ਮੁੱਖ ਖਬਰਾਂ

ਭਾਜਪਾ ਨੇਤਾ ਯਸ਼ਵੰਤ ਸਿਨਹਾ BJP ਛੱਡ ਮਮਤਾ ਬੈਨਰਜੀ ਦੀ TMC 'ਚ ਹੋਏ ਸ਼ਾਮਿਲ   

By Shanker Badra -- March 13, 2021 3:49 pm

ਕੋਲਕਾਤਾ : ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਬੰਗਾਲ 'ਚ ਵੱਡਾ ਝਟਕਾ ਲੱਗਾ ਹੈ। ਵਾਜਪਾਈ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਨੇਤਾ ਯਸ਼ਵੰਤ ਸਿਨਹਾ ਅੱਜ ਭਾਜਪਾ ਨੂੰ ਛੱਡ ਟੀਐਮਸੀ ਵਿੱਚ ਸ਼ਾਮਿਲ ਹੋ ਗਏ ਹਨ।

Former BJP leader Yashwant Sinha joins Trinamool Congress Ahead Of Bengal Polls ਭਾਜਪਾ ਨੇਤਾ ਯਸ਼ਵੰਤ ਸਿਨਹਾ BJP ਛੱਡ ਮਮਤਾ ਬੈਨਰਜੀ ਦੀ TMC 'ਚ ਹੋਏ ਸ਼ਾਮਿਲ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਮੁੜ ਲੱਗਿਆ ਤਾਲਾ

ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਯਸ਼ਵੰਤ ਸਿਨਹਾ ਕੋਲਕਾਤਾ ਦੇ ਟੀਐਮਸੀ ਭਵਨ ਪਹੁੰਚੇ ਹਨ ਅਤੇ ਅੱਜ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੇ ਟੀਐਮਸੀ ਦਾ ਝੰਡਾ ਲਹਿਰਾਇਆ ਅਤੇ ਮਮਤਾ ਬੈਨਰਜੀ ਦੀ ਪਾਰਟੀ ਵਿਚ ਸ਼ਾਮਲ ਹੋਏ। ਇਸ ਮੌਕੇ ਡੇਰੇਕ ਓ ਬ੍ਰਾਇਨ, ਸੁਦੀਪ ਬੰਦੋਪਾਧਿਆਏ ਅਤੇ ਸੁਬਰਤ ਮੁਖਰਜੀ ਮੌਜੂਦ ਸਨ।

Former BJP leader Yashwant Sinha joins Trinamool Congress Ahead Of Bengal Polls ਭਾਜਪਾ ਨੇਤਾ ਯਸ਼ਵੰਤ ਸਿਨਹਾ BJP ਛੱਡ ਮਮਤਾ ਬੈਨਰਜੀ ਦੀ TMC 'ਚ ਹੋਏ ਸ਼ਾਮਿਲ

ਯਸ਼ਵੰਤਸਿਨਹਾ ਦੇ ਸ਼ਾਮਿਲ ਹੋਣ ਤੋਂ ਬਾਅਦ ਟੀਐਮਸੀ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਹੈ। ਯਸ਼ਵੰਤ ਸਿਨਹਾ ਦੀ ਸ਼ਮੂਲੀਅਤ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਸੁਬਰਤ ਮੁਖਰਜੀ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਯਸ਼ਵੰਤ ਸਾਡੇ ਨਾਲ ਆਇਆ ਹੈ, ਜੇ ਮਮਤਾ ਬੈਨਰਜੀ 'ਤੇ ਸਾਜ਼ਿਸ਼ ਦੇ ਹਿੱਸੇ ਵਜੋਂ ਨੰਦੀਗ੍ਰਾਮ ਵਿੱਚ ਹਮਲਾ ਨਾ ਕੀਤਾ ਗਿਆ ਹੁੰਦਾ ਤਾਂ ਉਹ ਇਥੇ ਮੌਜੂਦ ਹੁੰਦੇ।

Former BJP leader Yashwant Sinha joins Trinamool Congress Ahead Of Bengal Polls ਭਾਜਪਾ ਨੇਤਾ ਯਸ਼ਵੰਤ ਸਿਨਹਾ BJP ਛੱਡ ਮਮਤਾ ਬੈਨਰਜੀ ਦੀ TMC 'ਚ ਹੋਏ ਸ਼ਾਮਿਲ

ਸੁਦੀਪ ਬੰਧੋਪਾਧਿਆਏ ਨੇ ਦੱਸਿਆ ਕਿ ਯਸ਼ਵੰਤ ਸਿਨਹਾ ਟੀ.ਐੱਮ.ਸੀ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਕੋਲਕਾਤਾ ਵਿੱਚ ਪਾਰਟੀ ਹੈੱਡਕੁਆਰਟਰ ਵਿਖੇ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਗਏ ਸਨ। ਇਸ ਦੇ ਨਾਲ ਹੀ ਸਿਨਹਾ ਨੇ ਕਿਹਾ ਕਿ ਦੇਸ਼ ਇਸ ਸਮੇਂ ਸੰਕਟ ਵਿੱਚ ਹੈ, ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ।

Former BJP leader Yashwant Sinha joins Trinamool Congress Ahead Of Bengal Polls ਭਾਜਪਾ ਨੇਤਾ ਯਸ਼ਵੰਤ ਸਿਨਹਾ BJP ਛੱਡ ਮਮਤਾ ਬੈਨਰਜੀ ਦੀ TMC 'ਚ ਹੋਏ ਸ਼ਾਮਿਲ

ਯਸ਼ਵੰਤ ਲੰਬੇ ਸਮੇਂ ਤੋਂ ਭਾਜਪਾ ਤੋਂ ਨਾਰਾਜ਼ ਸੀ ਅਤੇ ਕਈ ਵਾਰ ਭਾਜਪਾ ਖਿਲਾਫ ਬਿਆਨ ਦਿੱਤੇ ਸੀ।ਭਾਜਪਾ ਦੀ ਆਲੋਚਨਾ ਕਰਦਿਆਂ ਯਸ਼ਵੰਤ ਸਿਨਹਾ ਨੇ ਮੀਡੀਆ ਨੂੰ ਕਿਹਾ, 'ਲੋਕਤੰਤਰ ਦੀ ਤਾਕਤ ਲੋਕਤੰਤਰ ਦੀਆਂ ਸੰਸਥਾਵਾਂ ਹਨ। ਅੱਜ ਤਕਰੀਬਨ ਹਰ ਸੰਸਥਾ ਕਮਜ਼ੋਰ ਹੋ ਗਈ ਹੈ, ਜਿਸ ਵਿੱਚ ਦੇਸ਼ ਦੀ ਨਿਆਂਪਾਲਿਕਾ ਵੀ ਸ਼ਾਮਲ ਹੈ। ਇਹ ਸਾਡੇ ਦੇਸ਼ ਲਈ ਸਭ ਤੋਂ ਵੱਡਾ ਖ਼ਤਰਾ ਬਣ ਗਿਆ ਹੈ।
-PTCNews

  • Share