ਲੁਧਿਆਣਾ ਦੀ ਫਰੂਟ ਮਾਰਕੀਟ 'ਚ ਲੱਗੀ ਭਿਆਨਕ ਅੱਗ, ਸੈਂਕੜਿਆਂ ਦੀ ਗਿਣਤੀ 'ਚ ਸੜੇ ਕਰੇਟ

By Shanker Badra - April 27, 2020 10:04 am

ਲੁਧਿਆਣਾ ਦੀ ਫਰੂਟ ਮਾਰਕੀਟ 'ਚ ਲੱਗੀ ਭਿਆਨਕ ਅੱਗ, ਸੈਂਕੜਿਆਂ ਦੀ ਗਿਣਤੀ 'ਚ ਸੜੇ ਕਰੇਟ:ਲੁਧਿਆਣਾ : ਲੁਧਿਆਣਾ ਦੇ ਬਹਾਦਰ ਕੇ ਰੋਡ 'ਤੇਸਥਿਤ ਫਰੂਟ ਮਾਰਕੀਟ 'ਚ ਅੱਜ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਇਸ ਦੌਰਾਨ ਵੇਖਦੇ ਹੀ ਵੇਖਦੇ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਅੱਗ ਨੇ ਉੱਥੇ ਪਏ ਫਰੂਟ ਵਾਲੇ ਖਾਲੀ ਕਰੇਟਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ।

ਇਸ ਦੌਰਾਨ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਕਰੀਬ ਅੱਧੇ ਘੰਟੇ ਦੇ ਵਿੱਚ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪੁੱਜ ਗਈ, ਜਿਸ ਨੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ।

ਇਸ ਮੌਕੇ 'ਤੇ ਪੁੱਜੇ ਲੁਧਿਆਣਾ ਦੇ ਅੱਗ ਬਝਾਊ ਅਮਲੇ ਦੇ ਅਫਸਰ ਸ੍ਰਿਸ਼ਟੀ ਨਾਥ ਨੇ ਦੱਸਿਆ ਕਿ 10 ਵਜੇ ਦੇ ਕਰੀਬ ਉਨ੍ਹਾਂ ਨੂੰ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਤੁਰੰਤ ਮੌਕੇ 'ਤੇ ਆ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਅੱਗ 'ਤੇ ਕਾਬੂ ਪਾ ਲਿਆ ਹੈ।
-PTCNews

adv-img
adv-img