Wed, Apr 24, 2024
Whatsapp

ਵਿਆਹ ਤੋਂ ਬਾਅਦ ਪਹਿਲੀ ਵਾਰ ਬਾਲੀਵੁੱਡ ਦੀਆਂ ਇਹ ਹਸੀਨਾਵਾਂ ਮਨਾਉਣਗੀਆਂ ਕਰਵਾ ਚੌਥ ਦਾ ਵਰਤ

Written by  Riya Bawa -- October 23rd 2021 01:49 PM
ਵਿਆਹ ਤੋਂ ਬਾਅਦ ਪਹਿਲੀ ਵਾਰ ਬਾਲੀਵੁੱਡ ਦੀਆਂ ਇਹ ਹਸੀਨਾਵਾਂ ਮਨਾਉਣਗੀਆਂ ਕਰਵਾ ਚੌਥ ਦਾ ਵਰਤ

ਵਿਆਹ ਤੋਂ ਬਾਅਦ ਪਹਿਲੀ ਵਾਰ ਬਾਲੀਵੁੱਡ ਦੀਆਂ ਇਹ ਹਸੀਨਾਵਾਂ ਮਨਾਉਣਗੀਆਂ ਕਰਵਾ ਚੌਥ ਦਾ ਵਰਤ

ਮੁੰਬਈ : ਕਾਰਤਿਕ ਮਹੀਨੇ ਦੀ ਸ਼ੁਰੂਆਤ 21 ਅਕਤੂਬਰ ਯਾਨੀ ਅੱਜ, ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ। ਕਾਰਤਿਕ ਮਹੀਨੇ ਦਾ ਪਹਿਲਾ ਵਰਤ, ਕਰਵਾ ਚੌਥ ਵਰਤ (24 ਅਕਤੂਬਰ) 24 ਅਕਤੂਬਰ, ਐਤਵਾਰ ਨੂੰ ਆਵੇਗਾ। ਇਸ ਦਿਨ, ਵਿਆਹੁਤਾ ਆਪਣੇ ਪਤੀਆਂ ਦੀ ਲੰਮੀ ਉਮਰ ਦੀ ਅਰਦਾਸ ਕਰਦੀਆਂ ਹਨ ਅਤੇ ਉਨ੍ਹਾਂ ਦੀ ਖੁਸ਼ਹਾਲੀ ਅਤੇ ਖੁਸ਼ਹਾਲੀ ਲਈ ਕਰਵਾ ਚੌਥ 'ਤੇ ਨਿਰਜਲਾ ਵਰਤ ਰੱਖਦੀਆਂ ਹਨ। [caption id="attachment_446585" align="aligncenter" width="750"]Karwa Chauth 2020 : moon Argh Woman opened Karwa Chauth Vrat ,Moon mahai daedar  [/caption] ਇਸ ਸਾਲ ਪੂਰੇ ਦੇਸ਼ 'ਚ 24 ਅਕਤੂਬਰ ਨੂੰ ਕਰਵਾ ਚੌਥ ਮਨਾਇਆ ਜਾ ਰਿਹਾ ਹੈ। ਕਰਵਾ ਚੌਥ ਇਕ ਅਜਿਹਾ ਤਿਉਹਾਰ ਹੈ, ਜਿਸ ਦਿਨ ਹਰ ਸੁਹਾਗਣ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀ ਹੈ। ਇਸ ਸਾਲ ਬਾਲੀਵੁੱਡ ਦੀਆਂ ਕਈ ਅਦਾਕਾਰਾ ਇਹੋ ਜਿਹੀਆਂ ਹਨ ਜੋ ਵਿਆਹ ਤੋਂ ਬਾਅਦ ਪਹਿਲੀ ਵਾਰ ਆਪਣੇ ਪਤੀ ਲਈ ਵਰਤ ਰੱਖਣਗੀਆਂ। Karwa Chauth 2021: Items needed for 'vrat puja' 1. ਅਦਾਕਾਰਾ ਅੰਗੀਰਾ ਧਰ 'ਬੈਂਡ ਬਾਜਾ ਬਰਾਤ', 'ਕਮਾਂਡੋ 3' ਅਤੇ 'ਲਵ ਪਰ ਸਕੁਆਇਰ ਫੀਟ' ਜਿਹੀਆਂ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਅਦਾਕਾਰਾ ਅੰਗੀਰਾ ਧਰ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਉਹ ਵੀ ਪਹਿਲੀ ਵਾਰ ਆਪਣੇ ਪਤੀ ਲਈ ਕਰਵਾ ਚੌਥ ਦਾ ਵਰਤ ਰੱਖੇਗੀ। 2. ਅਦਾਕਾਰਾ ਯਾਮੀ ਗੌਤਮ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਯਾਮੀ ਗੌਤਮ ਨੇ ਇਸ ਵੀ ਇਸ ਸਾਲ ਡਾਇਰੈਕਟਰ ਆਦਿਤਯ ਧਰ ਨਾਲ ਵਿਆਹ ਕਰਵਾਇਆ ਸੀ। ਯਾਮੀ ਗੌਤਮ ਦਾ ਵੀ ਵਿਆਹ ਤੋਂ ਬਾਅਦ ਪਹਿਲਾ ਕਰਵਾ ਚੌਥ ਹੈ। 3. ਅਦਾਕਾਰ ਵਰੁਣ ਧਵਨ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਇਸ ਸਾਲ ਦੀ ਸ਼ੁਰੂਆਤ 'ਚ ਬਚਪਨ ਦੀ ਦੋਸਤ ਤੇ ਪ੍ਰੇਮਿਕਾ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੰਧਨ ਵਿਚ ਬੱਝੇ ਸਨ। ਨਤਾਸ਼ਾ ਦਲਾਲ ਦਾ ਵਿਆਹ ਤੋਂ ਬਾਅਦ ਇਹ ਪਹਿਲਾ ਕਰਵਾ ਚੌਥ ਹੈ। 4. ਅਦਾਕਾਰਾ ਏਵਲਿਨ ਸ਼ਰਮਾ ਅਦਾਕਾਰਾ ਏਵਲਿਨ ਸ਼ਰਮਾ ਨੇ ਵੀ ਇਸ ਸਾਲ ਮਈ 'ਚ ਆਸਟਰੇਲੀਆ ਬੇਸਡ ਡੈਂਟਲ ਸਰਜਨ ਤੇ ਬਿਜਨਸਮੈਨ ਤੁਸਾਰ ਭਿੰਡੀ ਨਾਲ ਵਿਆਹ ਕਰਵਾਇਆ ਸੀ। ਏਵਲਿਨ ਦਾ ਵੀ ਪਹਿਲਾ ਕਰਵਾ ਚੌਥ ਹੋਵੇਗਾ। -PTC News


Top News view more...

Latest News view more...