Sat, Dec 14, 2024
Whatsapp

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਲੱਗੀ ਅੱਗ

Reported by:  PTC News Desk  Edited by:  Ravinder Singh -- April 13th 2022 12:45 PM -- Updated: April 13th 2022 12:51 PM
ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਲੱਗੀ ਅੱਗ

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਲੱਗੀ ਅੱਗ

ਅੰਮ੍ਰਿਤਸਰ : ਇਥੇ ਸਥਿਤ ਸਕੂਲ ਵਿੱਚ ਅੱਗ ਲੱਗਣ ਕਾਰਨ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਬੱਚੇ ਸਕੂਲ ਵਿੱਚ ਬਾਹਰ ਨਿਕਲ ਆਏ। ਸਕੂਲ ਪ੍ਰਬੰਧਕਾਂ ਵੱਲੋਂ ਮੌਕੇ ਉਤੇ ਅੱਗ ਬੁਝਾਓ ਸਿਲੰਡਰਾਂ ਨਾਲ ਅੱਗ ਉਤੇ ਕਾਬੂ ਪਾ ਲਿਆ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਲੱਗੀ ਅੱਗਜਾਣਕਾਰੀ ਅਨੁਸਾਰ ਚੀਫ ਖਾਲਸਾ ਦੀਵਾਨ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿੱਚ ਅੱਗ ਲੱਗ ਗਈ। ਇਕ ਕਲਾਸ ਵਿੱਚ ਲੱਗੇ ਸਮਾਰਟ ਬੋਰਡ ਵਿੱਚ ਸਪਾਰਕਿੰਗ ਤੋਂ ਬਾਅਦ ਲੱਗੀ ਅੱਗ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਲੱਗੀ ਅੱਗਅੱਗ ਲੱਗਣ ਨਾਲ ਬੱਚਿਆਂ ਵਿੱਚ ਘਬਰਾਹਟ ਵਾਲਾ ਮਾਹੌਲ ਬਣ ਗਿਆ। ਬੱਚੇ ਡਰ ਕੇ ਕਲਾਸਾਂ ਵਿਚੋਂ ਬਾਹਰ ਨੂੰ ਭੱਜ ਲਏ। ਸਕੂਲ ਪ੍ਰਬੰਧਕਾਂ ਵੱਲੋਂ ਮੌਕੇ ਉਤੇ ਅੱਗ ਬੁਝਾਓ ਸਿਲੰਡਰਾਂ ਨਾਲ ਅੱਗ ਉਤੇ ਕਾਬੂ ਪਾ ਲਿਆ ਗਿਆ। ਇਸ ਨਾਲ ਪ੍ਰਬੰਧਕਾਂ ਦੀ ਮੁਸਤੈਲੀ ਨਾਲ ਵੱਡੀ ਦੁਰਘਟਨਾ ਟਲ ਗਈ। ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ 'ਚ ਲੱਗੀ ਅੱਗਜਦ ਅੱਗ ਲੱਗਣ ਦੀ ਖਬਰ ਮਾਪਿਆਂ ਕੋਲ ਪੁੱਜੀ ਤਾਂ ਸਹਿਮੇ ਹੋਏ ਮਾਪੇ ਸਕੂਲ ਦੇ ਬਾਹਰ ਪੁੱਜ ਗਏ। ਇਸ ਤੋਂ ਬਾਅਦ ਜ਼ਿਆਦਾ ਮਾਪੇ ਆਪਣੇ ਬੱਚਿਆਂ ਵਾਪਸ ਆਪਣੇ ਨਾਲ ਲੈ ਗਏ। ਡਾਇਰੈਕਟਰ ਪ੍ਰਿੰਸੀਪਲ ਧਰਮਵੀਰ ਸਿੰਘ ਨੇ ਇਸ ਹਾਦਸੇ ਨਨੂੰ ਮਾਮੂਲੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਹਲਕਾ ਜਿਹਾ ਧੂੰਆ ਨਿਕਲਿਆ। ਪਰ ਇਸ ਦੌਰਾਨ ਬੱਚਿਆਂ ਵਿਚ ਘਬਰਾਹਟ ਜ਼ਿਆਦਾ ਪੈਦਾ ਹੋ ਗਈ ਸੀ ਅਤੇ ਉਹ ਘਬਰਾ ਕੇ ਬਾਹਰ ਨੂੰ ਨਿਕਲ ਪਏ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਲੋਕ ਪੁੱਜ ਗਏ ਸਨ ਤੇ ਸਥਿਤੀ ਬਿਲਕੁਲ ਕੰਟਰੋਲ ਵਿਚ ਸੀ। ਇਹ ਵੀ ਪੜ੍ਹੋ : ਇਕਬਾਲ ਸਿੰਘ ਲਾਲਪੁਰਾ ਮੁੜ ਬਣੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ


Top News view more...

Latest News view more...

PTC NETWORK