ਫ਼ਿਰੋਜਪੁਰ :ਦੁਕਾਨਦਾਰ ਵੱਲੋਂ ਟਾਫੀਆਂ ਦਾ ਲਾਲਚ ਦੇ ਕੇ 7 ਸਾਲਾ ਬੱਚੀ ਨਾਲ ਜਬਰ-ਜਨਾਹ

Firozpur in minor girl With Rape

ਫ਼ਿਰੋਜਪੁਰ :ਦੁਕਾਨਦਾਰ ਵੱਲੋਂ ਟਾਫੀਆਂ ਦਾ ਲਾਲਚ ਦੇ ਕੇ 7 ਸਾਲਾ ਬੱਚੀ ਨਾਲ ਜਬਰ-ਜਨਾਹ:ਫ਼ਿਰੋਜਪੁਰ ਅਧੀਨ ਪੈਂਦੇ ਪਿੰਡ ਮੋਹਣ ਕੇ ਉਤਾੜ ਵਿਖੇ ਕਰਿਆਨੇ ਦੀ ਦੁਕਾਨ ਕਰਦੇ ਇਕ 50 ਸਾਲਾ ਵਿਅਕਤੀ ਵਲੋਂ ਟਾਫੀਆਂ ਦਾ ਲਾਲਚ ਦੇ ਕੇ 7 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਘਟਨਾ ਦਾ ਪਰਦਾਫਾਸ਼ ਉਦੋਂ ਹੋਇਆ, ਜਦੋਂ ਸੋਸ਼ਲ ਮੀਡੀਆ ‘ਤੇ ਇਸੇ ਸਬੰਧੀ ਇਕ ਵੀਡੀਓ ਕਲਿਪ ਵਾਇਰਲ ਹੋ ਗਿਆ।

ਇਸੇ ਸਬੰਧੀ ਡੀ.ਐਸ.ਪੀ. ਜਸਬੀਰ ਸਿੰਘ ਨੇ ਦੱਸਿਆ ਕਿ ਪੀੜਤਾ ਲੜਕੀ ਦੇ ਮਾਮੇ ਦੇ ਬਿਆਨਾਂ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਮੁਲਜ਼ਮ ਰਾਜੇਸ਼ ਧਵਨ ਉਰਫ਼ ਬਿੱਟੂ ਧਵਨ ਪੁੱਤਰ ਜਨਕ ਰਾਜ ਵਾਸੀ ਮੋਹਨ ਕੇ ਉਤਾੜ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ ਤੇ ਉਸ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।
-PTCNews