ਦਸੂਹਾ ਵਿਖੇ ਇੱਕ ਵਿਆਹ ਸਮਾਗਮ ‘ਚ ਅਚਾਨਕ ਚੱਲੀ ਗੋਲੀ, ਮਚੀ ਹਫ਼ੜਾ-ਦਫੜੀ

Firing at a wedding ceremony in Dasuya
ਦਸੂਹਾ ਵਿਖੇ ਇੱਕ ਵਿਆਹ ਸਮਾਗਮ 'ਚ ਅਚਾਨਕ ਚੱਲੀ ਗੋਲੀ, ਮਚੀ ਹਫ਼ੜਾ-ਦਫੜੀ

ਦਸੂਹਾ ਵਿਖੇ ਇੱਕ ਵਿਆਹ ਸਮਾਗਮ ‘ਚ ਅਚਾਨਕ ਚੱਲੀ ਗੋਲੀ, ਮਚੀ ਹਫ਼ੜਾ-ਦਫੜੀ:ਦਸੂਹਾ : ਥਾਣਾ ਦਸੂਹਾ ਅਧੀਨ ਪੈਂਦੇ ਪਿੰਡ ਮੰਡ ਪੰਡੇਰ ਵਿਖੇ ਇੱਕ ਵਿਆਹ ਸਮਾਗਮ ਵਾਲੇ ਘਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਦੋ ਰਿਸ਼ਤੇਦਾਰ ਗੰਭੀਰ ਜ਼ਖਮੀ ਹੋ ਗਏ ਹਨ।

Firing at a wedding ceremony in Dasuya
ਦਸੂਹਾ ਵਿਖੇ ਇੱਕ ਵਿਆਹ ਸਮਾਗਮ ‘ਚ ਅਚਾਨਕ ਚੱਲੀ ਗੋਲੀ, ਮਚੀ ਹਫ਼ੜਾ-ਦਫੜੀ

ਇਹ ਵੀ ਪੜ੍ਹੋ : ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੀ ਕਾਰ ਹੋਈ ਹਾਦਸਾਗ੍ਰਸਤ, ਲੱਗੀਆਂ ਸੱਟਾਂ

ਜਾਣਕਾਰੀ ਅਨੁਸਾਰ ਦੇਰ ਸ਼ਾਮ ਓਂਕਾਰ ਸਿੰਘ ਦੀ ਲੜਕੀ ਦੇ ਵਿਆਹ ਦੇ ਸਬੰਧ ਵਿਚ ਇਕ ਪ੍ਰੋਗਰਾਮ ਹੋ ਰਿਹਾ ਸੀ। ਜਿਸ ਵਿਚ ਇਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਫਾਇਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਵਿਆਹ ਸਮਾਗਮ ਵਿੱਚ ਹਫ਼ੜਾ -ਦਫ਼ੜੀ ਮਚ ਗਈ ਹੈ।

Firing at a wedding ceremony in Dasuya
Firing at a wedding ceremony in Dasuya

ਗੋਲੀ ਲੱਗਣ ਨਾਲ ਉਨ੍ਹਾਂ ਦੀ ਇੱਕ ਰਿਸ਼ਤੇਦਾਰ ਰਜਵੰਤ ਕੌਰ ਪਤਨੀ ਪਰਮਜੀਤ ਸਿੰਘ ਅਤੇ ਲੜਕਾ ਹਰਲੀਨ ਸਿੰਘ ਪੁੱਤਰ ਪਰਮਜੀਤ ਸਿੰਘ ਦੋਵੇਂ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ।

Firing at a wedding ceremony in Dasuya
ਦਸੂਹਾ ਵਿਖੇ ਇੱਕ ਵਿਆਹ ਸਮਾਗਮ ‘ਚ ਅਚਾਨਕ ਚੱਲੀ ਗੋਲੀ, ਮਚੀ ਹਫ਼ੜਾ-ਦਫੜੀ

ਡੀ.ਐਸ.ਪੀ ਦਸੂਹਾ ਮਨੀਸ਼ ਕੁਮਾਰ ਅਤੇ ਥਾਣਾ ਮੁਖੀ ਗੁਰਦੇਵ ਸਿੰਘ ਆਪਣੀ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ ਹਨ। ਪੁਲਿਸ ਨੇ ਗੋਲੀ ਚਲਾਉਣ ਵਾਲਾ ਲਵਪ੍ਰੀਤ ਸਿੰਘ ਉਰਫ ਰਾਜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਤੋਂ ਬਾਰਾਂ ਬੋਰ ਗੰਨ ਵੀ ਬਰਾਮਦ ਕਰ ਲਈ ਗਈ ਹੈ।
-PTCNews