Tue, Apr 16, 2024
Whatsapp

ਦਿੱਲੀ ਦੇ ਸਿੰਘੂ ਬਾਰਡਰ ਦੀ ਰੈੱਡ ਲਾਈਟ 'ਤੇ ਡਟੇ ਕਿਸਾਨਾਂ 'ਤੇ FIR ਦਰਜ

Written by  Shanker Badra -- December 11th 2020 12:27 PM
ਦਿੱਲੀ ਦੇ ਸਿੰਘੂ ਬਾਰਡਰ ਦੀ ਰੈੱਡ ਲਾਈਟ 'ਤੇ ਡਟੇ ਕਿਸਾਨਾਂ 'ਤੇ FIR ਦਰਜ

ਦਿੱਲੀ ਦੇ ਸਿੰਘੂ ਬਾਰਡਰ ਦੀ ਰੈੱਡ ਲਾਈਟ 'ਤੇ ਡਟੇ ਕਿਸਾਨਾਂ 'ਤੇ FIR ਦਰਜ

ਦਿੱਲੀ ਦੇ ਸਿੰਘੂ ਬਾਰਡਰ ਦੀ ਰੈੱਡ ਲਾਈਟ 'ਤੇ ਡਟੇ ਕਿਸਾਨਾਂ 'ਤੇ FIR ਦਰਜ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ 16ਵੇਂ ਦਿਨ ਵੀ ਜਾਰੀ ਹੈ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪੰਜਾਬ-ਹਰਿਆਣਾ ਤੇ ਹੋਰ ਸੂਬਿਆਂ ਤੋਂ ਕਿਸਾਨ ਕੜਾਕੇ ਦੀ ਠੰਢ 'ਚ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਬੈਠੇ ਹੋਏ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। [caption id="attachment_456908" align="aligncenter" width="300"]FIR Registered on Farmers by Delhi Police at Singhu border red light ਦਿੱਲੀ ਦੇ ਸਿੰਘੂ ਬਾਰਡਰ ਦੀ ਰੈੱਡ ਲਾਈਟ 'ਤੇ ਡਟੇ ਕਿਸਾਨਾਂ 'ਤੇ FIR ਦਰਜ[/caption] ਇਸ ਦੌਰਾਨ ਪੁਲਿਸ ਨੇ ਸਿੰਘੂ ਸਰਹੱਦ ਦੀ ਲਾਲ ਬੱਤੀ 'ਤੇ ਧਰਨੇ 'ਤੇ ਬੈਠੇ ਕਿਸਾਨਾਂ 'ਤੇ ਐਫਆਈਆਰ ਦਰਜ ਕਰ ਦਿੱਤੀ ਹੈ। ਪੁਲਿਸ ਨੇ ਕਿਸਾਨਾਂ ਖਿਲਾਫ਼ ਸਮਾਜਿਕ ਦੂਰੀ ਦੀ ਪਾਲਣ ਨਾ ਕਰਨ ਅਤੇ ਮਹਾਂਮਾਰੀ ਐਕਟ ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦੱਸ ਦੇਈਏ ਕਿ ਇਹ ਕਿਸਾਨ 29 ਨਵੰਬਰ ਨੂੰ ਲਾਮਪੁਰ ਬਾਰਡਰ ਤੋਂ ਜ਼ਬਰਦਸਤੀ ਦਿੱਲੀ ਦੀ ਸਰਹੱਦ ਵਿਚ ਦਾਖਲ ਹੋਏ ਤੇ ਸਿੰਘੂ ਬਾਰਡਰ ਦੀ ਰੈੱਡ ਲਾਈਟ 'ਤੇ ਧਰਨਾ ਦੇ ਰਹੇ ਸੀ। 7 ਦਸੰਬਰ ਨੂੰ ਵੀ ਪੁਲਿਸ ਨੇ ਅਲੀਪੁਰ ਥਾਣੇ ਵਿਚ ਕਿਸਾਨਾਂ ਖਿਲਾਫ਼ ਐਫਆਈਆਰ ਦਰਜ ਕੀਤੀ। [caption id="attachment_456909" align="aligncenter" width="300"]FIR Registered on Farmers by Delhi Police at Singhu border red light ਦਿੱਲੀ ਦੇ ਸਿੰਘੂ ਬਾਰਡਰ ਦੀ ਰੈੱਡ ਲਾਈਟ 'ਤੇ ਡਟੇ ਕਿਸਾਨਾਂ 'ਤੇ FIR ਦਰਜ[/caption] ਕਿਸਾਨ ਆਗੂਆਂ ਨੇ ਕਿਹਾ ਕਿ ਹੁਣ ਪੂਰੇ ਦੇਸ਼ 'ਚ ਅੰਦੋਲਨ ਤੇਜ਼ ਹੋਵੇਗਾ ਅਤੇ 12 ਦਸੰਬਰ ਤੋਂ ਪੂਰੇ ਦੇਸ਼ 'ਚ ਟੋਲ ਪਲਾਜ਼ੇ ਘੇਰੇ ਜਾਣਗੇ। ਉਨ੍ਹਾਂ ਕਿਹਾ ਕਿ 14 ਦਸੰਬਰ ਨੂੰ ਪੰਜਾਬ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਧਰਨੇ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਪੂਰੇ ਭਾਰਤ ਵਿੱਚ ਰੇਲਵੇ ਟਰੈਕ ਰੋਕੇ ਜਾਣਗੇ,ਜਿਸ ਦੀ ਤਰੀਖ ਜਲਦ ਐਲਾਨ ਹੋਵੇਗੀ। ਕਿਸਾਨਾਂ ਵੱਲੋਂ ਰੇਲਵੇ ਲਾਇਨਾਂ 'ਤੇ ਮੁੜ ਧਰਨੇ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹਨ। [caption id="attachment_456907" align="aligncenter" width="300"]FIR Registered on Farmers by Delhi Police at Singhu border red light ਦਿੱਲੀ ਦੇ ਸਿੰਘੂ ਬਾਰਡਰ ਦੀ ਰੈੱਡ ਲਾਈਟ 'ਤੇ ਡਟੇ ਕਿਸਾਨਾਂ 'ਤੇ FIR ਦਰਜ[/caption] ਜ਼ਿਕਰਯੋਗ ਹੈ ਕਿ ਕੱਲ੍ਹ ਕੇਂਦਰ ਸਰਕਾਰ ਨੇ ਲਿਖਤੀ ਪ੍ਰਸਤਾਵ ਭੇਜਿਆ ਗਿਆ ਸੀ, ਜਿਸ ਨੂੰ ਕਿਸਾਨਾਂ ਨੇ ਰੱਦ ਕਰ ਦਿੱਤਾ ਸੀ ਤੇ ਕਿਸਾਨਾਂ ਨੇ ਕਿਹਾ ਸੀ ਕਿ ਸਾਨੂੰ ਸਿਰਫ਼ ਕਾਨੂੰਨ ਰੱਦ ਕਰਨ ਤੋਂ ਇਲਾਵਾ ਕੁਝ ਵੀ ਮਨਜ਼ੂਰੀ ਨਹੀਂ ਹੈ। ਇਸ ਤੋਂ ਪਹਿਲਾਂ ਕਿਸਾਨਾਂ ਦੇ ਸਰਕਾਰ ਦਰਮਿਆਨ 6 ਮੀਟਿੰਗਾਂ ਹੋ ਚੁੱਕੀਆਂ ਹਨ ,ਜੋ ਪੂਰੀ ਤਰ੍ਹਾਂ ਬੇਸਿੱਟਾ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਕਰਦੇ ਉਦੋਂ ਤੱਕ ਅਸੀਂ ਇੱਥੋਂ ਵਾਪਸ ਨਹੀਂ ਜਾਵੇਗਾ। ਸਿੰਘੂ ਬਾਰਡਰ 'ਤੇ ਕਿਸਾਨ ਵੱਡੀ ਗਿਣਤੀ 'ਚ ਪੁੱਜੇ ਹੋਏ ਤੇ ਕਿਸਾਨਾਂ ਦਾ ਆਉਣਾ ਲਗਾਤਾਰ ਜਾਰੀ ਹੈ। -PTCNews


Top News view more...

Latest News view more...