Thu, Apr 25, 2024
Whatsapp

ਹੁਣ ਹਵਾਈ ਮੁਸਾਫ਼ਰਾਂ ਨੂੰ ਕਰਨਾ ਪੈ ਸਕਦੈ ਇਸ ਵੱਡੀ ਮੁਸ਼ਕਲ ਦਾ ਸਾਹਮਣਾ, ਜਾਣੋ ਮਾਮਲਾ

Written by  Joshi -- October 27th 2018 09:02 AM -- Updated: October 27th 2018 09:03 AM
ਹੁਣ ਹਵਾਈ ਮੁਸਾਫ਼ਰਾਂ ਨੂੰ ਕਰਨਾ ਪੈ ਸਕਦੈ ਇਸ ਵੱਡੀ ਮੁਸ਼ਕਲ ਦਾ ਸਾਹਮਣਾ, ਜਾਣੋ ਮਾਮਲਾ

ਹੁਣ ਹਵਾਈ ਮੁਸਾਫ਼ਰਾਂ ਨੂੰ ਕਰਨਾ ਪੈ ਸਕਦੈ ਇਸ ਵੱਡੀ ਮੁਸ਼ਕਲ ਦਾ ਸਾਹਮਣਾ, ਜਾਣੋ ਮਾਮਲਾ

ਹੁਣ ਹਵਾਈ ਮੁਸਾਫ਼ਰਾਂ ਨੂੰ ਕਰਨਾ ਪੈ ਸਕਦੈ ਇਸ ਵੱਡੀ ਮੁਸ਼ਕਲ ਦਾ ਸਾਹਮਣਾ, ਜਾਣੋ ਮਾਮਲਾ,ਚੰਡੀਗੜ੍ਹ: ਹਵਾਈ ਯਾਤਰਾ ਦਾ ਅਨੰਦ ਲੈਣ ਵਾਲੇ ਲੋਕਾਂ ਨੂੰ ਹੁਣ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਕਿ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਦਾ ਇੱਕ ਰਨਵੇ ਮੁਰੰਮਤ ਲਈ 13 ਦਿਨਾਂ ਲਈ ਬੰਦ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਇਥੋਂ ਦੀਆਂ ਕਈ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਜਿਸ ਵਿੱਚ ਘਰੇਲੂ ਉਡਾਣਾਂ ਵੀ ਬੰਦ ਕੀਤੀਆਂ ਜਾ ਰਹੀਆਂ ਹਨ, ਜਿਸ ਦੌਰਾਨ ਨਾਲ ਲੱਗਦੇ ਸੂਬਿਆਂ ਨੂੰ ਜਿਵੇ ਕਿ ਪੰਜਾਬ ,ਹਰਿਆਣਾ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਆ ਸਕਦੀਆਂ ਹਨ। ਦੱਸ ਦੇਈਏ ਕਿ ਜੇਕਰ ਤੁਸੀ ਦਿੱਲੀ ਤੋਂ ਘਰੇਲੂ ਜਾਂ ਕੌਮਾਂਤਰੀ ਫਲਾਈਟ ਫੜਨ ਦੀ ਯੋਜਨਾ ਬਣਾ ਰਹੇ ਹੋ ਤਾਂ ਆਪਣੀ ਏਅਰਲਾਈਨ ਤੋਂ ਫਲਾਈਟ ਬਾਰੇ ਕਨਫਰਮ ਜ਼ਰੂਰ ਕਰ ਲਓ, ਤਾਂ ਜੋ ਤੁਹਾਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਹੋਰ ਪੜ੍ਹੋ: ਪੰਜਾਬ ਪੁਲਿਸ ਦੇ 4000 ਮੁਲਾਜ਼ਮਾਂ ਨੂੰ ਜਲਦੀ ਮਿਲੇਗੀ ਤਰੱਕੀ :ਡੀ.ਜੀ.ਪੀ ਅਰੋੜਾ ਸੂਤਰਾਂ ਅਨੁਸਾਰ ਅੱਡੇ ਦੇ ਰਨਵੇ ਦੇ ਅਪਗ੍ਰੇਡੇਸ਼ਨ ਕਾਰਨ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੀਆਂ ਸਾਰੀਆਂ 12 ਉਡਾਣਾਂ 15 ਤੋਂ 27 ਨਵੰਬਰ ਤਕ ਰੱਦ ਰਹਿਣਗੀਆਂ। ਚੰਡੀਗੜ੍ਹ ਹਵਾਈ ਅੱਡੇ ਤੋਂ ਰੋਜ਼ਾਨਾ 37 ਫਲਾਈਟਸ ਉਡਾਣ ਭਰਦੀਆਂ ਹਨ, ਜਿਸ 'ਚ 12 ਉਡਾਣਾਂ ਇਕੱਲੇ ਦਿੱਲੀ ਲਈ ਜਾਂਦੀਆਂ ਹਨ। ਅਜਿਹੇ ਵਿੱਚ ਜਿਹੜੇ ਲੋਕ ਵਿਦੇਸ਼ ਤੋਂ ਆਏ ਹਨ, ਉਹਨਾਂ ਨੂੰ ਵਾਪਸ ਜਾਣ ਵਿੱਚ ਮੁਸ਼ਕਿਲ ਆ ਸਕਦੀ ਹੈ। —PTC News


Top News view more...

Latest News view more...