ਕਰਨਾਲ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦਿਹਾਂਤ , ਕੈਂਸਰ ਤੋਂ ਸਨ ਪੀੜਤ

Former BJP MP Ashwini Kumar Chopra Dies At 62 In Gurugram
ਕਰਨਾਲ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦਿਹਾਂਤ , ਕੈਂਸਰ ਤੋਂ ਸਨ ਪੀੜਤ 

ਕਰਨਾਲ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦਿਹਾਂਤ , ਕੈਂਸਰ ਤੋਂ ਸਨ ਪੀੜਤ:ਨਵੀਂ ਦਿੱਲੀ : ਹਰਿਆਣਾ ਦੇ ਕਰਨਾਲ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਅੱਜ ਦਿਹਾਂਤ ਹੋ ਗਿਆ ਹੈ। 63 ਸਾਲਾ ਅਸ਼ਵਨੀ ਲੰਬੇ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਨਾਲ ਜੂਝ ਰਹੇ ਸਨ ਅਤੇ ਉਨ੍ਹਾਂ ਦਾ ਗੁਰੂਗ੍ਰਾਮ ਦੇ ਇੱਕ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ।

Former BJP MP Ashwini Kumar Chopra Dies At 62 In Gurugram
ਕਰਨਾਲ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦਿਹਾਂਤ , ਕੈਂਸਰ ਤੋਂ ਸਨ ਪੀੜਤ

ਮਿਲੀ ਜਾਣਕਾਰੀ ਅਨੁਸਾਰ ਉਸਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ। ਉਸ ਦਾ ਅਮਰੀਕਾ ਵਿਚ ਕੈਂਸਰ ਦਾ ਆਪ੍ਰੇਸ਼ਨ ਵੀ ਹੋਇਆ ਸੀ ਪਰ ਉਸ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋਇਆ।

Former BJP MP Ashwini Kumar Chopra Dies At 62 In Gurugram
ਕਰਨਾਲ ਤੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਅਸ਼ਵਨੀ ਚੋਪੜਾ ਦਾ ਦਿਹਾਂਤ , ਕੈਂਸਰ ਤੋਂ ਸਨ ਪੀੜਤ

ਦੱਸ ਦੇਈਏ ਕਿ ਅਸ਼ਵਨੀ ਚੋਪੜਾ 2014 ਤੋਂ 2019 ਤੱਕ ਕਰਨਾਲ ਤੋਂ ਭਾਜਪਾ ਦੇ ਸੰਸਦ ਮੈਂਬਰ ਸਨ। 2014 ਵਿਚ ਭਾਜਪਾ ਨੇ ਉਨ੍ਹਾਂ ਨੂੰ ਟਿਕਟ ਦੇ ਕੇ ਦਿੱਲੀ ਤੋਂ ਸਿੱਧਾ ਕਰਨਾਲ ਲੋਕ ਸਭਾ ਸੀਟ’ ‘ਤੇ ਭੇਜਿਆ ਸੀ। ਸਾਲ 2019 ਵਿਚ ਪਾਰਟੀ ਨੇ ਉਨ੍ਹਾਂ ਨੂੰ ਫਿਰ ਤੋਂ ਚੋਣ ਟਿਕਟ ਦੇਣੀ ਚਾਹੀ ਪਰ ਅਸ਼ਵਨੀ ਚੋਪੜਾ ਨੇ ਖ਼ਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਸੀ।
-PTCNews