ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਹਨ ਫਿਲਮ ਨਿਰਦੇਸ਼ਕ ਰਾਕੇਸ਼ ਰੋਸ਼ਨ ,ਪੀ.ਐੱਮ. ਮੋਦੀ ਨੇ ਕੀਤਾ ਇਹ ਟਵੀਟ

Film director Rakesh Roshan Cancer Seeking Pm Modi tweet
ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਹਨ ਫਿਲਮ ਨਿਰਦੇਸ਼ਕ ਰਾਕੇਸ਼ ਰੋਸ਼ਨ ,ਪੀ.ਐੱਮ. ਮੋਦੀ ਨੇ ਕੀਤਾ ਇਹ ਟਵੀਟ

ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਹਨ ਫਿਲਮ ਨਿਰਦੇਸ਼ਕ ਰਾਕੇਸ਼ ਰੋਸ਼ਨ ,ਪੀ.ਐੱਮ. ਮੋਦੀ ਨੇ ਕੀਤਾ ਇਹ ਟਵੀਟ:ਮੁੰਬਈ :ਪੂਰੇ ਦੇਸ਼ ਭਰ ਵਿੱਚ ਵਿੱਚ ਕੈਂਸਰ ਦਾ ਕਹਿਰ ਵਧਦਾ ਜਾ ਰਿਹਾ ਹੈ ਅਤੇ ਅਨੇਕਾਂ ਹੀ ਲੋਕ ਇਸ ਬਿਮਾਰੀ ਦੇ ਚੰਗੁਲ ‘ਚ ਫਸ ਕੇ ਇਸਦਾ ਸ਼ਿਕਾਰ ਹੋ ਰਹੇ ਹਨ।ਕੈਂਸਰ ਦਾ ਕਹਿਰ ਐਨਾ ਹੈ ਕਿ ਇਸ ਨੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ ,ਇਸ ਕੈਂਸਰ ਦੇ ਕਹਿਰ ਨਾਲ ਪੂਰਾ ਬਾਲੀਵੁੱਡ ਘਿਰਦਾ ਜਾ ਰਿਹਾ ਹੈ।ਜਿਸ ਦੇ ਕਾਰਨ ਲਈ ਫ਼ਿਲਮੀ ਸਿਤਾਰਿਆਂ ਨੂੰ ਕੈਂਸਰ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

Film director Rakesh Roshan Cancer Seeking Pm Modi tweet
ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਹਨ ਫਿਲਮ ਨਿਰਦੇਸ਼ਕ ਰਾਕੇਸ਼ ਰੋਸ਼ਨ ,ਪੀ.ਐੱਮ. ਮੋਦੀ ਨੇ ਕੀਤਾ ਇਹ ਟਵੀਟ

ਹੁਣ ਬਾਲੀਵੁੱਡ ਅਦਾਕਾਰ ਅਤੇ ਫਿਲਮ ਨਿਰਦੇਸ਼ਕ ਰਾਕੇਸ਼ ਰੋਸ਼ਨ ਨੂੰ ਗਲੇ ਦਾ ਕੈਂਸਰ ਹੋ ਗਿਆ ਹੈ।ਇਸ ਗੱਲ ਦਾ ਖੁਲਾਸਾ ਉਨ੍ਹਾਂ ਦੇ ਬੇਟੇ ਰਿਤੀਕ ਰੋਸ਼ਨ ਨੇ ਸੋਸ਼ਲ ਮੀਡੀਆ ‘ਤੇ ਇਕ ਤਸਵੀਰ ਸ਼ੇਅਰ ਕਰਦਿਆਂ ਕੀਤਾ ਹੈ।ਰਿਤਿਕ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਪਿਤਾ ਨੂੰ ਗਲੇ ਦੇ ਕੈਂਸਰ ਦੀ ਸ਼ੁਰੂਆਤੀ ਸਟੇਜ ਹੈ।


ਰਿਤੀਕ ਰੋਸ਼ਨ ਨੇ ਆਪਣੇ ਪਿਤਾ ਰਾਕੇਸ਼ ਰੌਸ਼ਨ ਦੀ ਜਿਮ ‘ਚ ਵਰਕ ਆਊਟ ਸਮੇਂ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦਿਆਂ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ,”ਮੈਂ ਅੱਜ ਸਵੇਰੇ ਡੈਡ ਕੋਲੋਂ ਤਸਵੀਰ ਲਈ ਪੁੱਛਿਆ।ਮੈਨੂੰ ਪਤਾ ਸੀ ਕਿ ਉਹ ਸਰਜਰੀ ਦੇ ਦਿਨ ਵੀ ਕਸਰਤ ਕਰਨਾ ਨਹੀਂ ਛੱਡਣਗੇ।ਉਹ ਕਾਫੀ ਮਜਬੂਤ ਇਨਸਾਨ ਹਨ।

ਇਸ ਪੋਸ‍ਟ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟਵੀਟ ਕਰਕੇ ਰਾਕੇਸ਼ ਰੌਸ਼ਨ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ ਹੈ।ਪੀ.ਐੱਮ. ਮੋਦੀ ਨੇ ਲਿਖਿਆ,”ਪਿਆਰੇ ਰਿਤਿਕ, ਸ਼੍ਰੀ ਰਾਕੇਸ਼ ਰੌਸ਼ਨ ਜੀ ਦੀ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ।ਉਹ ਫਾਈਟਰ ਹਨ। ਮੈਨੂੰ ਭਰੋਸਾ ਹੈ ਕਿ ਉਹ ਪੂਰੀ ਹਿੰਮਤ ਨਾਲ ਇਸ ਚੁਣੋਤੀ ਦਾ ਸਾਹਮਣਾ ਕਰਨਗੇ।” ਮੋਦੀ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਰਿਤਿਕ ਨੇ ਲਿਖਿਆ,”ਧੰਨਵਾਦ ਸਰ, ਤੁਹਾਡੀਆਂ ਸ਼ੁੱਭਕਾਮਨਾਵਾਂ ਲਈ। ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਡਾਕਟਰਾਂ ਅਨੁਸਾਰ ਪਿਤਾ ਦੀ ਸਰਜਰੀ ਵਧੀਆ ਹੋ ਗਈ ਹੈ।

-PTCNews