ਸਵਿੱਸ ਬੈਂਕ ’ਚ ਕਾਲਾ ਧਨ ਰੱਖਣ ਵਾਲਿਆਂ ਦੇ ਬੈਂਕ ਖ਼ਾਤਿਆਂ ਦੀ ਭਾਰਤ ਨੂੰ ਮਿਲੀ ਪਹਿਲੀ ਸੂਚੀ

By Shanker Badra - September 09, 2019 9:09 am

ਸਵਿੱਸ ਬੈਂਕ ’ਚ ਕਾਲਾ ਧਨ ਰੱਖਣ ਵਾਲਿਆਂ ਦੇ ਬੈਂਕ ਖ਼ਾਤਿਆਂ ਦੀ ਭਾਰਤ ਨੂੰ ਮਿਲੀ ਪਹਿਲੀ ਸੂਚੀ:ਨਵੀਂ ਦਿੱਲੀ : ਸਵਿਸ ਬੈਂਕਾਂ 'ਚ ਪੈਸੇ ਰੱਖਣ ਵਾਲੇ ਭਾਰਤੀਆਂ ਦੇ ਬੈਂਕ ਖ਼ਾਤਿਆਂ ਨਾਲ ਜੁੜੀ ਜਾਣਕਾਰੀ ਹੁਣ ਸਾਹਮਣੇ ਆਉਣ ਲੱਗੀ ਹੈ। ਇਸ ਦੌਰਾਨ ਬੈਂਕ ਅਧਿਕਾਰੀਆਂ ਨੇ ਕਿਹਾ ਹੈ ਕਿ ਸਵਿੱਸ ਸਰਕਾਰ ਦੀਆਂ ਹਦਾਇਤਾਂ 'ਤੇ ਉੱਥੋਂ ਦੇ ਬੈਂਕਾਂ ਨੇ ਅੰਕੜੇ ਇਕੱਠੇ ਕਰਕੇ ਭਾਰਤ ਨੂੰ ਸੌਂਪੇ ਹਨ।ਇਸ 'ਚ ਹਰੇਕ ਖਾਤੇ 'ਚ ਲੈਣ-ਦੇਣ ਦਾ ਪੂਰਾ ਵੇਰਵਾ ਦਿੱਤਾ ਗਿਆ ਹੈ, ਜੋ 2018 'ਚ ਇਕ ਵੀ ਦਿਨ ਸਰਗਰਮ ਰਹੇ।

First tranche of data from Swiss banks can unearth hidden wealth ਸਵਿੱਸ ਬੈਂਕ ’ਚ ਕਾਲਾ ਧਨ ਰੱਖਣ ਵਾਲਿਆਂ ਦੇ ਬੈਂਕ ਖ਼ਾਤਿਆਂ ਦੀ ਭਾਰਤ ਨੂੰ ਮਿਲੀ ਪਹਿਲੀ ਸੂਚੀ

ਇਨ੍ਹਾਂ 'ਚ ਖ਼ਾਤੇਦਾਰਾਂ ਦੀ ਪਛਾਣ ਤੈਅ ਕਰਨ ਲਈ ਯੋਗ ਸਮੱਗਰੀ ਮੁਹਈਆ ਹੋਣ ਦਾ ਅਨੁਮਾਨ ਹੈ। ਬੈਂਕਾਂ 'ਤੇ ਰੈਗੂਲੇਟਰੀ ਸੰਸਥਾਵਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੂਚਨਾਵਾਂ ਉਨ੍ਹਾਂ ਖ਼ਾਤਿਆਂ ਨਾਲ ਜੁੜੀਆਂ ਹਨ, ਜਿਨ੍ਹਾਂ ਨੂੰ ਲੋਕਾਂ ਨੇ ਕਾਰਵਾਈ ਦੇ ਡਾਰ ਤੋਂ ਪਹਿਲਾਂ ਹੀ ਬੰਦ ਕਰਵਾ ਦਿੱਤਾ ਹੈ।

First tranche of data from Swiss banks can unearth hidden wealth ਸਵਿੱਸ ਬੈਂਕ ’ਚ ਕਾਲਾ ਧਨ ਰੱਖਣ ਵਾਲਿਆਂ ਦੇ ਬੈਂਕ ਖ਼ਾਤਿਆਂ ਦੀ ਭਾਰਤ ਨੂੰ ਮਿਲੀ ਪਹਿਲੀ ਸੂਚੀ

ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਾਤਿਆਂ 'ਚ ਅਣਐਲਾਨੀ ਜਾਇਦਾਦ ਰੱਖਣ ਵਾਲਿਆਂ ਖ਼ਿਲਾਫ਼ ਸਖ਼ਤ ਕੇਸ ਤਿਆਰ ਕਰਨ 'ਚ ਕਾਫ਼ੀ ਸਹਾਇਕ ਸਾਬਿਤ ਹੋ ਸਕਦਾ ਹੈ। ਇਸ 'ਚ ਜਮ੍ਹਾਂ, ਟ੍ਾਂਸਫਰ ਤੇ ਬਾਂਡਾਂ ਤੇ ਹੋਰ ਜਾਇਦਾਦ ਸ਼੍ਰੇਣੀਆਂ 'ਚ ਨਿਵੇਸ਼ ਤੋਂ ਹਾਸਲ ਆਮਦਨ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ।

First tranche of data from Swiss banks can unearth hidden wealth ਸਵਿੱਸ ਬੈਂਕ ’ਚ ਕਾਲਾ ਧਨ ਰੱਖਣ ਵਾਲਿਆਂ ਦੇ ਬੈਂਕ ਖ਼ਾਤਿਆਂ ਦੀ ਭਾਰਤ ਨੂੰ ਮਿਲੀ ਪਹਿਲੀ ਸੂਚੀ

ਇਸ ਦੌਰਾਨ ਬੈਂਕ ਅਧਿਕਾਰੀਆਂ ਨੇ ਮੰਨਿਆ ਕਿ ਕਦੇ ਪੂਰੀ ਤਰ੍ਹਾਂ ਗੁਪਤ ਰਹੇ ਸਵਿੱਸ ਬੈਂਕ ਖਾਤਿਆਂ ਵਿਰੁੱਧ ਵਿਸ਼ਵ ਪੱਧਰ ’ਤੇ ਸ਼ੁਰੂ ਹੋਈ ਮੁਹਿੰਮ ਤੋਂ ਬਾਅਦ ਪਿਛਲੇ ਕੁਝ ਸਾਲਾਂ 'ਚ ਇਨ੍ਹਾਂ ਖਾਤਿਆਂ 'ਚੋਂ ਭਾਰੀ ਤੇ ਵੱਡੀ ਰਕਮ ਵਾਪਸ ਲੈ ਲਈ ਗਈ ਸੀ ਤੇ ਬਹੁਤ ਸਾਰੇ ਖਾਤੇ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ ਇਸ ਜਾਣਕਾਰੀ 'ਚ ਉਹ ਖਾਤੇ ਵੀ ਸ਼ਾਮਲ ਹਨ, ਜਿਹੜੇ 2018 ਚ ਬੰਦ ਕਰਾ ਦਿੱਤੇ ਗਏ ਸਨ। ਇਸ ਤੋਂ ਇਲਾਵਾ ਇਥੇ ਘੱਟੋ- ਘੱਟ 100 ਭਾਰਤੀ ਲੋਕਾਂ ਦੇ ਅਜਿਹੇ ਪੁਰਾਣੇ ਖਾਤੇ ਵੀ ਹਨ, ਜਿਹੜੇ 2018 ਤੋਂ ਪਹਿਲਾਂ ਬੰਦ ਕਰ ਦਿੱਤੇ ਗਏ ਸਨ।

First tranche of data from Swiss banks can unearth hidden wealth ਸਵਿੱਸ ਬੈਂਕ ’ਚ ਕਾਲਾ ਧਨ ਰੱਖਣ ਵਾਲਿਆਂ ਦੇ ਬੈਂਕ ਖ਼ਾਤਿਆਂ ਦੀ ਭਾਰਤ ਨੂੰ ਮਿਲੀ ਪਹਿਲੀ ਸੂਚੀ

ਦੱਸ ਦੇਈਏ ਕਿ ਖਾਤੇ ਜ਼ਿਆਦਾਤਰ ਉਨ੍ਹਾਂ ਦੇ ਹਨ, ਜਿਨ੍ਹਾਂ ਕੋਲ ਆਟੋ ਕੰਪੋਨੈਂਟਸ, ਕੈਮੀਕਲ, ਟੈਕਸਟਾਈਲ, ਰੀਅਲ ਅਸਟੇਟ, ਹੀਰਾ ਅਤੇ ਗਹਿਣਿਆਂ ਜਾਂ ਸਟੀਲ ਉਤਪਾਦਾਂ ਦਾ ਕਾਰੋਬਾਰ ਹੈ। ਰੈਗੂਲੇਟਰੀ ਅਧਿਕਾਰੀਆਂ ਨੇ ਕਿਹਾ ਕਿ ਸਵਿੱਸ ਬੈਂਕਾਂ ਤੋਂ ਮਿਲੀ ਜਾਣਕਾਰੀ ਦੇ ਵਿਸ਼ਲੇਸ਼ਣ 'ਚ ਰਾਜਨੀਤਿਕ ਸੰਪਰਕ ਰੱਖਣ ਵਾਲੇ ਲੋਕਾਂ ਨਾਲ ਜੁੜੀ ਜਾਣਕਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
-PTCNews

adv-img
adv-img