Advertisment

ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ

author-image
Shanker Badra
New Update
ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ
Advertisment
ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀ:ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਦੇ ਅਪਣੇ 6 ਸਾਲ ਦੇ ਨਵੇਂ ਕਾਰਜਕਾਲ ਲਈ ਉਚ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ ਹੈ।ਜੇਤਲੀ ਪਿਛਲੇ ਮਹੀਨੇ ਉਤਰ ਪ੍ਰਦੇਸ਼ ਤੋਂ ਰਾਜ ਸਭਾ ਦੇ ਲਈ ਚੁਣੇ ਗਏ ਹਨ।ਸਿਹਤ ਸਬੰਧੀ ਕਾਰਨਾਂ ਕਰ ਕੇ ਉਨ੍ਹਾਂ ਨੂੰ ਇੱਕ ਵਿਸ਼ੇਸ਼ ਸਮਾਗਮ ਵਿਚ ਸਹੁੰ ਦਿਵਾਈ ਗਈ ਹੈ।ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀਉਨ੍ਹਾਂ ਦੀ ਕਿਡਨੀ ਦਾ ਇਲਾਜ ਚੱਲ ਰਿਹਾ ਹੈ।ਜੇਤਲੀ ਨੇ ਟਵੀਟ ਕੀਤਾ, ਉਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰਦੇ ਹੋਏ ਰਾਜ ਸਭਾ ਦੇ ਮੈਂਬਰ ਦੇ ਤੌਰ 'ਤੇ ਸਹੁੰ ਲਈ ਹੈ।ਕੇਂਦਰੀ ਮੰਤਰੀ ਅਨੰਤ ਕੁਮਾਰ,ਰਵੀ ਸ਼ੰਕਰ ਪ੍ਰਸਾਦ,ਪ੍ਰਕਾਸ਼ ਜਾਵਡੇਕਰ,ਪਿਊਸ਼ ਗੋਇਲ,ਹਰਦੀਪ ਐਸ ਪੁਰੀ,ਵਿਜੈ ਗੋਇਲ ਅਤੇ ਸ਼ਿਵ ਪ੍ਰਤਾਪ ਸ਼ੁਕਲਾ,ਵਿਰੋਧੀ ਧਿਰ ਦੇ ਨੇਤਾ ਗ਼ੁਲਾਮ ਨਬੀ ਆਜ਼ਾਦ ਇਸ ਦੌਰਾਨ ਉਥੇ ਮੌਜੂਦ ਸਨ।
Advertisment
ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀਰਾਜ ਸਭਾ ਮੈਂਬਰ ਭੁਪਿੰਦਰ ਯਾਦਵ,ਜਗਦੰਬਿਕਾ ਪਾਲ,ਕੋਨਾਰਡ ਸੰਗਮਾ (ਮੇਘਾਲਿਆ ਦੇ ਮੌਜੂਦਾ ਮੁੱਖ ਮੰਤਰੀ) ਅਤੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ.ਐਸ ਯੇਦੀਯੁਰੱਪਾ ਵੀ ਸਮਾਗਮ ਵਿਚ ਸ਼ਾਮਲ ਹੋਏ।ਰਾਜ ਸਭਾ ਦਾ ਮੈਂਬਰ ਮੁੜ ਚੁਣੇ ਜਾਣ ਤੋਂ ਬਾਅਦ ਜੇਤਲੀ ਨੂੰ ਸਦਨ ਦਾ ਨੇਤਾ ਵੀ ਦੁਬਾਰਾ ਨਿਯੁਕਤ ਕੀਤਾ ਗਿਆ ਪਰ ਸਿਹਤ ਠੀਕ ਨਾ ਹੋਣ ਕਾਰਨ ਉਹ ਹੋਰ ਮੈਂਬਰਾਂ ਦੇ ਨਾਲ ਸਹੁੰ ਨਹੀਂ ਲੈ ਸਕੇ ਸਨ।ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀਉਹ 2 ਅਪ੍ਰੈਲ ਤੋਂ ਨਾਰਥ ਬਲਾਕ ਸਥਿਤ ਅਪਣੇ ਦਫ਼ਤਰ ਵੀ ਨਹੀਂ ਗਏ ਹਨ।ਏਮਸ ਵਿਚ 9 ਅਪ੍ਰੈਲ ਨੂੰ ਉਨ੍ਹਾਂ ਦਾ ਡਾਇਲਿਸਿਸ ਕੀਤਾ ਗਿਆ ਸੀ,ਜਿਸ ਦੇ ਬਾਅਦ ਤੋਂ ਹੀ ਉਨ੍ਹਾਂ ਨੂੰ ਘਰ 'ਤੇ ਇਕ ਸੁਖਾਵੇਂ ਵਾਤਾਵਰਣ ਵਿਚ ਰਹਿਣ ਲਈ ਕਿਹਾ ਗਿਆ।ਜੇਤਲੀ ਨੇ ਅਪਣਾ ਪਹਿਲਾਂ ਤੋਂ ਤੈਅ ਵਿਦੇਸ਼ ਦੌਰਾ ਰੱਦ ਕਰਦੇ ਹੋਏ ਅਪਣੀ ਬਿਮਾਰੀ ਦੀ ਜਾਣਕਾਰੀ ਟਵਿੱਟਰ 'ਤੇ ਦਿਤੀ ਸੀ।ਵਿੱਤ ਮੰਤਰੀ ਅਰੁਣ ਜੇਤਲੀ ਨੇ ਰਾਜ ਸਭਾ ਮੈਂਬਰ ਵਜੋਂ ਸਹੁੰ ਚੁੱਕੀਮੈਕਸ ਹਸਪਤਾਲ ਵਿਚ ਸਤੰਬਰ 2014 ਵਿਚ ਵੀ ਉਨ੍ਹਾਂ ਦੀ ਇਕ ਸਰਜਰੀ ਕੀਤੀ ਗਈ ਸੀ ਪਰ ਬਾਅਦ ਵਿਚ ਪੈਦਾ ਹੋਈਆਂ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਏਮਸ ਵਿਚ ਭਰਤੀ ਕਰਵਾਇਆ ਗਿਆ ਸੀ।ਕਈ ਸਾਲ ਪਹਿਲਾਂ ਉਨ੍ਹਾਂ ਦੇ ਦਿਲ ਦੀ ਸਰਜਰੀ ਵੀ ਹੋਈ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment