ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਸ਼ਿਆਮ ਰਾਮਸੇ ਦਾ ਦਿਹਾਂਤ , ਵੀਰਾਨਾ ਤੇ ਪੁਰਾਣਾ ਮੰਦਰ ਵਰਗੀਆਂ ਬਣਾਈਆਂ ਸੀ ਡਰਾਉਣੀਆਂ ਫਿਲਮਾਂ

Filmmaker Shyam Ramsay of Ramsay Brothers Dies in Mumbai Hospital
ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਸ਼ਿਆਮ ਰਾਮਸੇ ਦਾ ਦਿਹਾਂਤ , ਵੀਰਾਨਾ ਤੇ ਪੁਰਾਣਾ ਮੰਦਰ ਵਰਗੀਆਂ ਬਣਾਈਆਂ ਸੀਡਰਾਉਣੀਆਂਫਿਲਮਾਂ

ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਸ਼ਿਆਮ ਰਾਮਸੇ ਦਾ ਦਿਹਾਂਤ , ਵੀਰਾਨਾ ਤੇ ਪੁਰਾਣਾ ਮੰਦਰ ਵਰਗੀਆਂ ਬਣਾਈਆਂ ਸੀ ਡਰਾਉਣੀਆਂ ਫਿਲਮਾਂ: ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮ ਨਿਰਮਾਤਾ ਸ਼ਿਆਮ ਰਾਮਸੇ ਦਾ 67 ਸਾਲ ਦੀ ਉਮਰ ਵਿੱਚ ਅੱਜ ਮੁੰਬਈ ਵਿੱਚ ਦਿਹਾਂਤ ਹੋ ਗਿਆ ਹੈ। ਉਸਦੇ ਨਜ਼ਦੀਕੀ ਰਿਸ਼ਤੇਦਾਰਾਂ ਨੇ ਦੱਸਿਆ ਕਿ ਛਾਤੀ ਦੀ ਤਕਲੀਫ ਕਾਰਨ ਉਸਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਸੀ। ਸ਼ਿਆਮ ਰਾਮਸੇ ਉਨ੍ਹਾਂ 7 ਭਰਾਵਾਂ ਵਿੱਚੋਂ ਇੱਕ ਸੀ, ਜੋ ਪ੍ਰਸਿੱਧ ਰਾਮਸੇ ਬ੍ਰਦਰਜ਼ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਨੂੰ ਰਾਮਸੇ ਬ੍ਰਦਰਜ਼ ਗਰੁੱਪ ਦਾ ਮਾਸਟਰ ਮਾਈਂਡ ਵੀ ਮੰਨਿਆ ਜਾਂਦਾ ਹੈ।

Filmmaker Shyam Ramsay of Ramsay Brothers Dies in Mumbai Hospital
ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਸ਼ਿਆਮ ਰਾਮਸੇ ਦਾ ਦਿਹਾਂਤ , ਵੀਰਾਨਾ ਤੇ ਪੁਰਾਣਾ ਮੰਦਰ ਵਰਗੀਆਂ ਬਣਾਈਆਂ ਸੀਡਰਾਉਣੀਆਂਫਿਲਮਾਂ

ਸ਼ਿਆਮ ਰਾਮਸੇ ਦੇ ਕਰੀਬੀ ਰਿਸ਼ਤੇਦਾਰ ਅਮਿਤ ਰਾਮਸੇ ਨੇ ਬੁੱਧਵਾਰ ਨੂੰ ਕਿਹਾ ਕਿ ਮਸ਼ਹੂਰ ਨਿਰਮਾਤਾ ਨਿਰਦੇਸ਼ਕ ਸ਼ਿਆਮ ਰਾਮਸੇ ਦੀ ਸਵੇਰੇ 5 ਵਜੇ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਅਮਿਤ ਨੇ ਕਿਹਾ ਕਿ ਇਹ ਦੱਸਦਿਆਂ ਬਹੁਤ ਦੁੱਖ ਹੋਇਆ ਕਿ ਸ਼ਿਆਮ ਰਾਮਸੇ ਹੁਣ ਸਾਡੇ ਨਾਲ ਨਹੀਂ ਹਨ। ਦੱਸਿਆ ਗਿਆ ਕਿ ਸ਼ਿਆਮ ਰਾਮਸੇ ਨੂੰ ਛਾਤੀ ਵਿਚ ਤਕਲੀਫ ਹੋਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

Filmmaker Shyam Ramsay of Ramsay Brothers Dies in Mumbai Hospital
ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਸ਼ਿਆਮ ਰਾਮਸੇ ਦਾ ਦਿਹਾਂਤ , ਵੀਰਾਨਾ ਤੇ ਪੁਰਾਣਾ ਮੰਦਰ ਵਰਗੀਆਂ ਬਣਾਈਆਂ ਸੀਡਰਾਉਣੀਆਂਫਿਲਮਾਂ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਪਾਕਿਸਤਾਨ ‘ਚ ਹਿੰਦੂ ਵਿਦਿਆਰਥਣ ਦੀ ਹੱਤਿਆ ਤੋਂ ਬਾਅਦ ਲੋਕਾਂ ‘ਚ ਭਾਰੀ ਗੁੱਸਾ , ਜ਼ਬਰਦਸਤ ਰੋਸ ਮੁਜ਼ਾਹਰੇ

ਰਾਮਸੇ ਬ੍ਰਦਰਜ਼ ਨੇ ਬਾਲੀਵੁੱਡ ਵਿਚ ਡਰਾਉਣੀ ਫਿਲਮਾਂ ਦੇ ਰੁਝਾਨ ਦੀ ਸ਼ੁਰੂਆਤ ਕੀਤੀ ਅਤੇ ਇਸ ਨੂੰ ਮਸ਼ਹੂਰ ਵੀ ਕੀਤਾ। ਉਸਨੇ 30 ਤੋਂ ਵੱਧ ਬਾਲੀਵੁੱਡ ਫਿਲਮਾਂ ਬਣਾਈਆਂ ਹਨ। 1970 ਤੋਂ 1980 ਦੇ ਵਿਚਕਾਰ ਰਾਮਸੇ ਬ੍ਰਦਰਜ਼ ਨੇ ਦਰਜਨਾਂ ਡਰਾਉਣੀਆਂ ਫਿਲਮਾਂ ਬਣਾਈਆਂ, ਜਿਨ੍ਹਾਂ ਨੂੰ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ। ਰਾਮਸੇ ਬ੍ਰਦਰਜ਼ ਸੁਪਰਹਿੱਟ ਫਿਲਮਾਂ ਵਿਚ ਦਰਜਨਾਂ ਫਿਲਮਾਂ ਦੀ ਸੂਚੀ ਹੈ ,ਜਿਸ ਵਿਚ ਵੀਰਾਨਾ , ਪੁਰਾਣਾ ਮੰਦਰ, ਪੁਰਾਣੀ ਹਵੇਲੀ, ਧੂੰਦ, ਦੋ ਗਜ਼ ਜ਼ਮੀਨ ਹੈ। ਰਾਮਸੇ ਬ੍ਰਦਰਜ਼ ਦੀ ਆਖਰੀ ਫਿਲਮ ‘ਕੋਈ ਹੈ’ 2007 ਵਿਚ ਆਈ ਸੀ।
-PTCNews