ਮੁੱਖ ਖਬਰਾਂ

ਜੰਲਧਰ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਫਾਇਰ ਬ੍ਰਿਗੇਡ ਦੀ ਟੀਮ

By Baljit Singh -- June 28, 2021 8:06 pm -- Updated:Feb 15, 2021

ਜਲੰਧਰ: ਲਾਮਾ ਪਿੰਡ ਨੇੜੇ ਥਿਨਰ ਫੈਕਟਰੀ ਵਿੱਚ ਅੱਜ ਅਚਾਨਕ ਅੱਗ ਲੱਗ ਗਈ। ਜਿਸ ਮਗਰੋਂ ਫੈਕਟਰੀ ਅੰਦਰ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਅੱਗ ਦਾ ਧੂੰਆਂ ਕਈ ਕਿਲੋਮੀਟਰ ਦੂਰ ਤੋਂ ਦੇਖਿਆ ਜਾ ਸਕਦਾ ਹੈ।

ਪੜੋ ਹੋਰ ਖਬਰਾਂ: ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ ਦਾ ਵਿਸਥਾਰ, ਕੇਂਦਰ ਸਰਕਾਰ ਨੇ PF ਨੂੰ ਲੈ ਕੇ ਦਿੱਤੀ ਵੱਡੀ ਰਾਹਤ

ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਚੁੱਕੀ ਹੈ ਅਤੇ ਅੱਗ' ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਥਿਨਰ ਫੈਕਟਰੀ ਦੇ ਅੰਦਰ ਅੱਗ ਅਜੇ ਵੀ ਭੜਕੀ ਹੋਈ ਹੈ।ਅੰਦਰੋਂ ਆ ਰਹੀਆਂ ਧਮਾਕਿਆਂ ਦੀਆਂ ਆਵਾਜ਼ਾਂ ਤੋਂ, ਇਹ ਪਤਾ ਲਗ ਰਿਹਾ ਹੈ ਕਿ ਫੈਕਟਰੀ ਦੇ ਅੰਦਰ ਬਹੁਤ ਸਾਰੇ ਸਿਲੰਡਰ ਮੌਜੂਦ ਹਨ।

ਪੜੋ ਹੋਰ ਖਬਰਾਂ: ਮੋਬਾਇਲ ਚੋਰੀ ਹੋਣ ‘ਤੇ ਤੁਰੰਤ ਕਰੋ ਇਹ ਕੰਮ, ਨਹੀਂ ਤਾਂ ਖਾਤਾ ਹੋ ਸਕਦੈ ਖਾਲੀ

ਖ਼ਬਰ ਦਰਜ ਕਰਨ ਤੱਕ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਫਾਇਰ ਫਾਇਟਰਾਂ ਵੱਲੋਂ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਹੈ।

ਪੜੋ ਹੋਰ ਖਬਰਾਂ: ਲੁਧਿਆਣਾ ’ਚ ਦੇਹ ਵਪਾਰ ਦਾ ਪਰਦਾਫਾਸ਼, ਗੂਗਲ ਪੇਅ ਉੱਤੇ ਹੁੰਦੀ ਸੀ ਅਦਾਇਗੀ

-PTC News

  • Share