ਹਿਮਾਚਲ ਪ੍ਰਦੇਸ਼ ਦੇ ਡਮਟਾਲ 'ਚ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 5 ਗੰਭੀਰ ਜ਼ਖਮੀ

By Shanker Badra - May 14, 2020 2:05 pm

ਹਿਮਾਚਲ ਪ੍ਰਦੇਸ਼ ਦੇ ਡਮਟਾਲ 'ਚ ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 5 ਗੰਭੀਰ ਜ਼ਖਮੀ:ਪਠਾਨਕੋਟ : ਦਿੱਲੀ ਤੋਂ ਵਿਦਿਆਰਥੀਆਂ ਨੂੰ ਜੰਮੂ ਕਸ਼ਮੀਰ ਲੈ ਕੇ ਜਾ ਰਹੀ ਬੱਸ (ਹਿਮਾਚਲ) ਡਮਟਾਲ ਨੇੜੇ ਪਲਟ ਗਈ ਹੈ। ਇਸ ਬੱਸ 'ਚ ਕੁੱਲ 18 ਵਿਦਿਆਰਥੀ ਸਵਾਰ ਸਨ ਅਤੇ ਜਿੰਨ੍ਹਾਂ 'ਚੋਂ 5 ਵਿਦਿਆਰਥੀ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਇਹ ਸਾਰੇ ਵਿਦਿਆਰਥੀ ਲੱਦਾਖ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਦਰਅਸਲ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਨ ਲੱਗੇ ਲਾਕਡਾਉਨ ਕਾਰਨ ਸਾਰੇ ਕੰਮਕਾਜ਼ ਠੱਪ ਹੋਏ ਪਏ ਹਨ ਤੇ ਲੋਕਾਂ ਨੂੰ ਘਰਾਂ 'ਚ ਰਹਿਣਾ ਪੈ ਰਿਹਾ ਹੈ। ਇਸ ਦੌਰਾਨ ਕੁੱਝ ਵਿਦਿਆਰਥੀ ਵੱਖ -ਵੱਖ ਥਾਵਾਂ 'ਤੇ ਫ਼ਸੇ ਹੋਏ ਹਨ ਅਤੇ ਸਰਕਾਰ ਉਨ੍ਹਾਂ ਨੂੰ ਘਰ ਤੱਕ ਪਹੁਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਕਾਰਨ ਦਿੱਲੀ ਵਿਚ ਫਸੇ ਕੁਝ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰ ਜੰਮੂ ਕਸ਼ਮੀਰ ਲਈ ਭੇਜਿਆ ਗਿਆ ਸੀ। ਇਹ ਕੁੱਲ 18 ਵਿਦਿਆਰਥੀ ਸਨ ਜੋ ਬੱਸ ਵਿਚ ਸਵਾਰ ਸਨ ਪਰ ਜਿਵੇਂ ਹੀ ਬੱਸ ਹਿਮਾਚਲ ਦੇ ਡਮਟਾਲ ਖੇਤਰ ਵਿਚ ਪਹੁੰਚੀ ਤਾਂ ਬੱਸ ਬੇਕਾਬੂ ਹੋ ਗਈ ਅਤੇ ਸੜਕ ਦੇ ਕਿਨਾਰੇ ਖੜੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ ਹੈ।

ਜਿਸ ਕਾਰਨ ਬੱਸ ਵਿਚ ਸਵਾਰ 18 ਵਿਦਿਆਰਥੀਆਂ ਵਿਚੋਂ 5 ਨੂੰ ਗੰਭੀਰ ਸੱਟਾਂ ਲੱਗੀਆਂ ਹਨ ,ਜਦਕਿ ਬਾਕੀ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ, ਇਨ੍ਹਾਂ ਸਾਰਿਆਂ ਦਾ ਮੁਢਲਾ ਇਲਾਜ ਕੀਤਾ ਗਿਆ ਅਤੇ ਮੈਡੀਕਲ ਕਾਲਜ ਜੰਮੂ ਲਈ ਰੈਫਰ ਕਰ ਦਿੱਤਾ ਗਿਆ ਹੈ।
-PTCNews

adv-img
adv-img