ਬਿਹਾਰ ਦੇ ਸੁਪੌਲ ਜ਼ਿਲੇ 'ਚ ਵੱਡੀ ਵਾਰਦਾਤ , ਪੂਰੇ ਟੱਬਰ ਨੇ ਫਾਹਾ ਲੈ ਕੇ ਦਿੱਤੀ ਜਾਨ 

By Shanker Badra - March 13, 2021 3:03 pm

ਸੁਪੌਲ : ਬਿਹਾਰ ਦੇ ਸੁਪੌਲ ਜ਼ਿਲੇ 'ਚ ਇਕੋ ਪਰਿਵਾਰ ਨਾਲ ਸਬੰਧਤ 5 ਲੋਕਾਂ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਹਲਚਲ ਮਚ ਗਈ ਹੈ। ਪੁਲਿਸ ਜਾਂਚ ਕਰ ਰਹੀ ਹੈ।

Five people of same family commit suicide in Supaul Bihar ਬਿਹਾਰ ਦੇ ਸੁਪੌਲ ਜ਼ਿਲੇ 'ਚ ਵੱਡੀ ਵਾਰਦਾਤ , ਪੂਰੇ ਟੱਬਰ ਨੇ ਫਾਹਾ ਲੈ ਕੇ ਦਿੱਤੀ ਜਾਨ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਮੁੜ ਲੱਗਿਆ ਤਾਲਾ

ਇੱਥੋਂ ਦੇ ਰਾਘੋਪੁਰ ਥਾਣਾ ਅਧੀਨ ਗੱਦੀ ਪਿੰਡ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਸਾਰਿਆਂ ਦੀਆਂ ਲਾਸ਼ਾਂ ਇਕ ਹੀ ਕਮਰੇ 'ਚ ਫਾਹੇ ਨਾਲ ਲਟਕੀਆਂ ਹੋਈਆਂ ਮਿਲੀਆਂ ਹਨ ।

Five people of same family commit suicide in Supaul Bihar ਬਿਹਾਰ ਦੇ ਸੁਪੌਲ ਜ਼ਿਲੇ 'ਚ ਵੱਡੀ ਵਾਰਦਾਤ , ਪੂਰੇ ਟੱਬਰ ਨੇ ਫਾਹਾ ਲੈ ਕੇ ਦਿੱਤੀ ਜਾਨ

ਪੁਲਿਸ ਸੁਪਰਡੈਂਟ ਮਨੋਜ ਕੁਮਾਰ ਨੇ ਸ਼ਨੀਵਾਰ ਨੂੰ ਦੱਸਿਆ ਕਿ ਫੋਰੈਂਸਿਕ ਮਾਹਰਾਂ ਦੀ ਟੀਮ ਹਾਦਸੇ ਵਾਲੀ ਜਗ੍ਹਾ ਦਾ ਮੁਆਇਨਾ ਕਰ ਰਹੀ ਹੈ। ਮ੍ਰਿਤਕਾਂ ਦੀ ਪਛਾਣ ਮਿਸ਼ਰੀਲਾਲ ਸਾਹ (50), ਉਨ੍ਹਾਂ ਦੀ ਪਤਨੀ (44), 2 ਧੀਆਂ ਅਤੇ 9 ਸਾਲ ਦੇ ਇਕ ਪੁੱਤ ਦੇ ਰੂਪ 'ਚ ਕੀਤੀ ਗਈ ਹੈ।

Five people of same family commit suicide in Supaul Bihar ਬਿਹਾਰ ਦੇ ਸੁਪੌਲ ਜ਼ਿਲੇ 'ਚ ਵੱਡੀ ਵਾਰਦਾਤ , ਪੂਰੇ ਟੱਬਰ ਨੇ ਫਾਹਾ ਲੈ ਕੇ ਦਿੱਤੀ ਜਾਨ

ਦੱਸਿਆ ਜਾਂਦਾ ਹੈ ਕਿ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਕੇ ਮਿਸ਼ਰੀਲਾਲ ਨੇ ਆਪਣੇ ਪੂਰੇ ਪਰਿਵਾਰ ਨਾਲ ਖ਼ੁਦਕੁਸ਼ੀ ਕਰ ਲਈ ਹੈ। ਮਿਸ਼ਰੀਲਾਲ ਕੋਲਾ ਵੇਚ ਕੇ ਗੁਜ਼ਾਰਾ ਕਰਦੇ ਸਨ ਅਤੇ ਉਨ੍ਹਾਂ ਦੀ ਵੱਡੀ ਕੁੜੀ ਨੇ ਕਰੀਬ ਢਾਈ ਸਾਲ ਪਹਿਲਾਂ ਅੰਤਰਜਾਤੀ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਪਰਿਵਾਰ ਪਿੰਡ ਦੇ ਲੋਕਾਂ ਤੋਂ ਅਤੇ ਰਿਸ਼ਤੇਦਾਰਾਂ ਤੋਂ ਵੱਖ-ਵੱਖ ਰਹਿਣ ਲੱਗਾ ਸੀ।
-PTCNews

adv-img
adv-img