ਹੜ੍ਹ ਪ੍ਰਭਾਵਿਤ ਇਲਾਕੇ ‘ਚ ਮਾਸੂਮ ਨੇ ਫੌਜੀ ਜਵਾਨ ਨੂੰ ਕੀਤਾ ਸੈਲਿਊਟ, ਕਿਹਾ- ‘ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ’ (ਵੀਡੀਓ)

ਹੜ੍ਹ ਪ੍ਰਭਾਵਿਤ ਇਲਾਕੇ ‘ਚ ਮਾਸੂਮ ਨੇ ਫੌਜੀ ਜਵਾਨ ਨੂੰ ਕੀਤਾ ਸੈਲਿਊਟ, ਕਿਹਾ- ‘ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ’ (ਵੀਡੀਓ),ਨਵੀਂ ਦਿੱਲੀ: ਦੇਸ਼ ਦੇ ਕਈ ਇਲਾਕਿਆਂ ‘ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਜਿਸ ਕਾਰਨ ਲੋਕਾਂ ਦੇ ਜਨਜੀਵਨ ‘ਤੇ ਕਾਫੀ ਪ੍ਰਭਾਵ ਪੈ ਰਿਹਾ ਹੈ। ੜ੍ਹ ਕਾਰਨ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ।

ਹੜ੍ਹ ਕਾਰਨ 234 ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਜੇਕਰ ਗੱਲ ਮਹਾਰਾਸ਼ਟਰ ਦੀ ਕੀਤੀ ਜਾਵੇ ਤਾਂ ਇੱਥੋਂ ਦੇ ਸਾਂਗਲੀ, ਕੋਲਹਾਪੁਰ ਅਤੇ ਪੁਣੇ ਵਿਚ ਹਾਲਾਤ ਬਹੁਤ ਹੀ ਖਰਾਬ ਹਨ।

ਹੋਰ ਪੜ੍ਹੋ:ਮੋਦੀ ਕੈਬਿਨਟ ਨੇ ਕਸ਼ਮੀਰ ‘ਚ 10 ਫੀਸਦੀ ਰਿਜ਼ਰਵੇਸ਼ਨ ਨੂੰ ਦਿੱਤੀ ਮਨਜ਼ੂਰੀ

ਪਰ ਸੁਰੱਖਿਆ ਟੀਮਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਅਜਿਹੇ ‘ਚ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਹਰ ਕੋਈ ਹੈਰਾਨ ਹੋ ਰਿਹਾ ਹੈ।

ਇਸ ਵੀਡੀਓ ‘ਚ ਇਕ ਛੋਟਾ ਜਿਹਾ ਬੱਚਾ ਹੜ੍ਹ ਕਾਰਨ ਬਚਾਅ ਕੰਮ ‘ਚ ਲੱਗੇ ਫੌਜ ਦੇ ਜਵਾਨ ਨੂੰ ਸੜਕ ‘ਤੇ ਸੈਲਿਊਟ ਕਰਦਾ ਹੈ ਅਤੇ ਕਹਿੰਦਾ ਹੈ ਕਿ ਤੁਸੀਂ ਬਹੁਤ ਚੰਗਾ ਕੰਮ ਕਰਦੇ ਹੋ।ਜਵਾਨ ਵੀ ਉਸ ਦਾ ਧੰਨਵਾਦ ਕਰਦੇ ਹੋਏ ਉਸ ਦੇ ਸਿਰ ‘ਤੇ ਹੱਥ ਫੇਰਦਾ ਹੈ।

-PTC News