adv-img
ਹੋਰ ਖਬਰਾਂ

ਪਹਿਲੀ ਜਮਾਤ ਦੇ ਵਿਦਿਆਰਥੀ ਨੇ ਸਹਿਪਾਠੀ ਦੀ ਅੱਖ 'ਚ ਮਾਰੀ ਪੈਨਸਿਲ, ਅਧਿਆਪਕ ਨੇ ਭੇਜਿਆ ਘਰੇ

By Jasmeet Singh -- October 20th 2022 07:40 PM

ਲੁਧਿਆਣਾ, 20 ਅਕਤੂਬਰ: ਪੰਜਾਬ ਦੇ ਲੁਧਿਆਣਾ 'ਚ ਪੁਲਿਸ ਲਾਈਨ 'ਤੇ ਸਥਿਤ ਇੱਕ ਨਿੱਜੀ ਸਕੂਲ 'ਚ ਪਹਿਲੀ ਜਮਾਤ ਦੀ ਵਿਦਿਆਰਥਣ ਨੂੰ ਇੱਕ ਸਹਿਪਾਠੀ ਨੇ ਅੱਖ 'ਚ ਪੈਨਸਿਲ ਮਾਰ ਦਿੱਤੀ, ਜਿਸ ਮਗਰੋਂ ਬੱਚੀ ਦਰਦ ਨਾਲ ਚੀਕਣ ਲੱਗੀ। ਕਲਾਸ ਟੀਚਰ ਦੀ ਮੂਰਖਤਾ ਵੇਖੋ ਉਸ ਨੇ ਵਿਦਿਆਰਥਣ ਦਾ ਇਲਾਜ ਕਰਵਾਉਣ ਦੀ ਥਾਂ ਉਸ ਨੂੰ ਘਰ ਭੇਜ ਦਿੱਤਾ।

ਦਰਦ ਤੋਂ ਆਰਾਮ ਆਇਆ ਤਾਂ ਸ਼ਨਾਇਆ 11 ਵਜੇ ਦੇ ਕਰੀਬ ਸੌਂ ਗਈ ਪਰ ਅਚਾਨਕ 1:30 ਵਜੇ ਉੱਠ ਕੇ ਰੋਣ ਲੱਗ ਪਈ ਤੇ ਦੱਸਿਆ ਕਿ ਉਹ ਠੀਕ ਤਰ੍ਹਾਂ ਨਾਲ ਦੇਖ ਨਹੀਂ ਪਾ ਰਹੀ। ਪਰਿਵਾਰ ਵਾਲੇ ਤੁਰੰਤ ਡੀਐਮਸੀ ਵਿੱਚ ਅੱਖਾਂ ਦੇ ਮਾਹਿਰ ਡਾਕਟਰ ਕੋਲ ਲੈ ਗਏ।

ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਦੱਸਿਆ ਕਿ ਬੱਚੀ ਦੀ ਅੱਖ ਦੀ ਪੁਤਲੀ ਫੱਟ ਗਈ ਹੈ। ਉਸ ਨੇ ਆਪਣੀ ਨਜ਼ਰ ਗੁਆ ਦਿੱਤੀ ਹੈ ਅਤੇ ਬੱਚੇ ਦਾ ਅਪਰੇਸ਼ਨ ਕਰਨਾ ਪਵੇਗਾ। ਬੱਚੀ ਦਾ ਅਪਰੇਸ਼ਨ ਵੀ ਹੋ ਚੁੱਕਿਆ ਪਰ ਉਸ ਦੀ ਹਾਲਤ ਠੀਕ ਨਹੀਂ ਹੈ। ਹਸਪਤਾਲ ਦੇ ਡਾਕਟਰਾਂ ਮੁਤਾਬਿਕ ਬੱਚੀ ਦੀ ਅੱਖ ਵਿੱਚ ਪੈਨਸਿਲ ਲੱਗਣ ਕਾਰਨ ਗੰਭੀਰ ਸੱਟ ਲੱਗੀ ਹੈ।

ਇਹ ਵੀ ਪੜ੍ਹੋ: ਐਲਾਂਟੇ ਮਾਲ ਦੇ ਰੈਸਟੋਰੈਂਟ ਨੂੰ ਟੁੱਟੇ ਦੰਦ ਲਈ 30,000 ਰੁਪਏ ਮੁਆਵਜ਼ਾ ਦੇਣ ਦੇ ਹੁਕਮ

ਪਰਿਵਾਰ ਦਾ ਕਹਿਣਾ ਕਿ ਸਕੂਲ ਵਾਲਿਆਂ ਨੇ ਉਨ੍ਹਾਂ ਨੂੰ ਝੂਠ ਬੋਲਿਆ ਵੀ ਬੱਚੀ ਨੂੰ ਡਾਕਟਰ ਨੂੰ ਦਿਖਾ ਲਿਆ ਤੇ ਕੋਈ ਦਿੱਕਤ ਨਹੀਂ ਹੈ, ਜਦਕਿ ਇਹ ਪੁੱਛਣ 'ਤੇ ਕੇ ਕਿਸ ਡਾਕਟਰ ਨੂੰ ਵਿਖਾਇਆ? ਉਨ੍ਹਾਂ ਕੋਲੋਂ ਇਸ ਸਵਾਲ ਦਾ ਕੋਈ ਜਵਾਬ ਨਹੀਂ ਮਿਲਿਆ।

ਪਰਿਵਾਰ ਦਾ ਇਲਜ਼ਾਮ ਹੈ ਕਿ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਹੀ ਉਨ੍ਹਾਂ ਦੀ ਧੀ ਦੀ ਅੱਖ ਦੀ ਰੌਸ਼ਨੀ ਗਈ ਹੈ। ਮੀਡੀਆ ਵੱਲੋਂ ਜਦੋਂ ਸਕੂਲ ਪ੍ਰਬੰਧਕਾਂ ਦਾ ਪੱਖ ਜਾਣਨਾ ਚਾਹਿਆ ਤਾਂ ਉਨ੍ਹਾਂ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

-PTC News

  • Share