Thu, Apr 18, 2024
Whatsapp

ਪਹਿਲੀ ਪਾਤਸ਼ਾਹੀ ਜੀ ਦੀ ਯਾਦ 'ਚ ਕਰਤਾਰਪੁਰ ਲਾਂਘੇ ਵਾਲੇ ਪਾਸੇ ਸ਼ਾਨਦਾਰ ਗੇਟ ਬਣਾਉਣ ਦੀ ਦਿੱਤੀ ਜਾਵੇ ਇਜਾਜ਼ਤ :ਕੈਪਟਨ

Written by  Shanker Badra -- November 26th 2018 02:15 PM -- Updated: November 26th 2018 03:11 PM
ਪਹਿਲੀ ਪਾਤਸ਼ਾਹੀ ਜੀ ਦੀ ਯਾਦ 'ਚ ਕਰਤਾਰਪੁਰ ਲਾਂਘੇ ਵਾਲੇ ਪਾਸੇ ਸ਼ਾਨਦਾਰ ਗੇਟ ਬਣਾਉਣ ਦੀ ਦਿੱਤੀ ਜਾਵੇ ਇਜਾਜ਼ਤ :ਕੈਪਟਨ

ਪਹਿਲੀ ਪਾਤਸ਼ਾਹੀ ਜੀ ਦੀ ਯਾਦ 'ਚ ਕਰਤਾਰਪੁਰ ਲਾਂਘੇ ਵਾਲੇ ਪਾਸੇ ਸ਼ਾਨਦਾਰ ਗੇਟ ਬਣਾਉਣ ਦੀ ਦਿੱਤੀ ਜਾਵੇ ਇਜਾਜ਼ਤ :ਕੈਪਟਨ

ਪਹਿਲੀ ਪਾਤਸ਼ਾਹੀ ਜੀ ਦੀ ਯਾਦ 'ਚ ਕਰਤਾਰਪੁਰ ਲਾਂਘੇ ਵਾਲੇ ਪਾਸੇ ਸ਼ਾਨਦਾਰ ਗੇਟ ਬਣਾਉਣ ਦੀ ਦਿੱਤੀ ਜਾਵੇ ਇਜਾਜ਼ਤ :ਕੈਪਟਨ ਗੁਰਦਾਸਪੁਰ : ਅੱਜ ਦੇਸ਼ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਪਿੰਡ ਮਾਨ, ਡੇਰਾ ਬਾਬਾ ਨਾਨਾਕ ਤੋਂ ਕਰਤਾਰਪੁਰ ਸਾਹਿਬ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ।ਇਸ ਦੌਰਾਨ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਵੱਲੋਂ ਬਟਨ ਦੱਬ ਕੇ ਲਾਂਘੇ ਦੀ ਰਸਮ ਅਦਾ ਕੀਤੀ ਗਈ ਹੈ।ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਨਿਤਿਨ ਗਡਕਰੀ ਦਾ ਸਨਮਾਨ ਕੀਤਾ ਗਿਆ ਹੈ।First Guru Remember Kartarpur corridor side excellent Make gates Give permission : Captainਇਸ ਮੌਕੇ ਸਮਾਗਮ 'ਚ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਆਈਆਂ ਸੰਗਤਾਂ ਤੇ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਵੀ ਫ਼ੌਜੀ ਰਹੇ ਹਨ ਅਤੇ ਹੁਣ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕੋਈ ਵੀ ਫ਼ੌਜ ਮਸੂਮਾਂ 'ਤੇ ਗੋਲੀ ਚਲਾਉਣ ਦਾ ਅਧਿਕਾਰ ਨਹੀਂ ਦਿੰਦੀ ਪਰ ਪਾਕਿ ਵੱਲੋਂ ਇਹ ਸ਼ਰਮਨਾਕ ਕਾਰਾ ਕੀਤਾ ਜਾਂਦਾ ਹੈ।ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੋਲ ਹਾਲਾਤ ਕਾਬੂ ਕਰਨ ਦੀ ਅਪੀਲ ਕੀਤੀ ਹੈ। First Guru Remember Kartarpur corridor side excellent Make gates Give permission : Captainਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਜੀ ਦੀ ਯਾਦ 'ਚ ਕਰਤਾਰਪੁਰ ਲਾਂਘੇ ਵਾਲੇ ਪਾਸੇ ਸ਼ਾਨਦਾਰ ਗੇਟ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ।ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦੀ ਰੱਖਿਆ ਮੇਰਾ ਧਰਮ ਹੈ ਅਤੇ ਆਪਣੇ ਖ਼ੂਨ ਦੇ ਆਖ਼ਰੀ ਕਤਰੇ ਤੱਕ ਦਹਿਸ਼ਤਗਦੀ ਦੇ ਖ਼ਿਲਾਫ਼ ਲੜਦਾ ਰਹਾਂਗਾ। First Guru Remember Kartarpur corridor side excellent Make gates Give permission : Captainਕੈਪਟਨ ਨੇ ਕਿਹਾ ਕਿ 1947 ਤੋਂ ਬਾਅਦ ਸਿੱਖਾਂ ਵੱਲੋਂ ਕੀਤੀ ਜਾ ਰਹੀ ਮੰਗ ਹੁਣ ਪੂਰੀ ਹੋ ਗਈ ਹੈ।ਜਿਸ ਨਾਲ ਬਿਨਾਂ ਵੀਜ਼ਾ ਤੋਂ ਸੰਗਤਾਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰ ਸਕਣਗੀਆਂ।ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੇਰਾ ਬਾਬਾ ਨਾਨਕ ਲਈ 139 ਕਰੋੜ ਰੁਪਏ ਦਿੱਤੇ ਹਨ।ਇਸ ਮਗਰੋਂ ਕੈਪਟਨ ਨੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ 'ਤੇ ਸਹਿਮਤੀ ਜਤਾਉਣ ਲਈ ਮੋਦੀ ਅਤੇ ਇਮਰਾਨ ਖ਼ਾਨ ਦਾ ਧੰਨਵਾਦ ਕੀਤਾ ਹੈ। -PTCNews


Top News view more...

Latest News view more...