ਜਲੰਧਰ ਦੀ ਭਗਤ ਸਿੰਘ ਕਾਲੋਨੀ ਨੇੜੇ ਝੁੱਗੀਆਂ ‘ਚ ਸਿਲੰਡਰ ਫਟਣ ਕਾਰਨ ਲੱਗੀ ਅੱਗ

Fire after Cylinder blast near Bhagat Singh Colony in Jalandhar
ਜਲੰਧਰ ਦੀ ਭਗਤ ਸਿੰਘ ਕਾਲੋਨੀ ਨੇੜੇ ਝੁੱਗੀਆਂ 'ਚ ਸਿਲੰਡਰ ਫਟਣ ਕਾਰਨ ਲੱਗੀ ਅੱਗ  

ਜਲੰਧਰ : ਜਲੰਧਰ ਦੀ ਭਗਤ ਸਿੰਘ ਕਲੋਨੀ ਦੇ ਨਾਲ ਲੱਗਦੀਆਂ ਝੁੱਗੀਆਂ ਝੋਂਪੜੀਆਂ ਵਿਚ ਅੱਜ ਸਵੇਰੇ ਕੁਝ ਸਿਲੰਡਰਾਂ ਵਿਚ ਅਚਾਨਕ ਅੱਗ ਲੱਗਣ ਅਤੇ ਸਿਲੰਡਰ ਫਟਣ ਕਾਰਨ ਕਈ ਧਮਾਕੇ ਹੋਏ। ਗੈਸ ਸਿਲੰਡਰਾਂ ‘ਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਹੈ।

Fire after Cylinder blast near Bhagat Singh Colony in Jalandhar
ਜਲੰਧਰ ਦੀ ਭਗਤ ਸਿੰਘ ਕਾਲੋਨੀ ਨੇੜੇ ਝੁੱਗੀਆਂ ‘ਚ ਸਿਲੰਡਰ ਫਟਣ ਕਾਰਨ ਲੱਗੀ ਅੱਗ

ਜਾਣਕਾਰੀ ਮੁਤਾਬਕਇਨ੍ਹਾਂ ਧਮਾਕਿਆਂ ਦੀ ਆਵਾਜ਼ ਕਾਫ਼ੀ ਦੂਰ ਤੱਕ ਸੁਣਾਈ ਦਿੱਤੀ। ਧਮਾਕਿਆਂ ਦੇ ਨਾਲ-ਨਾਲ ਝੁੱਗੀਆਂ ਵਿਚ ਅੱਗ ਲੱਗ ਗਈ ਅਤੇ ਬਹੁਤ ਸਾਰੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਇਸ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ।

Fire after Cylinder blast near Bhagat Singh Colony in Jalandhar
ਜਲੰਧਰ ਦੀ ਭਗਤ ਸਿੰਘ ਕਾਲੋਨੀ ਨੇੜੇ ਝੁੱਗੀਆਂ ‘ਚ ਸਿਲੰਡਰ ਫਟਣ ਕਾਰਨ ਲੱਗੀ ਅੱਗ

ਅੱਗ ‘ਤੇ ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਦੀਆਂ 12 ਗੱਡੀਆਂ ਮੌਕੇ ‘ਤੇ ਪਹੁੰਚੀਆਂ ਹੋਈਆਂ ਹਨ। ਫਿਲਹਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿਚ ਲੱਗੀ ਹੋਈਆਂ ਹਨ। ਇਸ ਭਿਆਨਕ ਅੱਗ ਦੌਰਾਨ ਰਾਹਤ ਇਸ ਗੱਲ ਦੀ ਰਹੀ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ।

Fire after Cylinder blast near Bhagat Singh Colony in Jalandhar
ਜਲੰਧਰ ਦੀ ਭਗਤ ਸਿੰਘ ਕਾਲੋਨੀ ਨੇੜੇ ਝੁੱਗੀਆਂ ‘ਚ ਸਿਲੰਡਰ ਫਟਣ ਕਾਰਨ ਲੱਗੀ ਅੱਗ

ਦੱਸਿਆ ਜਾ ਰਿਹਾ ਹੈ ਕਿ ਇਥੇ ਗੈਸ ਫੀਲਿੰਗ ਹੋ ਰਹੀ ਸੀ। ਗੈਸ ਸਿੰਲਡਰ ਨੂੰ ਅੱਗ ਲੱਗਣ ਨਾਲ ਕਈ  ਧਮਾਕੇ ਹੋਏ। 30 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ। ਝੁੱਗੀਆਂ ਵਿਚ ਸੱਤ ਤੋਂ ਅੱਠ ਗੈਸ ਸਿਲੰਡਰ ਫਟਣ ਦੀ ਸੂਚਨਾ ਹੈ। ਹਵਾ ਤੇਜ਼ ਹੋਣ ਕਾਰਨ ਅੱਗ ਨੇ ਸਾਰੀਆਂ ਝੁੱਗੀਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ।
-PTCNews