ਮੁੱਖ ਖਬਰਾਂ

ਲੁੱਟਣ ਆਏ ਸੀ ਫਾਇਨਾਂਸ ਕੰਪਨੀ, ਸੁਰੱਖਿਆ ਕਰਮੀ ਨੇ ਗੋਲੀ ਨਾਲ ਇੱਕ ਲੁਟੇਰੇ ਨੂੰ ਕੀਤਾ ਢੇਰ

By Riya Bawa -- October 30, 2021 1:10 pm -- Updated:Feb 15, 2021

ਲੁਧਿਆਣਾ- ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ਵਿਚ ਲੁੱਟ ਦੀ ਵਾਰਦਾਤ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਥਾਣਾ ਦਰੇਸੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸੁੰਦਰ ਨਗਰ ਵਿਚ ਅੱਜ ਫਾਈਨਾਂਸ ਕੰਪਨੀ ਮੁਥੂਟ ਸਿਨ ਕਾਨ ਨੂੰ ਲੁਟੇਰਿਆਂ ਵੱਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸਕਿਓਰਿਟੀ ਗਾਰਡ ਦੀ ਬਹਾਦਰੀ ਕਾਰਨ ਉਹ ਆਪਣੀ ਪਲਾਨਿੰਗ 'ਚ ਕਾਮਯਾਬ ਨਹੀਂ ਹੋ ਸਕੇ।

ਇਸ ਦੌਰਾਨ ਲੁੱਟਣ ਆਏ ਲੁਟੇਰਿਆਂ ਵਿਚੋਂ ਇਕ ਲੁਟੇਰੇ ਨੂੰ ਸੁਰੱਖਿਆ ਮੁਲਾਜ਼ਮ ਨੇ ਮੌਕੇ 'ਤੇ ਹੀ ਮਾਰ ਦਿੱਤਾ ਜਦਕਿ ਲੁਟੇਰਿਆਂ ਵਲੋਂ ਚਲਾਈ ਗੋਲੀ ਵਿਚ ਕੰਪਨੀ ਦਾ ਮੈਨੇਜਰ ਜ਼ਖ਼ਮੀ ਹੋ ਗਿਆ ਹੈ। ਲੋਕਾਂ ਵੱਲੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਚਾਰ ਲੁਟੇਰੇ ਸੀ, ਜਿਨ੍ਹਾਂ ਚੋਂ ਇੱਕ ਦੇ ਗੋਲੀ ਲੱਗੀ ਹੈ ਅਤੇ ਇੱਕ ਨੂੰ ਕਾਬੂ ਕਰ ਲਿਆ ਗਿਆ। ਜਦਕਿ ਦੋ ਫਰਾਰ ਹੋਣ 'ਚ ਸਫਲ ਰਹੇ।

ਇਸ ਵਾਰਦਾਤ ਦੌਰਾਨ ਜ਼ਖ਼ਮੀ ਮੈਨੇਜਰ ਨੂੰ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਪੁਲਿਸ ਹਾਲੇ ਤਕ ਕੁਝ ਵੀ ਅਧਿਕਾਰਿਤ ਤੌਰ 'ਤੇ ਨਹੀਂ ਕਹਿ ਰਹੀ।

-PTC News