
ਬੈਂਗਲੁਰੂ : ਦੱਖਣੀ ਪੱਛਮੀ ਰੇਲਵੇ ਦੇ ਬੈਂਗਲੁਰੂ ਡਿਵੀਜ਼ਨ ਦੇ ਟੋਪਪੁਰੂ-ਸਿਵਾੜੀ 'ਤੇ ਸ਼ੁੱਕਰਵਾਰ ਤੜਕੇ 3.50 ਵਜੇ ਕੰਨੂਰ-ਬੈਂਗਲੁਰੂ ਐਕਸਪ੍ਰੈਸ 'ਤੇ ਚੱਟਾਨ ਤੋਂ ਟੁੱਟ ਕੇ ਪੱਥਰ ਡਿੱਗਣ ਲੱਗੇ।
ਟਰੇਨ 'ਤੇ ਪੱਥਰ ਡਿੱਗਣ ਕਾਰਨ ਟਰੇਨ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਦੇ ਸਮੇਂ ਟਰੇਨ 'ਚ 2348 ਯਾਤਰੀ ਸਵਾਰ ਸਨ। ਹਾਲਾਂਕਿ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਦੱਖਣ ਪੱਛਮੀ ਰੇਲਵੇ (SWR) ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਚਾਨਕ ਪੱਥਰ ਡਿੱਗਣ ਕਾਰਨ ਰੇਲਗੱਡੀ ਪਟੜੀ ਤੋਂ ਉਤਰ ਗਈ। ਟਰੇਨ ਵੀਰਵਾਰ ਨੂੰ ਸ਼ਾਮ 6:05 ਵਜੇ ਕੰਨੂਰ ਤੋਂ ਰਵਾਨਾ ਹੋਈ ਸੀ।
ਇਸ ਦੌਰਾਨ ਦੱਖਣ ਪੱਛਮੀ ਰੇਲਵੇ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕੋਚ B1, B2 (3rd AC), S6, S7, S8, S9, S10 ਸਲੀਪਰ ਕੋਚ ਪਟੜੀ ਤੋਂ ਉਤਰ ਗਏ ਸਨ।
-PTCNews