ਖ਼ੁਸ਼ਖ਼ਬਰੀ, ਭਾਰਤ ਨੂੰ ਮਿਲੀ ਕੋਰੋਨਾ ਵੈਕਸੀਨ ਦੀ ਮਨਜ਼ੂਰੀ

Covaxin and Covishield in India: Serum Institute of India and Bharat Biotech on a smooth rollout of COVID-19 vaccines to India and the World.

ਭਾਰਤ ‘ਚ ਕੋਰੋਨਾ ਵਾਇਰਸ ਕੋਵਿਡ-19 ਦੀ 2 ਟੀਕਿਆਂ ਦੀ ਐਮਰਜੈਂਸੀ ਵਰਤੋਂ ਲਈ ਰੈਗੂਲੇਟਰੀ ਮਨਜ਼ੂਰੀ ਮਿਲ ਗਈ ਹੈ, ਜਿਸ ਨਾਲ ਕੋਰੋਨਾ ਦੇ ਟੀਕਾਕਰਨ ਦਾ ਰਾਹ ਪੱਧਰਾ ਹੋ ਗਿਆ ਹੈ। ਕੰਟਰੋਲਰ ਜਨਰਲ ਆਫ ਇੰਡੀਅਨ ਮੈਡੀਸਨ (ਡੀ.ਸੀ.ਜੀ.ਆਈ.) ਡਾ. ਵੇਣੁਗੋਪਾਲ ਜੀ ਸੋਮਾਨੀ ਨੇ ਅੱਜ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀ.ਡੀ.ਐਸ.ਸੀ.ਓ.) ਨੇ ਭਾਰਤ ਬਾਇਓਟੇਕ ਦੀ ‘ਕੋਵੈਕਸੀਨ’ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ‘ਕੋਵੀਸ਼ੀਲਡ ’ ਦੀ ਐਮਰਜੈਂਸੀ ਵਰਤੋਂ ਨੂੰ ਲੈ ਕੇ ਕੀਤੀ ਗਈ ਆਪਣੀ ਸਬਜੈਕਟ ਐਕਸਪਟਰ ਕਮੇਟੀ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਡਾ. ਸੋਮਾਨੀ ਨੇ ਦੱਸਿਆ ਕਿ ਸੀ.ਡੀ.ਐਸ.ਸੀ.ਓ. ਦੀ ਇਸ ਕਮੇਟੀ ਵਿੱਚ ਕਈ ਵੀਸ਼ਿਆਂ ਦੇ ਮਾਹਰ ਸ਼ਾਮਿਲ ਹਨ। ਇਸ ਕਮੇਟੀ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਬੈਠਕ ਕੀਤੀ ਸੀ ਅਤੇ ਆਪਣੀਆਂ 3 ਸਿਫਾਰੀਸ਼ਾਂ ਪੇਸ਼ ਕੀਤੀਆਂ ਸਨ। ਇਨ੍ਹਾਂ ਸਿਫਾਰਿਸ਼ਾਂ ਵਿੱਚ 2 ਕੋਰੋਨਾ ਟੀਕਿਆਂ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੇ ਜਾਣ ਅਤੇ ਇੱਕ ਤੀਜੇ ਪੜਾਅ ਦੇ ਮਨੁੱਖੀ ਪ੍ਰੀਖਣ ਲਈ ਕੈਡਿਲਾ ਹੇਲਥਕੇਅਰ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਸੰਬੰਧ ਵਿੱਚ ਸਨ।Covaxin, Bharat Biotech's Coronavirus Vaccine, Cleared For Phase 3 Trials

ਹੋਰ ਪੜ੍ਹੋ : ਯੂਕੇ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ ‘ਚ ਦਿੱਤੀ ਦਸਤਕ, 6 ਮਰੀਜ਼ ਆਏ ਸਾਹਮਣੇ

ਇਨ੍ਹਾਂ ਤਿੰਨਾਂ ਸਿਫਾਰਿਸ਼ਾਂ ਨੂੰ ਸੀ.ਡੀ.ਐਸ.ਸੀ.ਓ. ਨੇ ਮਨਜੂਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਬਾਇਓਟੇਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਦੀ ਕੋਵੀਸ਼ੀਲਡ 2 ਡੋਜ਼ ਵਿੱਚ ਦਿੱਤੀ ਜਾਣ ਵਾਲੀ ਵੈਕਸੀਨ ਹੈ ਜਦੋਂ ਕਿ ਕੈਡਿਲਾ ਹੇਲਥਕੇਅਰ ਵੱਲੋਂ ਵਿਕਸਿਤ ਕੀਤੀ ਜਾ ਰਹੀ ਵੈਕਸੀਨ 3 ਡੋਜ ਵਾਲੀ ਹੈ।

 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਟੀਕੇ ਬਾਰੇ ਟਵੀਟ ਕੀਤਾ। ਉਹਨਾਂ ਲਿਖਿਆ, “ਇੱਕ ਉਤਸ਼ਾਹੀ ਲੜਾਈ ਨੂੰ ਮਜ਼ਬੂਤ ​​ਕਰਨ ਲਈ ਇੱਕ ਨਿਰਣਾਇਕ ਮੋੜ! ਡੀ ਸੀ ਜੀ ਆਈ ”ਸੇਰਮ ਇੰਨਟ ਇੰਡੀਆ ਅਤੇ ”ਭਾਰਟਬਾਇਓਟੈਕ ਦੀਆਂ ਟੀਕਾਂ ਨੂੰ ਪ੍ਰਵਾਨਗੀ ਦੇ ਰਿਹਾ ਹੈ, ਇੱਕ ਸਿਹਤਮੰਦ ਅਤੇ ਕੋਵਿਡ ਮੁਕਤ ਦੇਸ਼ ਦੀ ਰਾਹ ਨੂੰ ਤੇਜ਼ ਕਰਦਾ ਹੈ. ਵਧਾਈਆਂ ਭਾਰਤ. ਸਾਡੇ ਮਿਹਨਤੀ ਵਿਗਿਆਨੀਆਂ ਅਤੇ ਨਵੀਨਤਾਵਾਂ ਨੂੰ ਵਧਾਈ ਦਿਤੀ ਜਾਂਦੀ ਹੈ।