
ਜਲੰਧਰ, 27 ਜੂਨ: ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਹੋਸਟਲ ਵਿਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਦੋ ਵਿਦਿਆਰਥੀਆਂ ਵਿਚਾਲੇ ਜਨਮ ਦਿਨ ਦੀ ਪਾਰਟੀ ਨੂੰ ਲੈ ਲੜਾਈ ਛਿੜ ਗਈ ਅਤੇ ਜਿਸਦੇ ਨਤੀਜੇ ਵਜੋਂ ਦੋ ਵਿਦਿਆਰਥੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਏ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੂੰ 24 ਘੰਟਿਆਂ 'ਚ ਬਿਸ਼ਨੋਈ ਨੂੰ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਜਾਰੀ
ਦੋਵਾਂ ਵਿੱਚੋਂ ਇੱਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੂਜੇ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਘਟਨਾ ਐਤਵਾਰ ਅਤੇ ਸੋਮਵਾਰ ਦੀ ਦਰਮਿਆਨੀ ਰਾਤ ਨੂੰ ਵਾਪਰੀ ਜਦੋਂ ਬੀਐਸਸੀ ਤੀਜੇ ਸਾਲ ਦੇ ਦੋ ਵਿਦਿਆਰਥੀ ਜਨਮ ਦਿਨ ਦੀ ਪਾਰਟੀ ਨੂੰ ਲੈ ਕੇ ਝਗੜ ਪਏ।
ਜਲੰਧਰ ਦੇ ਡੀਏਵੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਹੋਸਟਲ ਵਿਚ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਦੋ ਵਿਦਿਆਰਥੀਆਂ ਵਿਚਾਲੇ ਜਨਮ ਦਿਨ ਦੀ ਪਾਰਟੀ ਨੂੰ ਲੈ ਲੜਾਈ ਛਿੜ ਗਈ ਅਤੇ ਜਿਸਦੇ ਨਤੀਜੇ ਵਜੋਂ ਦੋ ਵਿਦਿਆਰਥੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਪਏ।...(1)#Fight #Hostel #DAV #Death #Injuries #Jalandhar pic.twitter.com/nCQurmIviJ
— Jasmeet Singh (@Jas__Virdi) June 27, 2022
ਜਦੋਂ ਤਕਰਾਰ ਵਧ ਗਈ ਤਾਂ ਇਨ੍ਹਾਂ ਦੋਵੇ ਮੁੰਡਿਆਂ ਨੇ ਆਸਪਾਸ ਪਈਆਂ ਹੋਰ ਚੀਜ਼ਾਂ ਨਾਲ ਇਕ ਦੂਜੇ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਲੜਾਈ ਦੌਰਾਨ ਦੋਵੇਂ ਕਥਿਤ ਤੌਰ 'ਤੇ ਹੋਸਟਲ ਦੀ ਇਮਾਰਤ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਡਿੱਗ ਗਏ। ਜਿਸ ਤੋਂ ਬਾਅਦ ਹੋਰ ਵਿਦਿਆਰਥੀ ਅਤੇ ਸਟਾਫ਼ ਮੈਂਬਰਾਂ ਨੇ ਇਕੱਠੇ ਉਨ੍ਹਾਂ ਨੂੰ ਨੇੜਲੇ ਹਸਪਤਾਲ ਪਹੁੰਚਾਇਆ।
ਜਿੱਥੇ ਇੱਕ ਵਿਦਿਆਰਥੀ ਨੂੰ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ, ਉੱਥੇ ਹੀ ਦੂਜੇ ਦੀ ਹਾਲਤ ਕਾਫ਼ੀ ਨਾਜ਼ੁਕ ਦੱਸੀ ਜਾ ਰਹੀ ਹੈ, ਉਸਨੂੰ ਹਾਦਸੇ 'ਚ ਗੰਭੀਰ ਸੱਟਾਂ ਲੱਗੀਆਂ ਸਨ।
ਇਹ ਵੀ ਪੜ੍ਹੋ: ਮੁਹਾਲੀ ਫੇਜ 1 ਤੋਂ 11 ਤੱਕ ਪਾਈ ਗਈ ਸੀਵਰ ਲਾਈਨ ’ਚ ਡੇਢ ਕਰੋੜ ਦੇ ਘਪਲੇ ਦੀ ਹੋਵੇ ਵਿਜੀਲੈਂਸ ਜਾਂਚ: ਕੁਲਵੰਤ ਸਿੰਘ
ਪ੍ਰਿੰਸੀਪਲ ਮਨੋਜ ਕੁਮਾਰ ਨੇ ਪੁਸ਼ਟੀ ਕੀਤੀ ਕਿ ਦੋ ਵਿਦਿਆਰਥੀ ਕੁਝ ਦਿਨ ਪਹਿਲਾਂ ਹੋਈ ਜਨਮਦਿਨ ਪਾਰਟੀ ਨਾਲ ਸਬੰਧਤ ਮਾਮੂਲੀ ਗੱਲ ਨੂੰ ਲੈ ਕੇ ਲੜ ਪਏ ਸਨ। ਉਨ੍ਹਾਂ ਕਿਹਾ ਕਿ ਦੋਵੇਂ ਵਿਦਿਆਰਥੀ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।