ਹੋਰ ਖਬਰਾਂ

ਮੈਟ੍ਰੀਮੋਨੀਅਲ ਸਾਈਟ ਤੋਂ ਤੈਅ ਹੋਇਆ ਮੁਟਿਆਰ ਦਾ ਵਿਆਹ, ਮੰਗੇਤਰ ਨੇ ਲਾਇਆ 8 ਲੱਖ ਦਾ ਚੂਨਾ

By Baljit Singh -- June 01, 2021 2:48 pm -- Updated:June 01, 2021 2:48 pm

ਨਵੀਂ ਦਿੱਲੀ: ਮੈਟ੍ਰੀਮੋਨੀਅਲ ਸਾਈਟ ਦੀ ਮਦਦ ਨਾਲ ਤੈਅ ਹੋਏ ਰਿਸ਼ਤਾ ਮੁਟਿਆਰ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਗਿਆ। ਅੱਠ ਲੱਖ ਰੁਪਏ ਠੱਗਣ ਤੋਂ ਬਾਅਦ ਵੀ ਮੁਟਿਆਰ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ ਗਈ। ਇਨਕਾਰ ਕਰਨ ਉੱਤੇ ਮੰਗੇਤਰ ਅਤੇ ਉਸ ਦੀ ਭੈਣ ਨੇ ਬੰਧਕ ਬਣਾ ਕੇ ਮੁਟਿਆਰ ਨਾਲ ਕੁੱਟਮਾਰ ਕੀਤੀ। ਦੋਸ਼ੀਆਂ ਦੇ ਚੰਗੁਲ ਤੋਂ ਛੁੱਟਣ ਤੋਂ ਬਾਅਦ ਪੀੜਤਾ ਨੇ ਗੋਮਤੀਨਗਰ ਵਿਸਥਾਰ ਥਾਣੇ ਵਿਚ ਮੁਕੱਦਮਾ ਦਰਜ ਕਰਾਇਆ ਹੈ।

ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨੇ ਤੋੜਿਆ ਆਮ ਆਦਮੀ ਦਾ ਲੱਕ, ਇੱਕ ਕਰੋੜ ਤੋਂ ਜ਼ਿਆਦਾ ਲੋਕ ਹੋਏ ਬੇਰੋਜ਼ਗਾਰ

ਵਰਦਾਨਖੰਡ ਨਿਵਾਸੀ ਮੁਟਿਆਰ ਅਨੁਸਾਰ ਸਾਲ 2019 ਵਿਚ ਉਸ ਨੂੰ ਮੈਟ੍ਰੀਮੋਨੀਅਲ ਵੈੱਬਸਾਈਟ ਤੋ ਵਿਵੇਕ ਪਾਂਡੇ ਬਾਰੇ ਪਤਾ ਲੱਗਿਆ ਸੀ। ਵਿਵੇਕ ਦੀ ਪ੍ਰੋਫਾਈਲ ਵਿਚ ਸਰਕਾਰੀ ਠੇਕੇਦਾਰ ਹੋਣ ਦਾ ਜ਼ਿਕਰ ਸੀ। ਜਿਸ ਨੂੰ ਵੇਖ ਕੇ ਮੁਟਿਆਰ ਨੇ ਵਿਵੇਕ ਨੂੰ ਵਿਆਹ ਦਾ ਪ੍ਰਸਤਾਵ ਭੇਜਿਆ ਸੀ। ਗੱਲਬਾਤ ਵਿਚ ਵਿਵੇਕ ਨੇ ਦੱਸਿਆ ਸੀ ਕਿ ਉਹ ਇੱਕ ਲੱਖ ਰੁਪਏ ਮਹੀਨਾ ਕਮਾਉਂਦਾ ਹੈ। ਰਿਸ਼ਤੇ ਦੀ ਗੱਲ ਤੈਅ ਹੋਣ ਦੇ ਬਾਅਦ ਕੁੜਮਾਈ ਲਈ ਵਿਵੇਕ ਨੇ ਇੱਕ ਹੋਟਲ ਬੁੱਕ ਕੀਤਾ। ਦੋਸ਼ੀ ਨੇ ਮੁਟਿਆਰ ਤੋਂ ਇਸ ਦੇ ਲਈ ਤਿੰਨ ਲੱਖ ਰੁਪਏ ਲਏ। ਕੁੜਮਾਈ ਤੋਂ ਬਾਅਦ ਵਿਆਹ ਵਿਚ ਅੱਧਾ-ਅੱਧਾ ਖਰਚਾ ਕਰਨ ਦੀ ਗੱਲ ਤੈਅ ਹੋਈ ਸੀ। ਜਿਸ ਦੇ ਮੁਤਾਬਕ ਮੁਟਿਆਰ ਵਲੋਂ ਪੰਜ ਲੱਖ ਰੁਪਏ ਹੋਰ ਲਈ ਗਏ।

ਪੜੋ ਹੋਰ ਖਬਰਾਂ: ਕੋਰੋਨਾ ਮਾਮਲਿਆਂ ‘ਚ ਗਿਰਾਵਟ ਦਾ ਬਣਨ ਲੱਗਿਆ ਰਿਕਾਰਡ, 24 ਘੰਟਿਆਂ ‘ਚ 1.27 ਲੱਖ ਨਵੇਂ ਮਾਮਲੇ

ਇਸਦੇ ਬਾਅਦ ਵੀ ਵਿਵੇਕ ਅਤੇ ਉਸ ਦੀ ਭੈਣ ਪੈਸਿਆਂ ਦੀ ਮੰਗ ਕਰਦੇ ਰਹੇ। ਇਨਕਾਰ ਕਰਨ ਉੱਤੇ ਦੋਸ਼ੀਆਂ ਨੇ ਮੁਟਿਆਰ ਨੂੰ ਆਪਣੇ ਘਰ ਮਿਲਣ ਲਈ ਬੁਲਾਇਆ। ਜਿੱਥੇ ਉਸਦੇ ਨਾਲ ਕੁੱਟਮਾਰ ਕੀਤੀ ਗਈ। ਵਿਵੇਕ ਨੇ ਮੁਟਿਆਰ ਉੱਤੇ ਦਬਾਅ ਬਣਾਇਆ ਕਿ ਉਹ ਛੋਟੇ ਭਰਾ ਤੋਂ ਰੁਪਏ ਮੰਗਵਾਏ। ਪੀੜਿਤਾ ਨੇ ਮੰਗੇਤਰ ਦੀ ਗੱਲ ਨਹੀਂ ਮੰਨੀ। ਉਸ ਦਿਨ ਮੁਟਿਆਰ ਕਿਸੇ ਤਰ੍ਹਾਂ ਘਰ ਆ ਗਈ। ਪੀੜਿਤਾ ਮੁਤਾਬਕ 15 ਨੂੰ ਉਹ ਘਰੇ ਸੀ। ਉਸ ਦੌਰਾਨ ਵਿਵੇਕ ਭੈਣ ਨੇਹਾ ਨੂੰ ਲੈ ਕੇ ਆ ਗਿਆ। ਦੋਵੇਂ ਮੁਟਿਆਰ ਨੂੰ ਨਾਲ ਲੈ ਜਾਣ ਦੀ ਜ਼ਿੱਦ ਕਰਨ ਲੱਗੇ। ਇਨਕਾਰ ਕਰਨ ਉੱਤੇ ਮੁਟਿਆਰ ਦੀ ਉਸਦੇ ਹੀ ਘਰ ਵਿਚ ਕੁੱਟਮਾਰ ਕੀਤੀ ਗਈ। ਭੈਣ ਨੂੰ ਬਚਾਉਣ ਲਈ ਛੋਟਾ ਭਰਾ ਦੋੜ ਪਿਆ। ਤੱਦ ਵਿਵੇਕ ਨੇ ਮੁਟਿਆਰ ਦੇ ਭਰਾ ਨੂੰ ਧੱਕਾ ਮਾਰ ਕੇ ਇੱਕ ਕਮਰੇ ਵਿਚ ਬੰਦ ਕਰ ਦਿੱਤਾ। ਫਿਰ ਮੰਗੇਤਰ ਨੂੰ ਨਾਲ ਲੈ ਕੇ ਡਾਲੀਗੰਜ ਸਥਿਤ ਇੱਕ ਕਮਰੇ ਵਿਚ ਪਹੁੰਚਿਆ। ਜਿੱਥੇ ਕਮਰਾ ਬੰਦ ਕਰ ਕੇ ਉਸ ਨਾਲ ਕੁੱਟਮਾਰ ਕੀਤੀ ਗਈ।

ਪੜੋ ਹੋਰ ਖਬਰਾਂ: ਮੇਹੁਲ ਚੋਕਸੀ ਨੂੰ ਲੈ ਕੇ ਗਰਮਾਈ ਕੈਰੀਬਿਆਈ ਦੇਸ਼ਾਂ ਦੀ ਸਿਆਸਤ, ਸਰਕਾਰ ਤੇ ਵਿਰੋਧੀ ਪੱਖ ‘ਚ ਤਕਰਾਰ

ਪੀੜਤਾ ਅਨੁਸਾਰ ਵਿਵੇਕ ਗੱਲ ਨਾ ਮੰਨਣ ਉੱਤੇ ਮੁਟਿਆਰ ਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਰਿਹਾ ਹੈ। ਦੋਸ਼ੀ ਦੇ ਚੰਗੁਲ ਵਿਚੋਂ ਛੁੱਟਣ ਤੋਂ ਬਾਅਦ ਪੀੜਤਾ ਕਈ ਦਿਨ ਤੱਕ ਡਿਪ੍ਰੈਸ਼ਨ ਵਿਚ ਰਹੀ। ਉਸ ਨੇ ਵਿਵੇਕ ਦੀ ਮਾਂ ਨਾਲ ਗੱਲ ਕਰ ਘਟਨਾ ਦੀ ਜਾਣਕਾਰੀ ਦਿੱਤੀ। ਪਰ ਉਹ ਵੀ ਬੇਟੇ ਦਾ ਹੀ ਪੱਖ ਲੈਣ ਲੱਗੀ। ਸਾਰੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ 29 ਮਈ ਨੂੰ ਪੀੜਤਾ ਨੇ ਗੋਮਤੀਨਗਰ ਵਿਸਥਾਰ ਥਾਣੇ ਪਹੁੰਚ ਕੇ ਵਿਵੇਕ ਪਾਂਡੇ, ਉਸਦੀ ਭੈਣ ਨੇਹਾ ਅਤੇ ਮਾਂ ਕਾਂਤੀ ਦੇ ਖਿਲਾਫ ਗੰਭੀਰ ਧਾਰਾਵਾਂ ਵਿਚ ਮੁਕੱਦਮਾ ਦਰਜ ਕਰਾਇਆ ਹੈ।

-PTC News

  • Share