Fri, Apr 26, 2024
Whatsapp

ਦੀਵਾਲੀ ਦੀ ਰਾਤ ਕਾਰ ਦਰੱਖਤ ਨਾਲ ਟਕਰਾਈ, ਪੰਜ ਨੌਜਵਾਨਾਂ ਦੀ ਹੋਈ ਮੌਤ

Written by  Riya Bawa -- November 05th 2021 04:20 PM
ਦੀਵਾਲੀ ਦੀ ਰਾਤ ਕਾਰ ਦਰੱਖਤ ਨਾਲ ਟਕਰਾਈ, ਪੰਜ ਨੌਜਵਾਨਾਂ ਦੀ ਹੋਈ ਮੌਤ

ਦੀਵਾਲੀ ਦੀ ਰਾਤ ਕਾਰ ਦਰੱਖਤ ਨਾਲ ਟਕਰਾਈ, ਪੰਜ ਨੌਜਵਾਨਾਂ ਦੀ ਹੋਈ ਮੌਤ

ਕੁਰੂਕਸ਼ੇਤਰ: ਦੀਵਾਲੀ ਦੀ ਰਾਤ ਹਰਿਆਣਾ ਤੋਂ ਇਕ ਦਰਦਨਾਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿਥੇ ਕਾਰ ਦੇ ਦਰੱਖਤ ਨਾਲ ਟਕਰਾਉਣ ਕਾਰਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਦੱਸ ਦੇਈਏ ਕਿ ਇਹ ਹਾਦਸਾ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ ਨੇੜੇ ਨਲਵੀ ਕੋਲ ਵਾਪਰਿਆ ਹੈ। ਮ੍ਰਿਤਕਾਂ ਦੀ ਪਛਾਣ ਗੋਲਡੀ, ਗੁਰਮੀਤ, ਅੰਕਿਤ, ਬ੍ਰਿਜਪਾਲ ਤੇ ਵਿਸ਼ਾਲ ਵਜੋਂ ਹੋਈ ਹੈ। ਹਾਦਸੇ ਵਿੱਚ ਮਾਰੇ ਗਏ ਲੋਕ ਆਸ-ਪਾਸ ਦੇ ਇਲਾਕੇ ਦੇ ਵਸਨੀਕ ਸਨ। ਪੁਲਿਸ ਮੁਤਾਬਕ ਕੁਰੂਕਸ਼ੇਤਰ ਦੇ ਸ਼ਾਹਬਾਦ ਸਬ-ਡਿਵੀਜ਼ਨ ਦੇ ਪਿੰਡ ਨਲਵੀ ਕੋਲ ਰਾਜ ਮਾਰਗ 'ਤੇ ਤੇਜ਼ ਰਫਤਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਕਾਰ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਕ੍ਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਕਾਰ 'ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ। -PTC News


Top News view more...

Latest News view more...