੁੱਤ ਨੇ ਮਤਰੇਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ

ਫਿਰੋਜ਼ਪੁਰ: ਜਾਇਦਾਦ ਖਾਤਰ ਪੁੱਤ ਨੇ ਮਤਰੇਈ ਮਾਂ ਨੂੰ ਉਤਾਰਿਆ ਮੌਤ ਦੇ ਘਾਟ,ਫਿਰੋਜ਼ਪੁਰ: ਫਿਰੋਜ਼ਪੁਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਜਾਇਦਾਦ ਦੀ ਖਾਤਰ ਇਕ ਪੁੱਤ ਨੇ ਆਪਣੀ ਮਤਰੇਈ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਗੁਰਮੀਤ ਕੌਰ ਪਤਨੀ ਬਲਵੀਰ ਸਿੰਘ ਵਜੋਂ ਹੋਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ। ਹੋਰ ਪੜ੍ਹੋ: ਟਰੱਕ ‘ਤੇ ਤੀਰਥ ਯਾਤਰਾ ਕਰਨ ਵਾਲੇ ਹੋ ਜਾਣ ਸਾਵਧਾਨ, ਹੁਣ ਮਿਲੇਗੀ ਇਹ ਸਜ਼ਾ !!! ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ. ਗੁਰਮੇਲ ਸਿੰਘ ਨੇ ਦੱਸਿਆ ਕਿ ਮੁੱਦਈ ਨਛੱਤਰ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਵਾਰਡ ਨੰ. 1, ਪਿੰਡ ਦੂਲਾ ਸਿੰਘ ਵਾਲਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਗੁਰਮੀਤ ਕੌਰ, ਨਿਸ਼ਾਨ ਸਿੰਘ ਦੀ ਮਤਰੇਈ ਮਾਂ ਸੀ, ਜੋ ਕੁਝ ਦਿਨ ਪਹਿਲਾਂ ਸ਼ੱਕੀ ਹਾਲਾਤਾਂ 'ਚ ਲਾਪਤਾ ਹੋ ਗਈ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। -PTC News


Top News view more...

Latest News view more...