ਜੀਵਨ ਸ਼ੈਲੀ(lifestyle)

ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਮੁੰਡੇ ਕੁੜੀਆਂ ਜਾਣਨ ਇਹ ਗੱਲਾਂ

By Tanya Chaudhary -- February 23, 2022 4:15 pm -- Updated:February 23, 2022 5:39 pm

ਪੁਰਾਣੇ ਜ਼ਮਾਨੇ ਤੋਂ ਔਰਤਾਂ ਕਿਸੇ ਵੀ ਚੀਜ਼ ਬਾਰੇ ਸਭ ਤੋਂ ਘੱਟ ਵੇਰਵਿਆਂ ਨੂੰ ਧਿਆਨ ਵਿਚ ਰੱਖਣ ਦੀ ਉਨ੍ਹਾਂ ਦੀ ਪੈਦਾਇਸ਼ੀ ਯੋਗਤਾ ਲਈ ਜਾਣੀਆਂ ਜਾਂਦੀਆਂ ਹਨ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਆਦਮੀਆਂ ਦੀ ਵੀ ਚੀਜ਼ਾਂ ਲਈ ਡੂੰਘੀ ਨਜ਼ਰ ਹੁੰਦੀ ਹੈ ਹਾਲਾਂਕਿ ਉਹ ਇਸ ਬਾਰੇ ਬਹੁਤ ਜ਼ਿਆਦਾ ਬੋਲਦੇ ਨਹੀਂ ਹਨ। ਚਾਹੇ ਉਹ ਕਿੰਨੇ ਵੀ ਬੇਪਰਵਾਹ ਦਿਖਾਈ ਦੇਣ ਪਰ ਲੜਕੇ ਵੀ ਪਹਿਲੀ ਵਾਰ ਮਿਲਣ 'ਤੇ ਕੁੜੀਆਂ ਬਾਰੇ ਚੀਜ਼ਾਂ ਨੋਟਿਸ ਕਰਦੇ ਹਨ। ਹੋਰ ਜਾਣਨ ਲਈ ਅੱਗੇ ਪੜ੍ਹੋ:

ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਮੁੰਡੇ ਕੁੜੀਆਂ ਦੀਆਂ ਕਿੰਨਾ ਗੱਲਾਂ ਨੂੰ ਕੀਤਾ ਜਾਂਦਾ ਨੋਟਿਸ

1.ਕੁੜੀ ਦਾ ਸੁਭਾਅ- ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਮੁੰਡੇ ਕੁੜੀਆਂ ਦੇ ਸੁਭਾਅ ਉੱਤੇ ਬਹੁਤ ਧਿਆਨ ਦਿੰਦੇ ਹਨ। ਉਹ ਵੇਖਦੇ ਹਨ ਕਿ ਕੁੜੀ ਬਹੁਤ ਜ਼ਿਆਦਾ ਸਿੱਧੀ, ਬਹੁਤ ਤੇਜ਼ ਜਾਂ ਬਹੁਤ ਗੁੱਸੇ ਵਾਲੀ ਤਾਂ ਨਹੀਂ ਹੈ। ਮੁੰਡਿਆਂ ਨੂੰ ਉਹ ਕੁੜੀਆਂ ਘੱਟ ਪਸੰਦ ਆਉਂਦੀਆਂ ਨੇ ਜੋ ਹਰ ਗੱਲ 'ਤੇ ਗੁੱਸਾ ਵਿਖਾਉਂਦੀਆਂ ਹਨ। ਇਸ ਲਈ ਗੱਲ ਅੱਗੇ ਵਧਾਉਣ ਤੋਂ ਪਹਿਲਾਂ ਉਹ ਕੁੜੀ ਦਾ ਸੁਭਾਅ ਜਾਣਨ ਦੀ ਪੂਰੀ ਕੋਸ਼ਿਸ਼ ਕਰਦੇ ਹਨ ਤੇ ਕੁੜੀ ਨੂੰ ਪ੍ਰੋਪੋਜ਼ ਕਰਨ ਤੋਂ ਪਹਿਲਾਂ ਉਹਨਾਂ ਨਾਲ ਗੱਲਾਂ ਬਾਤਾਂ ਆ ਮਿਲ ਕੇ ਉਹਨਾਂ ਦਾ ਸੁਭਾਅ ਦੇਖਦੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬਿਜਲੀ ਨਾ ਆਉਣ ਕਾਰਨ ਲੋਕਾਂ ਨੂੰ ਇਨ੍ਹਾਂ ਮੁਸੀਬਤਾਂ ਦਾ ਕਰਨਾ ਪਿਆ ਸਾਹਮਣਾ

2. ਡਰੈਸਿੰਗ ਸੈਂਸ - ਅੱਜ ਕੱਲ ਦੇ ਸਮੇਂ ਚ ਹਰ ਮੁੰਡਾ ਚਾਹੁੰਦਾ ਹੈ ਕਿ ਉਸ ਦਾ ਹੋਣ ਵਾਲਾ ਪਾਰਟਨਰ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਹੋਵੇ ਓਹਨੂੰ ਵਧੀਆ ਡਰੈਸਿੰਗ ਸੈਂਸ ਹੋਵੇ। ਮੁੰਡਾ ਨੂੰ ਉਹ ਕੁੜੀਆਂ ਪਸੰਦ ਛੇਤੀ ਪਸੰਦ ਆਉਂਦੀਆਂ ਨੇ ਜੋ ਖੁਦ ਨੂੰ ਵਧੀਆ ਤਰੀਕੇ ਨਾਲ ਮੇਨਟੇਨ ਰੱਖਦਿਆਂ ਹੋਣ 'ਤੇ ਉਹ ਜੋ ਵੀ ਡ੍ਰੈਸ ਪਾਵੇ, ਉਸ 'ਚ ਉਹ ਚੰਗੀ ਲੱਗੇ ਅਤੇ ਉਸ ਦੇ ਕੱਪੜਿਆਂ ਦੀ ਪਸੰਦ ਵੀ ਵਧੀਆ ਹੋਣੀ ਚਾਹੀਦੀ ਹੈ।

3. ਗੱਲ ਕਰਨ ਦਾ ਸਟਾਈਲ- ਮੁੰਡੇ ਕੁੜੀਆਂ ਦਾ ਬੋਲਣ ਦਾ ਸਟਾਈਲ ਵੀ ਨੋਟਿਸ ਕਰਦੇ ਨੇ ਕਿ ਉਹ ਕਿਵੇਂ ਗੱਲ ਕਰਦਿਆਂ ਹਨ। ਮੁੰਡੇ ਆਮਤੌਰ ਤੇ ਦੇਖਦੇ ਹਨ ਕਿ ਉਹ ਸਬ ਨਾਲ ਕਿਵੇਂ ਗੱਲ ਕਰਦਿਆਂ ਹਨ ਤੇ ਉਹ ਵਧੀਆ ਤਰੀਕੇ ਨਾਲ ਬੋਲਣ ਵਾਲੀ ਕੁੜੀ ਨੂੰ ਚੁਣਦੇ ਹਨ। ਮੁੰਡੇ ਚਾਹੁੰਦੇ ਹਨ ਕਿ ਉਹਨਾਂ ਦੀ ਪਾਰਟਨਰ ਜਦੋਂ ਵੀ ਕਿਸੇ ਨਾਲ ਗੱਲ ਕਰੇ ਤਾ ਪਿਆਰ ਨਾਲ ਬੋਲੇ ਤੇ ਹਰ ਗੱਲ ਦਾ ਵਧੀਆ ਤਰੀਕੇ ਨਾਲ ਜਵਾਬ ਦੇਵੇ। ਸੋਹਣੀ ਆਵਾਜ਼ 'ਚ ਗੱਲ ਕਰੇ ਤੇ ਸਭ ਨਾਲ ਮੀਠਾ ਬੋਲੇ।

ਇਹ ਵੀ ਪੜ੍ਹੋ : ਪਾਲਤੂ ਕੁੱਤਿਆਂ ਦੀ ਰਜਿਸਟਰੇਸ਼ਨ ਨੂੰ ਲੈ ਕੇ ਗਾਜ਼ੀਆਬਾਦ ਨਗਰ ਨਿਗਮ ਹੋਈ ਸਖ਼ਤ

4. ਆਦਤਾਂ ਵੱਲ ਦਿੰਦੇ ਨੇ ਧਿਆਨ - ਹੋ ਸਕਦਾ ਹੈ ਕਿ ਸਾਡੀਆਂ ਕੁਝ ਆਦਤਾਂ ਚੰਗੀਆਂ ਹੋਣ ਪਰ ਉਹੀ ਆਦਤਾਂ ਦੂਜੇ ਵਿਅਕਤੀ ਦੀ ਨਜ਼ਰ 'ਚ ਗਲਤ ਵੀ ਹੋ ਸਕਦੀਆਂ ਹਨ। ਜਦੋਂ ਕੋਈ ਮੁੰਡਾ ਕਿਸੇ ਕੁੜੀ ਨੂੰ ਪਸੰਦ ਕਰਦਾ ਹੈ ਤਾਂ ਉਹ ਯਕੀਨੀ ਤੌਰ 'ਤੇ ਉਸ ਦੀਆਂ ਆਦਤਾਂ ਨੂੰ ਵੇਖਦਾ ਹੈ। ਉਸ ਦੀਆਂ ਆਦਤਾਂ ਚੰਗੀਆਂ ਹੋਣ ਜਾਂ ਮਾੜੀਆਂ, ਇਸ ਗੱਲ ਦਾ ਧਿਆਨ ਰੱਖ ਕੇ ਹੀ ਉਹ ਗੱਲ ਨੂੰ ਅੱਗੇ ਲਿਜਾਣ ਬਾਰੇ ਸੋਚਦਾ ਹੈ। ਉਹ ਤੁਹਾਡੀ ਹਰ ਆਦਤ ਨੂੰ ਦੇਖ ਸੋਚ ਕੇ ਹੀ ਤੁਹਾਨੂੰ ਡੇਟ (Date) ਕਰਨ ਦਾ ਫੈਸਲਾ ਲਵੇਗਾ।

ਰਿਲੇਸ਼ਨਸ਼ਿਪ 'ਚ ਆਉਣ ਤੋਂ ਪਹਿਲਾਂ ਮੁੰਡੇ ਕੁੜੀਆਂ ਦੀਆਂ ਕਿੰਨਾ ਗੱਲਾਂ ਨੂੰ ਕੀਤਾ ਜਾਂਦਾ ਨੋਟਿਸ

5. ਇੰਟੈਲੀਜੇਂਸ - ਹਰ ਮੁੰਡਾ ਚਾਹੁੰਦਾ ਹੈ ਕਿ ਉਸ ਦੀ ਗਿਰਲਫਰੈਂਡ ਜਾਂ ਉਸ ਦੀ ਹੋਣ ਵਾਲੀ ਪਾਰਟਨਰ ਇੰਟੈਲੀਜੇਂਟ ਯਾਂ ਫੇਰ ਸੂਝ-ਬੂਝ ਵਾਲੀ ਹੋਵੇ। ਕਿਉਂਕਿ ਹਰ ਮੁੰਡਾ ਇਹ ਚਾਹੁੰਦਾ ਹੈ ਕਿ ਉਸ ਦਾ ਪਾਰਟਨਰ ਹਰ ਇਕ ਚੀਜ਼ ਵਿਚ ਅਵਲ ਹੋਵੇ ਚਾਹੇ ਉਹ ਪੜ੍ਹਾਈ ਹੋਵੇ ਜਾਂ ਸਮਾਰਟਨੈੱਸ।

6. ਵੱਡਿਆਂ ਦੀ ਇਜ਼ਤ ਕਰਨ ਵਾਲੀ- ਮੁੰਡੇ ਅਕਸਰ ਕੁੜੀ ਦੇ ਸੰਸਕਾਰਾਂ ਤੇ ਵੀ ਜਾਂਦੇ ਹਨ ਕਿਉਂਕਿ ਉਹ ਆਪਣੇ ਤੋਂ ਵੱਡਿਆਂ ਨਾਲ ਕਿਵੇਂ ਬੋਲਦੀ ਹੈ ਤੇ ਕਿਵੇਂ ਵਿਚਰਦੀ ਹੈ। ਕੋਈ ਵੀ
ਮੁੰਡਾ ਕਿਸੀ ਇਹੋ ਜਿਹੀ ਕੁੜੀ ਨੂੰ ਆਪਣਾ ਲਾਈਫ ਪਾਰਟਨਰ ਨਹੀਂ ਬਣਾਉਣਾ ਚਾਹੁੰਦਾ ਜਿਸ ਨੂੰ ਵੱਡਿਆਂ ਨਾਲ ਬੋਲਣਾ ਚਲਣਾ ਨਾ ਆਉਂਦਾ ਹੋਵੇ। ਹਰ ਮੁੰਡਾ ਚਾਹੁੰਦਾ ਹੈ ਕਿ ਉਸ ਦੀ ਪਾਰਟਨਰ ਸਭ ਨਾਲ ਪਿਆਰ ਨਾਲ ਮਿਲੇ ਵਰਤੇ।

-PTC News

  • Share