Thu, Apr 25, 2024
Whatsapp

ਦੀਵਾਲੀ ਦੀ ਰਾਤ ਪੰਜਾਬ ਦੇ ਕਈ ਸ਼ਹਿਰਾਂ 'ਚ ਮਚੇ ਭਾਂਬੜ, ਹੋਇਆ ਭਾਰੀ ਨੁਕਸਾਨ

Written by  Jagroop Kaur -- November 15th 2020 12:09 PM
ਦੀਵਾਲੀ ਦੀ ਰਾਤ ਪੰਜਾਬ ਦੇ ਕਈ ਸ਼ਹਿਰਾਂ 'ਚ ਮਚੇ ਭਾਂਬੜ, ਹੋਇਆ ਭਾਰੀ ਨੁਕਸਾਨ

ਦੀਵਾਲੀ ਦੀ ਰਾਤ ਪੰਜਾਬ ਦੇ ਕਈ ਸ਼ਹਿਰਾਂ 'ਚ ਮਚੇ ਭਾਂਬੜ, ਹੋਇਆ ਭਾਰੀ ਨੁਕਸਾਨ

ਚੰਡੀਗੜ੍ਹ: ਦੀਵਾਲੀ ਦੇ ਤਿਉਹਾਰ ਤੇ ਜਿੱਥੇ ਹਰ ਚਿਹਰੇ ਤੇ ਰੌਣਕ ਸੀ, ਉੱਥੇ ਹੀ ਪੰਜਾਬ ਦੇ ਕਈ ਸ਼ਹਿਰਾਂ 'ਚ ਪਟਾਕਿਆਂ ਕਾਰਨ ਅੱਗ ਲੱਗਣ ਦੇ ਮਾਮਲੇ ਸ੍ਹਾਮਣੇ ਆਏ ਹਨ। ਪੰਜਾਬ ਦੇ ਫਾਜ਼ਿਲਕਾ, ਮੋਗਾ, ਸ੍ਰੀ ਅੰਮ੍ਰਿਤਸਰ ਸਾਹਿਬ, ਬਠਿੰਡਾ 'ਚ ਭਿਆਨਕ ਅੱਗ ਲੱਗ ਗਈ। ਮੋਗਾ ਦੀ ਗੱਲ ਕਰੀਏ ਤਾਂ ਇਥੇ ਸਥਾਨਕ ਨਿਹਾਲ ਸਿੰਘ ਵਾਲਾ ਰੋਡ 'ਤੇ ਪਟਾਕੇ ਦੀ ਚਿੰਗਾਰੀ ਡਿੱਗਣ ਕਾਰਨ ਕਬਾੜ ਦੇ ਗੋਦਾਮ 'ਚ ਅੱਗ ਲੱਗ ਗਈ, ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ ਹੈ। [caption id="attachment_449392" align="aligncenter" width="750"] ਦੀਵਾਲੀ ਦੀ ਰਾਤ ਪੰਜਾਬ ਦੇ ਕਈ ਸ਼ਹਿਰਾਂ 'ਚ ਮਚੇ ਭਾਂਬੜ, ਹੋਇਆ ਭਾਰੀ ਨੁਕਸਾਨ[/caption] ਉਥੇ ਹੀ ਬਠਿੰਡਾ 'ਚ ਖਿਡੌਣੇ ਬਣਾਉਣ ਵਾਲੀ ਫੈਕਟਰੀ ਨੂੰ ਅੱਗ ਲੱਗ ਗਈ। ਅੱਗ ਇੱਥੇ ਵੀ ਭਿਆਨਕ ਰੂਪ 'ਚ ਲੱਗੀ ਕਿ ਇਸ ਤੇ ਕਾਬੂ ਪਾਉਣਾ ਮੁਸ਼ਿਕਲ ਹੋ ਗਿਆ। ਇਸ ਤੋਂ ਇਲਾਵਾ ਰਾਜਪੁਰਾ ਦੀ ਰਾਮਾ ਫੂਡ ਮੰਡੀ 'ਚ ਵੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਫੈਕਟਰੀ ਮਾਲਕਾਂ ਨੇ ਦੱਸਿਆਂ ਕਿ ਇਹ ਘਟਨਾਂ ਕਿੰਝ ਵਾਪਰੀ ਤੇ ਇਸ 'ਤੇ ਪਾਉਣਾ ਕਿੰਨਾ ਮੁਸ਼ਕਿਲ ਤੇ ਉਹਨਾਂ ਵੱਲੋਂ ਇਹ ਵੀ ਦੱਸਿਆਂ ਗਿਆ ਕਿ ਇਹ ਅੱਗ ਦੀਵਾਲੀ ਤੇ ਚਲਾਏ ਪਟਾਕਿਆ ਦੇ ਕਾਰਨ ਲੱਗੀ ਹੈ। [caption id="attachment_449393" align="aligncenter" width="750"] ਦੀਵਾਲੀ ਦੀ ਰਾਤ ਪੰਜਾਬ ਦੇ ਕਈ ਸ਼ਹਿਰਾਂ 'ਚ ਮਚੇ ਭਾਂਬੜ, ਹੋਇਆ ਭਾਰੀ ਨੁਕਸਾਨ[/caption] ਦੀਵਾਲੀ 'ਤੇ ਚਲਾਏ ਜਾਣ ਵਾਲੇ ਪਟਾਕੇ ਜਿੱਥੇ ਪਦੂਸ਼ਣ ਕਰਕੇ ਵਾਤਾਵਰਨ, ਸਿਹਤ ਲਈ ਹਾਨੀਕਾਰਕ ਸਿੱਧ ਹੋਏ ਉੱਥੇ ਇਸ ਦੀਵਾਲੀ ਤੇ ਇਹ ਰੁਜ਼ਗਾਰ ਤੇ ਵੀ ਭਾਰੂ ਪਏ ਹਨ। ਭਾਵੇ ਸਰਕਾਰ ਦੇ ਵੱਲੋਂ ਇਸ ਦੀਵਾਲੀ 'ਤੇ 2 ਘੰਟੇ ਦੀ ਹੀ ਮੋਹਲਤ ਦਿੱਤੀ ਸੀ, ਪਰ ਫਿਰ ਵੀ ਸਰਕਾਰ ਦੀ ਅਣਗਹਿਲੀ ਕਾਰਨ ਲੋਕਾਂ ਨੇ ਰੱਜ ਕੇ ਪਟਾਕੇ ਚਲਾਏ। -PTC News


Top News view more...

Latest News view more...