ਹੋਰ ਖਬਰਾਂ

ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ , ਇੱਕੋਂ ਪਰਿਵਾਰ ਦੇ ਤਿੰਨ ਮੈਬਰਾਂ ਸਮੇਤ 5 ਦੀ ਮੌਤ

By Shanker Badra -- August 07, 2021 10:34 am -- Updated:August 07, 2021 10:40 am

ਹੈਦਰਾਬਾਦ : ਤੇਲੰਗਾਨਾ ਦੇ ਸੰਗਰੇਡੀ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਸਵੇਰੇ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ ਹੈ। ਇਸ ਹਾਦਸੇ ਵਿਚ ਪੰਜ ਲੋਕਾਂ ਦੀ ਮੌਤ ਹੋ ਗਈ।

ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ , ਇੱਕੋਂ ਪਰਿਵਾਰ ਦੇ ਤਿੰਨ ਮੈਬਰਾਂ ਸਮੇਤ 5 ਦੀ ਮੌਤ

ਪੜ੍ਹੋ ਹੋਰ ਖ਼ਬਰਾਂ : LPG ਸਿਲੰਡਰ ਬੁਕਿੰਗ 'ਤੇ ਮਿਲੇਗਾ 2700 ਰੁਪਏ ਤੱਕ ਦਾ ਕੈਸ਼ਬੈਕ, ਪੜ੍ਹੋ ਪੂਰੀ ਡਿਟੇਲ

ਜਾਣਕਾਰੀ ਅਨੁਸਾਰ ਹਸਪਤਾਲ ਤੋਂ ਦਵਾਈ ਲੈ ਕੇ ਪਰਤ ਰਹੇ ਇੱਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ।

ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ , ਇੱਕੋਂ ਪਰਿਵਾਰ ਦੇ ਤਿੰਨ ਮੈਬਰਾਂ ਸਮੇਤ 5 ਦੀ ਮੌਤ

ਇਹ ਹਾਦਸਾ ਚੌਟਕੁਰ ਪਿੰਡ ਦੇ ਨੇੜੇ ਵਾਪਰਿਆ ,ਜਦੋਂ ਇੱਕ ਕਾਰ ਅਤੇ ਟਰੱਕ ਦੀ ਆਹਮੋ -ਸਾਹਮਣੇ ਟੱਕਰ ਹੋ ਗਈ। ਪੁਲਿਸ ਅਨੁਸਾਰ ਕਾਰ ਵਿੱਚ ਸਵਾਰ ਸਾਰੇ ਪੰਜ ਲੋਕਾਂ ਦੀ ਮੌਤ ਹੋ ਗਈ ਹੈ।

ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ , ਇੱਕੋਂ ਪਰਿਵਾਰ ਦੇ ਤਿੰਨ ਮੈਬਰਾਂ ਸਮੇਤ 5 ਦੀ ਮੌਤ

ਮ੍ਰਿਤਕਾਂ ਵਿੱਚੋਂ ਤਿੰਨ ਦੀ ਪਛਾਣ ਅੰਬਾ ਦਾਸ (40), ਉਸਦੀ ਪਤਨੀ ਪਦਮਾ (30) ਅਤੇ ਉਨ੍ਹਾਂ ਦੇ ਪੁੱਤਰ ਵਿਵੇਕ (6) ਵਜੋਂ ਹੋਈ ਹੈ। ਇਹ ਪਰਿਵਾਰ ਮੇਦਕ ਜ਼ਿਲ੍ਹੇ ਦੇ ਸੰਗਾਈਪੇਟ ਪਿੰਡ ਦਾ ਵਸਨੀਕ ਸੀ।

-PTCNews

  • Share