2 ਵਿਅਕਤੀਆਂ ਨੇ ਔਰਤ ਨੂੰ ਖੇਤਾਂ ‘ਚ ਲਿਜਾ ਕੇ ਕੀਤਾ ਇਹ ਘਿਨੌਣਾ ਕੰਮ, ਜਾਣੋ ਮਾਮਲਾ

rape
2 ਵਿਅਕਤੀਆਂ ਨੇ ਔਰਤ ਨੂੰ ਖੇਤਾਂ 'ਚ ਲਿਜਾ ਕੇ ਕੀਤਾ ਇਹ ਘਿਨੌਣਾ ਕੰਮ, ਜਾਣੋ ਮਾਮਲਾ

2 ਵਿਅਕਤੀਆਂ ਨੇ ਔਰਤ ਨੂੰ ਖੇਤਾਂ ‘ਚ ਲਿਜਾ ਕੇ ਕੀਤਾ ਇਹ ਘਿਨੌਣਾ ਕੰਮ, ਜਾਣੋ ਮਾਮਲਾ,ਫਿਰੋਜ਼ਪੁਰ: ਫਿਰੋਜ਼ਪੁਰ ਦੇ ਪਿੰਡ ਕਰਮੂਵਾਲਾ ‘ਚ ਇੱਕ ਰੂਹ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਿੰਡ ਦੇ 2 ਵਿਅਕਤੀਆਂ ਨੇ ਇੱਕ ਮਹਿਲਾ ਨਾਲ ਜ਼ਬਰਦਸਤੀ ਅਤੇ ਮਾਰਕੁੱਟ ਕੀਤੀ। ਇਸ ਮਾਮਲੇ ‘ਚ ਥਾਣਾ ਘੱਲਖੁਰਦ ਦੀ ਪੁਲਸ ਨੇ ਪੀੜਤ ਮਹਿਲਾ ਦੇ ਬਿਆਨ ‘ਤੇ ਦੋਸ਼ੀਆਂ ਖਿਲਾਫ ਜ਼ਬਰਦਸਤੀ ਕਰਨ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

rape
2 ਵਿਅਕਤੀਆਂ ਨੇ ਔਰਤ ਨੂੰ ਖੇਤਾਂ ‘ਚ ਲਿਜਾ ਕੇ ਕੀਤਾ ਇਹ ਘਿਨੌਣਾ ਕੰਮ, ਜਾਣੋ ਮਾਮਲਾ

ਮਹਿਲਾ ਮੁਤਾਬਕ ਉਸ ਨੇ ਉਕਤ ਵਿਅਕਤੀਆਂ ਨੂੰ ਹਨੇਰਾ ਹੋਣ ਕਾਰਨ ਘਰ ਛੱਡ ਕੇ ਆਉਣ ਲਈ ਕਿਹਾ ਸੀ ਪਰ ਉਹ ਘਰ ਛੱਡਣ ਦੀ ਬਜਾਏ ਉਸ ਨੂੰ ਖੇਤਾਂ ‘ਚ ਬਣੇ ਇਕ ਮਕਾਨ ‘ਚ ਲੈ ਗਏ, ਜਿਥੇ ਉਨ੍ਹਾਂ ਨੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਕੁੱਟਿਆ ਮਾਰਿਆ।

rape
2 ਵਿਅਕਤੀਆਂ ਨੇ ਔਰਤ ਨੂੰ ਖੇਤਾਂ ‘ਚ ਲਿਜਾ ਕੇ ਕੀਤਾ ਇਹ ਘਿਨੌਣਾ ਕੰਮ, ਜਾਣੋ ਮਾਮਲਾ

ਇਸ ਮਾਮਲੇ ਸਬੰਧੀ ਥਾਣਾ ਘੱਲਖੁਰਦ ਦੀ ਐੱਸ. ਆਈ. ਨਵਨੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ ‘ਚ ਮਹਿਲਾ ਨੇ ਦੱਸਿਆ ਕਿ ਉਹ ਘਰੇਲੂ ਕੰਮ ਲਈ ਤਲਵੰਡੀ ਭਾਈ ਗਈ ਸੀ ਅਤੇ ਵਾਪਸੀ ਦੌਰਾਨ ਹਨੇਰਾ ਹੋਣ ਕਾਰਨ ਉਸ ਨੇ ਕੇਵਲ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਜੋਈਆਂਵਾਲਾ ਨੂੰ ਉਸ ਦੇ ਪਿੰਡ ਛੱਡ ਕੇ ਆਉਣ ਲਈ ਕਿਹਾ ਤਾਂ ਉਸ ਨੇ ਇਕ ਅਣਪਛਾਤੇ ਵਿਅਕਤੀ ਨੂੰ ਨਾਲ ਲੈ ਕੇ ਉਸ ਨੂੰ ਆਪਣੇ ਮੋਟਰਸਾਈਕਲ ‘ਤੇ ਬਿਠਾ ਲਿਆ।

rape
2 ਵਿਅਕਤੀਆਂ ਨੇ ਔਰਤ ਨੂੰ ਖੇਤਾਂ ‘ਚ ਲਿਜਾ ਕੇ ਕੀਤਾ ਇਹ ਘਿਨੌਣਾ ਕੰਮ, ਜਾਣੋ ਮਾਮਲਾ

ਪੁਲਸ ਨੇ ਉਕਤ ਮਾਮਲੇ ‘ਚ ਦੋਸ਼ੀਆਂ ‘ਤੇ ਜ਼ਬਰਦਸਤੀ ਕਰਨ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਮਹਿਲਾ ਨੂੰ ਇਲਾਜ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

-PTC News