ਫ਼ਿਰੋਜ਼ਪੁਰ : ਚਿੱਟੇ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਪਰਿਵਾਰ ਦਾ ਰੋ-ਰੋ ਬੁਰਾ ਹਾਲ

Firozpur: drug overdose Due youth death
ਫ਼ਿਰੋਜ਼ਪੁਰ : ਚਿੱਟੇ ਨੇ ਇਕ ਹੋਰ ਘਰ 'ਚ ਵਿਛਾਇਆ ਚਿੱਟਾ ਸੱਥਰ , ਪਰਿਵਾਰ ਦਾ ਰੋ-ਰੋ ਬੁਰਾ ਹਾਲ

ਫ਼ਿਰੋਜ਼ਪੁਰ : ਚਿੱਟੇ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਪਰਿਵਾਰ ਦਾ ਰੋ-ਰੋ ਬੁਰਾ ਹਾਲ:ਫ਼ਿਰੋਜ਼ਪੁਰ : ਪੰਜਾਬ ਵਿੱਚ ਹਰ ਰੋਜ਼ ਨਸ਼ੇ ਕਾਰਨ ਮਰਨ ਵਾਲੇ ਨੌਜਵਾਨਾਂ ਦੀ ਖ਼ਬਰਾਂ ਆ ਰਹੀਆਂ ਹਨ।ਪੰਜਾਬ ‘ਚ ਨਸ਼ਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਜਿਸਦੇ ਚੱਲਦੇ ਨਸ਼ਿਆਂ ਦੀ ਲਪੇਟ ‘ਚ ਆ ਕੇ ਕਈ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਪੰਜਾਬ ‘ਚ ਹੁਣ ਨਸ਼ਿਆਂ ਦਾ ਦਰਿਆ ਵਗ ਤੁਰਿਆ ਹੈ, ਜਿਸਨੇ ਪੰਜਾਬ ਦੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਆਪਣੇ ਚੁੰਗਲ ‘ਚ ਲੈ ਲਿਆ ਹੈ।

Firozpur: drug overdose Due youth death
ਫ਼ਿਰੋਜ਼ਪੁਰ : ਚਿੱਟੇ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਪਰਿਵਾਰ ਦਾ ਰੋ-ਰੋ ਬੁਰਾ ਹਾਲ

ਫ਼ਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਨੇੜੇ ਪਿੰਡ ਹਰਾਜ ਵਿਖੇ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੇਲ ਸਿੰਘ (28) ਪੁੱਤਰ ਮੁਖਤਿਆਰ ਸਿੰਘ ਵਾਸੀ ਹਰਾਜ ਨਸ਼ਾ ਕਰਨ ਦਾ ਆਦੀ ਸੀ। ਉਸਨੇ ਅੱਜ ਸਵੇਰੇ ਘਰ ਦੇ ਬਾਥਰੂਮ ਚ ਨਸ਼ੇ ਦਾ ਟੀਕਾ ਲਗਾ ਲਿਆ, ਜਿਸ ਦੀ ਓਵਰਡੋਜ਼ ਕਾਰਨ ਮੌਤ ਹੋ ਗਈ।

Firozpur: drug overdose Due youth death
ਫ਼ਿਰੋਜ਼ਪੁਰ : ਚਿੱਟੇ ਨੇ ਇਕ ਹੋਰ ਘਰ ‘ਚ ਵਿਛਾਇਆ ਚਿੱਟਾ ਸੱਥਰ , ਪਰਿਵਾਰ ਦਾ ਰੋ-ਰੋ ਬੁਰਾ ਹਾਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਇੱਕ ਚੋਰੀ ਉਤੋਂ ਸੀਨਾ ਚੋਰੀ , ਬਿਜਲੀ ਚੋਰੀ ਕਰਦੇ ਫੜ੍ਹੇ ਜਾਣ ‘ਤੇ ਬਿਜਲੀ ਮੁਲਾਜ਼ਮ ਦਾ ਕੁਟਾਪਾ

ਇਸ ਦੀ ਸੂਚਨਾ ਮਿਲਦੇ ਅਜੇ ਰਾਜ ਸਿੰਘ ਐੱਸ.ਪੀ. (ਡੀ) ਫ਼ਿਰੋਜ਼ਪੁਰ , ਸਤਨਾਮ ਸਿੰਘ ਡੀ.ਐੱਸ.ਪੀ , ਡੀ.ਐੱਸ.ਪੀ ਅਸ਼ੋਕ ਕੁਮਾਰ ਆਦਿ ਪੁਲਸ ਅਧਿਕਾਰੀਆਂ ਨੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
-PTCNews