Advertisment

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਜਾਣਗੇ ਚੀਨ, ਕਈ ਮੁੱਦਿਆਂ 'ਤੇ ਹੋਵੇਗੀ ਗੱਲਬਾਤ

author-image
Jashan A
Updated On
New Update
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਜਾਣਗੇ ਚੀਨ, ਕਈ ਮੁੱਦਿਆਂ 'ਤੇ ਹੋਵੇਗੀ ਗੱਲਬਾਤ
Advertisment
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਜਾਣਗੇ ਚੀਨ, ਕਈ ਮੁੱਦਿਆਂ 'ਤੇ ਹੋਵੇਗੀ ਗੱਲਬਾਤ,ਨਵੀਂ ਦਿੱਲੀ: ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜ ਤਿੰਨ ਦਿਨਾਂ ਦੌਰੇ ਲਈ ਚੀਨ ਜਾ ਰਹੇ ਹਨ। ਵਿਦੇਸ਼ ਮੰਤਰੀ ਬਣਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਚੀਨ ਦੌਰਾ ਹੈ। ਇਸ ਦੌਰਾਨ 12 ਅਗਸਤ ਨੂੰ ਭਾਰਤ-ਚੀਨ ਉੱਚ ਪੱਧਰੀ ਬੈਠਕ ਕਰਨਗੇ, ਜਿਸ ਦੀ ਸਹਿ-ਪ੍ਰਧਾਨਗੀ ਐੱਸ. ਜੈਸ਼ੰਕਰ ਕਰਨਗੇ। publive-imageਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ,''ਚੀਨ ਸਾਡਾ ਇਕ ਮਹੱਤਵਪੂਰਣ ਸਹਿਯੋਗੀ ਹੈ ਅਤੇ ਉਸ ਦਾ ਨਾਲ ਦੋ-ਪੱਖੀ ਸਬੰਧ ਸਮੇਤ ਹੋਰ ਮੁੱਦਿਆਂ 'ਤੇ ਚਰਚਾ ਲਈ ਕਈ ਚੈਨਲ ਹਨ।'' ਉਨ੍ਹਾਂ ਨੇ ਦੱਸਿਆ ਕਿ ਸਾਡੇ ਵਿਦੇਸ਼ ਮੰਤਰੀ ਚੀਨ ਯਾਤਰਾ 'ਤੇ ਜਾ ਰਹੇ ਹਨ। ਹੋਰ ਪੜ੍ਹੋ:ਜੇਲ੍ਹ 'ਚ ਬੈਠਾ ਵਿਅਕਤੀ ਕਰਦਾ ਸੀ ਇਹ ਗੈਰਕਾਨੂੰਨੀ ਕੰਮ, ਪੁਲਿਸ ਨੇ ਦਬੋਚਿਆ publive-imageਅਜਿਹੀ ਉਮੀਦ ਕੀਤੀ ਜਾਂਦੀ ਹੈ ਕਿ ਇਸ ਦੌਰਾਨ ਦੋਹਾਂ ਦੇਸ਼ਾਂ ਦੇ ਦੋ-ਪੱਖੀ, ਖੇਤਰੀ ਅਤੇ ਆਪਸੀ ਹਿੱਤ ਦੇ ਵਿਸ਼ਵ ਮੁੱਦਿਆਂ 'ਤੇ ਚਰਚਾ ਹੋਵੇਗੀ।ਕਿਹਾ ਜਾ ਰਿਹਾ ਹੈ ਕਿ ਇਸ ਯਾਤਰਾ ਦੌਰਾਨ ਦੋਹਾਂ ਦੇਸ਼ਾਂ ਦੇ ਡਿਪਲੋਮੈਟਿਕ ਸਬੰਧਾਂ ਦੇ 70 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣ 'ਤੇ ਵੀ ਚਰਚਾ ਹੋ ਸਕਦੀ ਹੈ। -PTC News-
s-jaishankar national-news latest-national-news national-news-in-punjabi s-jaishankar-news latest-s-jaishankar-news
Advertisment

Stay updated with the latest news headlines.

Follow us:
Advertisment