Fri, Apr 19, 2024
Whatsapp

Flipkart ਦੀ ਘਿਨੌਣੀ ਕਰਤੂਤ, ਟੋਪੀ 'ਤੇ ਛਾਪਿਆ 'ਖੰਡਾ ਸਾਹਿਬ', DSGMC ਨੇ ਭੇਜਿਆ ਨੋਟਿਸ

Written by  Jashan A -- July 06th 2019 05:56 PM
Flipkart ਦੀ ਘਿਨੌਣੀ ਕਰਤੂਤ, ਟੋਪੀ 'ਤੇ ਛਾਪਿਆ 'ਖੰਡਾ ਸਾਹਿਬ', DSGMC ਨੇ ਭੇਜਿਆ ਨੋਟਿਸ

Flipkart ਦੀ ਘਿਨੌਣੀ ਕਰਤੂਤ, ਟੋਪੀ 'ਤੇ ਛਾਪਿਆ 'ਖੰਡਾ ਸਾਹਿਬ', DSGMC ਨੇ ਭੇਜਿਆ ਨੋਟਿਸ

Flipkart ਦੀ ਘਿਨੌਣੀ ਕਰਤੂਤ, ਟੋਪੀ 'ਤੇ ਛਾਪਿਆ 'ਖੰਡਾ ਸਾਹਿਬ', DSGMC ਨੇ ਭੇਜਿਆ ਨੋਟਿਸ,ਨਵੀਂ ਦਿੱਲੀ: ਆਨਲਾਈਨ ਕੰਪਨੀ ਫਲਿੱਪਕਾਰਟ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੀ, ਆਏ ਦਿਨ ਕੰਪਨੀ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਦੀ ਬੇਅਦਬੀ ਕਰ ਰਹੀ ਹੈ। ਫਲਿੱਪਕਾਰਟ ਵੱਲੋਂ ਧਾਰਮਿਕ ਚਿੰਨ੍ਹਾਂ ਨੂੰ ਗਲਤ ਢੰਗ ਨਾਲ ਛਾਪ ਕੇ ਆਪਣੇ ਉਤਪਾਦ ਵੇਚਣ ਕੇ ਇਜ਼ਾਫਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਕਾਰਨ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਹੁਣ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਆਨਲਾਈਨ ਕੰਪਨੀ ਫਲਿੱਪਕਾਰਟ ਨੇ ਟੋਪੀ 'ਤੇ 'ਖੰਡਾ ਸਾਹਿਬ' ਛਾਪਿਆ ਹੈ।ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ।

ਹੋਰ ਪੜ੍ਹੋ:ਜੰਮੂ-ਕਸ਼ਮੀਰ: ਪੁਲਵਾਮਾ 'ਚ ਪੋਲਿੰਗ ਬੂਥ 'ਤੇ ਗ੍ਰੇਨੇਡ ਹਮਲਾ... ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ. ਐੱਸ. ਜੀ. ਐੱਮ. ਸੀ.) ਨੇ ਇਸ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਹੈ। ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਇਸ ਬਾਬਤ ਕੰਪਨੀ ਨੂੰ ਨੋਟਿਸ ਭੇਜ ਦਿੱਤਾ ਹੈ। ਸਿਰਸਾ ਨੇ ਆਪਣੇ ਟਵਿੱਟਰ ਹੈਂਡਲ 'ਤੇ ਟੋਪੀ 'ਤੇ ਛਪੇ ਖੰਡਾ ਸਾਹਿਬ ਦੀ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ, ''ਖੰਡਾ ਸਾਡੀ ਮਾਣ ਦਾ ਪ੍ਰਤੀਕ ਹੈ। ਸਿੱਖ ਰਹਿਤ ਮਰਿਆਦਾ ਤਹਿਤ ਟੋਪੀ ਪਹਿਨਣਾ ਮਨ੍ਹਾ ਹੈ। ਇਸ ਤਰ੍ਹਾਂ ਖੰਡਾ ਸਾਹਿਬ ਨੂੰ ਟੋਪੀ 'ਤੇ ਛਾਪਣਾ ਅਪਮਾਨਜਨਕ ਹੈ। ਮੈਂ ਬੇਨਤੀ ਕਰਦਾ ਹਾਂ ਕਿ ਫਲਿੱਪਕਾਰਟ ਇਸ ਤਰ੍ਹਾਂ ਦੇ ਉਤਪਾਦਾਂ ਨੂੰ ਹਟਾਏ। ਉਨ੍ਹਾਂ ਨੇ ਇਸ ਦੇ ਨਾਲ ਹੀ ਕੰਪਨੀ ਤੋਂ ਮੁਆਫ਼ੀ ਦੀ ਵੀ ਮੰਗ ਕੀਤੀ। -PTC News

Top News view more...

Latest News view more...