Advertisment

ਪਹਿਲੀ ਵਾਰ ਹੋਇਆ ਕਿ ਚੋਣਾਂ 'ਚ ਐੱਸ.ਐੱਸ. ਪੀ. ਪੱਧਰ ਦੇ ਅਧਿਕਾਰੀ ਨੇ ਕੀਤੀ ਗੁੰਡਾਗਰਦੀ :ਸੁਖਬੀਰ ਬਾਦਲ

author-image
Shanker Badra
New Update
ਪਹਿਲੀ ਵਾਰ ਹੋਇਆ ਕਿ ਚੋਣਾਂ 'ਚ ਐੱਸ.ਐੱਸ. ਪੀ. ਪੱਧਰ ਦੇ ਅਧਿਕਾਰੀ ਨੇ ਕੀਤੀ ਗੁੰਡਾਗਰਦੀ :ਸੁਖਬੀਰ ਬਾਦਲ
Advertisment
ਪਹਿਲੀ ਵਾਰ ਹੋਇਆ ਕਿ ਚੋਣਾਂ 'ਚ ਐੱਸ.ਐੱਸ. ਪੀ. ਪੱਧਰ ਦੇ ਅਧਿਕਾਰੀ ਨੇ ਕੀਤੀ ਗੁੰਡਾਗਰਦੀ :ਸੁਖਬੀਰ ਬਾਦਲ:ਉੱਤਰੀ ਭਾਰਤ ਦੇ ਸਭ ਤੋਂ ਵੱਡੇ ਛਪਾਰ ਮੇਲੇ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ।ਇਸ ਸਿਆਸੀ ਕਾਨਫਰੰਸ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਸਮੇਤ ਸਮੁੱਚੀ ਲੀਡਰਸ਼ਿਪ ਸਟੇਜ 'ਤੇ ਮੌਜੂਦ ਹੈ।ਇਸ ਦੌਰਾਨ ਭਾਰੀ ਬਰਸਾਤ ਦੇ ਬਾਵਜੂਦ ਵੀ ਭਾਰੀ ਗਿਣਤੀ ਵਿੱਚ ਲੋਕ ਪਹੁੰਚੇ ਹਨ।ਇਹ ਕਾਨਫਰੰਸ ਕੈਲੇਫੋਰਨੀਆਂ ਗਾਰਡਨ ਪੈਲੇਸ 'ਚ ਕੀਤੀ ਗਈ ਹੈ। first time happened elections In SS. P. Level officia Made bullying :Sukhbir Badalਇਸ ਕਾਨਫਰੰਸ ਨੂੰ ਸਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਤਿਹਾਸ 'ਚ ਇਹ ਪਹਿਲੀ ਵਾਰ ਹੋਇਆ ਹੈ ਕਿ ਐੱਸ.ਐੱਸ. ਪੀ. ਪੱਧਰ ਦੇ ਅਧਿਕਾਰੀ ਨੇ ਚੋਣਾਂ 'ਚ ਗੁੰਡਾਗਰਦੀ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੀ ਸ਼ਹਿ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਧੱਕੇਸ਼ਾਹੀ ਕੀਤੀ ਹੈ।
Advertisment
first time happened elections In SS. P. Level officia Made bullying :Sukhbir Badalਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਪੰਜਾਬ 'ਚ ਸੜਕਾਂ ਦਾ ਵਿਕਾਸ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਨੇ 40-50 ਕਰੋੜ ਲਗਾ ਕੇ ਪੰਜਾਬ 'ਚ ਬਿਜਲੀ ਆਮ ਕਰ ਦਿੱਤੀ ਸੀ ਪਰ ਹੁਣ ਕਾਂਗਰਸ ਸਰਕਾਰ ਦੇ ਰਾਜ 'ਚ ਬਿਜਲੀ ਦੇ ਕੱਟ ਲੱਗ ਰਹੇ ਹਨ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਟੈਂਕਾਂ /ਤੋਪਾਂ ਨਾਲ ਹਮਲੇ ਕਰਵਾਉਣ ਵਾਲੀ ਕਾਂਗਰਸ ਹੁਣ ਧਰਮ ਦੀ ਪਹਿਰੇਦਾਰ ਕਹਾ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੀ ਅਮਨ ਸ਼ਾਂਤੀ ਨੂੰ ਖਰਾਬ ਕਰ ਰਹੀ ਹੈ।first time happened elections In SS. P. Level officia Made bullying :Sukhbir Badalਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੇ ਵਰਕਰ ਜਿੱਤ ਕੇ ਜਸ਼ਨ ਨਹੀਂ ਮਨਾ ਰਹੇ ਅਤੇ ਅਕਾਲੀ ਦਲ ਦੇ ਵਰਕਰ ਹਾਰ ਕੇ ਵੀ ਜਸ਼ਨ ਮਨਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਅਕਾਲੀ -ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਭਲਾਈ ਸਕੀਮਾਂ ਨੂੰ ਕਾਂਗਰਸ ਸਰਕਾਰ ਨੇ ਬੰਦ ਕੀਤਾ ਹੈ।first time happened elections In SS. P. Level officia Made bullying :Sukhbir Badalਇਸ ਦੌਰਾਨ ਇਸ ਕਾਨਫਰੰਸ 'ਚ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ,ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ,ਅਕਾਲੀ ਆਗੂ ਮਨਪ੍ਰੀਤ ਇਆਲੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਢਿੱਲੋਂ ਕਾਨਫਰੰਸ 'ਚ ਮੌਜੂਦ ਹਨ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment