ਪਾਕਿਸਤਾਨੀ ਚੈਨਲ ਉੱਤੇ ਲਾਈਵ ਡਿਬੇਟ ‘ਚ ਫਾਈਟ, ਮਹਿਲਾ ਪੈਨਲਿਸਟ ਨੇ ਜੜਿਆ ਥੱਪੜ

ਇਸਲਾਮਾਬਾਦ: ਭਾਰਤੀ ਨਿਊਜ਼ ਚੈਨਲਾਂ ਉੱਤੇ ਵੀ ਤੁਸੀਂ ਪੈਨਲਿਸਟ ਨੂੰ ਇੱਕ ਦੂਜੇ ਉੱਤੇ ਚੀਖਦੇ ਹੋਏ ਵੇਖਦੇ ਹੋ ਪਰ ਪਾਕਿਸਤਾਨ ਵਿਚ ਅਕਸਰ ਬਹਿਸ ਹਿੰਸਕ ਹੋ ਜਾਂਦੀ ਹੈ ਅਤੇ ਲੋਕ ਮੁੰਹ ਦੇ ਨਾਲ ਹੱਥ-ਪੈਰ ਵੀ ਚਲਾਉਣ ਲੱਗਦੇ ਹਨ। ਅਜਿਹਾ ਹੀ ਇੱਕ ਵੀਡੀਓ ਫਿਰ ਵਾਇਰਲ ਹੋਇਆ ਹੈ ਜਿਸ ਵਿਚ ਮਹਿਲਾ ਪੈਨਲਿਸਟ ਇੱਕ ਹੋਰ ਪੈਨਲਿਸਟ ਨੂੰ ਥੱਪੜ ਜੜਦੇ ਹੋਏ ਵਿੱਖ ਰਹੀ ਹੈ। ਪਹਿਲਾਂ ਦੋਵਾਂ ਵਿਚਾਲੇ ਜੰਮ ਕੇ ਗਾਲ੍ਹਮੰਦਾ ਹੋਇਆ ਤੇ ਫਿਰ ਗੱਲ ਮਾਰ ਕੁੱਟ ਤੱਕ ਪਹੁੰਚ ਜਾਂਦੀ ਹੈ।

ਪੜੋ ਹੋਰ ਖਬਰਾਂ: ਸਾਵਧਾਨ! ਘਰ ਅੰਦਰ ਬਿਨਾਂ ਮਾਸਕ ਰਹਿਣ ਨਾਲ ਵੀ ਫੈਲ ਸਕਦੈ ਕੋਰੋਨਾ

ਪਾਕਿਸਤਾਨੀ ਨਿਊਜ਼ ਵੈੱਬਸਾਈਟ, ਡਾਨ ਦੀ ਖਬਰ ਮੁਤਾਬਕ, ਐੱਕਸਪ੍ਰੈਸ ਨਿਊਜ਼ ਦੇ ਟਾਕ ਸ਼ੋਅ ਕੱਲ ਤੱਕ ਵਿਚ ਪੰਜਾਬ ਦੇ ਮੁੱਖ ਮੰਤਰੀ ਦੀ ਵਿਸ਼ੇਸ਼ ਸਹਾਇਕ ਡਾ. ਫਿਰਦੌਸ ਆਸ਼ਿਕ ਅਵਾਨ ਅਤੇ ਪੀਪੀਪੀ ਨੇਤਾ ਕਾਦਿਰ ਖਾਨ ਮਾਨਦੋਖਾਇਲ ਵਿਚਾਲੇ ਬਹਿਸ ਚੱਲ ਰਹੀ ਸੀ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਜਾਵੇਦ ਚੌਧਰੀ ਇਸ ਸ਼ੋਅ ਨੂੰ ਹੋਸਟ ਕਰ ਰਹੇ ਸਨ।

ਪੜੋ ਹੋਰ ਖਬਰਾਂ: ਕੇਂਦਰ ਦੇ ਨੋਟਿਸ ‘ਤੇ ਟਵਿੱਟਰ ਦਾ ਜਵਾਬ, ਕਿਹਾ-ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਨ ਦੀ ਕਰਾਂਗੇ ਕੋਸ਼ਿਸ਼

ਪਾਕਿਸਤਾਨ ਵਿਚ ਬਿਜਲੀ ਦੀ ਕਟੌਤੀ ਅਤੇ ਸਿੰਧ ਦੇ ਘੋਟਕੀ ਜ਼ਿਲੇ ਵਿਚ ਟਰੇਨਾਂ ਦੀ ਟੱਕਰ ਉੱਤੇ ਦੋਵਾਂ ਵਿਚਾਲੇ ਤਿੱਖੀ ਬਹਸਬਾਜ਼ੀ ਹੋ ਰਹੀ ਸੀ। ਗੱਲ ਉਸ ਸਮੇਂ ਵਿਗੜੀ ਜਦੋਂ ਪੀਪੀਪੀ ਨੇਤਾ ਨੇ ਟ੍ਰੇਨ ਹਾਦਸੇ ਨੂੰ ਲੈ ਕੇ ਅਵਾਨ ਦੇ ਕੁਮੈਂਟ ਦਾ ਜ਼ਿਕਰ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਉੱਪਰ ਵਾਲੇ ਦੀ ਕ੍ਰਿਪਾ ਨਾਲ ਪੀਟੀਆਈ ਦੇ ਸ਼ਾਸਨ ਵਿਚ ਇਹ ਪਹਿਲੀ ਰੇਲ ਦੁਰਘਟਨਾ ਹੈ। ਇਸਦੇ ਬਾਅਦ ਮਾਨਦੋਖਾਇਲ ਨੇ ਅਵਾਨ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲਗਾ ਦਿੱਤੇ। ਇਸ ਦੇ ਬਾਅਦ ਦੋਵੇਂ ਇੱਕ ਦੂਜੇ ਨੂੰ ਗਾਲ੍ਹਾਂ ਦੇਣ ਲੱਗੇ। ਇਸ ਦੌਰਾਨ ਅਵਾਨ ਨੇ ਹੱਥ ਵੀ ਚਲਾ ਦਿੱਤਾ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

-PTC News