Sat, Apr 20, 2024
Whatsapp

ਜਲੰਧਰ ਦੇ ਇੱਕ ਸ਼ੋਅਰੂਮ ਵਿਚ ਸਵੇਰੇ -ਸਵੇਰੇ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਨੁਕਸਾਨ

Written by  Shanker Badra -- October 14th 2020 09:29 AM
ਜਲੰਧਰ ਦੇ ਇੱਕ ਸ਼ੋਅਰੂਮ ਵਿਚ ਸਵੇਰੇ -ਸਵੇਰੇ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਨੁਕਸਾਨ

ਜਲੰਧਰ ਦੇ ਇੱਕ ਸ਼ੋਅਰੂਮ ਵਿਚ ਸਵੇਰੇ -ਸਵੇਰੇ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਨੁਕਸਾਨ

ਜਲੰਧਰ ਦੇ ਇੱਕ ਸ਼ੋਅਰੂਮ ਵਿਚ ਸਵੇਰੇ -ਸਵੇਰੇ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਨੁਕਸਾਨ:ਜਲੰਧਰ : ਜਲੰਧਰ ਦੇ ਮਾਡਲ ਟਾਊਨ ਇਲਾਕੇ ਵਿਚ ਅੱਜ ਸਵੇਰੇ -ਸਵੇਰੇ ਇਕ ਪੰਜਾਬੀ ਜੁੱਤੀ ਦੇ ਸ਼ੋਅਰੂਮ ਵਿਚ ਅਚਾਨਕ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਮੌਕੇ 'ਤੇ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਤੇ ਅੱਗ 'ਤੇ ਕਾਬੂ ਪਾਇਆ ਹੈ। [caption id="attachment_439864" align="aligncenter" width="300"]fire broke showroom in Model Town area of ​​Jalandhar ਜਲੰਧਰ ਦੇ ਇੱਕ ਸ਼ੋਅਰੂਮ ਵਿਚ ਸਵੇਰੇ -ਸਵੇਰੇ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਨੁਕਸਾਨ[/caption] ਮਾਡਲ ਟਾਊਨ ਇਲਾਕੇ ਵਿਚ ਸਥਿਤ ਮਸ਼ਹੂਰ ਪੰਜਾਬੀ ਜੁੱਤੀਆਂ ਦੀ ਦੁਕਾਨ ਵਿਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਤਕਰੀਬਨ 2 ਘੰਟਿਆਂ ਦੀ ਭਾਰੀ ਕੋਸ਼ਿਸ਼ ਸਦਕਾ ਅੱਗ' 'ਤੇ ਕਾਬੂ ਪਾਇਆ ਹੈ। [caption id="attachment_439863" align="aligncenter" width="300"]fire broke showroom in Model Town area of ​​Jalandhar ਜਲੰਧਰ ਦੇ ਇੱਕ ਸ਼ੋਅਰੂਮ ਵਿਚ ਸਵੇਰੇ -ਸਵੇਰੇ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਨੁਕਸਾਨ[/caption] ਜਦੋਂ ਅੱਗ ਲੱਗਣ ਦੀ ਖ਼ਬਰ ਮਿਲੀ ਤਾਂ ਨਗਰ ਨਿਗਮ ਦੇ ਕਮਿਸ਼ਨਰ ਵੀ ਮੌਕੇ ‘ਤੇ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਲੋਕ ਅੱਜ ਸਵੇਰੇ 5 ਵਜੇ ਮਾਡਲ ਟਾਊਨ ਇਲਾਕੇ ਵਿਚ ਕੇਕ ਹਾਊਸ ਦੇ ਸਾਹਮਣੇ ਸੈਰ ਕਰਨ ਲਈ ਬਾਹਰ ਨਿਕਲੇ ਤਾਂ ਲੋਕਾਂ ਨੇ ਦੇਖਿਆ ਕਿ ਦੁਕਾਨ ਵਿਚੋਂ ਧੂੰਆਂ ਨਿਕਲ ਰਿਹਾ ਸੀ। [caption id="attachment_439861" align="aligncenter" width="300"]fire broke showroom in Model Town area of ​​Jalandhar ਜਲੰਧਰ ਦੇ ਇੱਕ ਸ਼ੋਅਰੂਮ ਵਿਚ ਸਵੇਰੇ -ਸਵੇਰੇ ਲੱਗੀ ਭਿਆਨਕ ਅੱਗ ,ਲੱਖਾਂ ਰੁਪਏ ਦਾ ਨੁਕਸਾਨ[/caption] ਜਿਸ ਤੋਂ ਬਾਅਦ ਦੇਖਦੇ ਹੀ ਦੇਖਦੇ ਧੂੰਏ ਨੇ ਅੱਗ ਦਾ ਰੂਪ ਧਾਰ ਲਿਆ ਅਤੇ ਦੁਕਾਨ ਸੜਨ ਲੱਗੀ ਅਤੇ ਤੁਰੰਤ ਲੋਕਾਂ ਨੇ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕੀਤਾ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ ਤਾਂ ਦੁਕਾਨ ਵਿੱਚ ਭਾਰੀ ਅੱਗ ਲੱਗ ਚੁੱਕੀ ਸੀ ਅਤੇ ਸਾਰਾ ਸ਼ੋਅਰੂਮ ਸੜ ਕੇ ਸੁਆਹ ਹੋ ਗਿਆ ਸੀ। -PTCNews


Top News view more...

Latest News view more...