ਮੁੱਖ ਖਬਰਾਂ

ਮੰਤਰੀ ਦੇ ਮੁੰਡੇ ਨੂੰ ਹੋਟਲ 'ਚ ਗੁੰਡਾਗਰਦੀ ਕਰਨੀ ਪਈ ਮਹਿੰਗੀ , ਪੁਲਿਸ ਨੇ ਕਾਲਰ ਤੋਂ ਫੜ੍ਹ ਕੇ ਸੁਟਿਆ ਥਾਣੇ

By Shanker Badra -- October 18, 2018 3:10 pm -- Updated:Feb 15, 2021

ਮੰਤਰੀ ਦੇ ਮੁੰਡੇ ਨੂੰ ਹੋਟਲ 'ਚ ਗੁੰਡਾਗਰਦੀ ਕਰਨੀ ਪਈ ਮਹਿੰਗੀ ,ਪੁਲਿਸ ਨੇ ਕਾਲਰ ਤੋਂ ਫੜ੍ਹ ਕੇ ਸੁਟਿਆ ਥਾਣੇ:ਦਿੱਲੀ ਦੇ ਹਯਾਤ ਰਿਜੈਂਸੀ ਹੋਟਲ 'ਚ ਬੀਤੇ ਦਿਨ ਜੰਮ ਕੇ ਹੰਗਾਮਾ ਕਰਨ ਵਾਲੇ ਅਸ਼ੀਸ਼ ਪਾਂਡੇ ਨੂੰ ਅੱਜ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।ਜਾਣਕਰੀ ਅਨੁਸਾਰ ਇਸ ਤੋਂ ਪਹਿਲਾਂ ਅਸ਼ੀਸ਼ ਨੇ ਆਤਮ ਸਮਰਪਣ ਲਈ ਅਰਜ਼ੀ ਦਿੱਤੀ ਸੀ ਅਤੇ ਇਸ ਦੇ ਨਾਲ ਹੀ ਉਸ ਨੇ ਇਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਸੀ। ਇਸ ਵੀਡੀਓ 'ਚ ਅਸ਼ੀਸ਼ ਪਾਂਡੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇਸ ਪੂਰੇ ਮਾਮਲੇ 'ਚ ਸਿਰਫ਼ ਇਕ ਪੱਖ ਦੀ ਹੀ ਗੱਲ ਸੁਣੀ ਗਈ।Former BSP MP's son Ashish Pandey Ashish Pandey police custodyਜ਼ਿਕਰਯੋਗ ਹੈ ਕਿ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਾਕੇਸ਼ ਪਾਂਡੇ ਦੇ ਬੇਟੇ ਆਸ਼ੀਸ਼ ਪਾਂਡੇ ਨੇ ਪਿਛਲੇ ਦਿਨੀਂ ਦਿੱਲੀ ਦੇ ਪੰਜ ਸਿਤਾਰਾ ਹੋਟਲ ਵਿੱਚ ਜੰਮ ਕੇ ਹੰਗਾਮਾ ਕੀਤਾ ਸੀ।ਪੰਜ ਸਿਤਾਰਾ ਹੋਟਲ ਦਾ ਇਹ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਸੀ।Former BSP MP's son Ashish Pandey Ashish Pandey police custodyਇਨ੍ਹਾਂ ਨਹੀਂ ਇਹ ਮੰਤਰੀ ਦਾ ਮੁੰਡਾ ਨਸ਼ੇ ਵਿੱਚ ਧੁੱਤ ਲੜਕੀਆਂ ਦੇ ਬਾਥਰੂਮ ਵਿੱਚ ਜਾ ਵੜਿਆ ਸੀ।ਜਦੋਂ ਇੱਕ ਲੜਕੀ ਨੇ ਵਿਰੋਧ ਕੀਤਾ ਤਾਂ ਉਸ ਨਾਲ ਝੱਗੜਾ ਕਰਨ ਲੱਗ ਗਿਆ।ਉਸ ਤੋਂ ਬਾਅਦ ਬਾਹਰ ਨਿਕਲ ਕੇ ਉਸਨੇ ਪਿਸਤੌਲ ਕੱਢ ਲਈ ਤੇ ਫਿਰ ਲੜਕੀ ਅਤੇ ਉਸਦੇ ਬੁਆਏਫਰੈਂਡ ਨਾਲ ਬਦਸਲੂਕੀ ਕੀਤੀ ਅਤੇ ਧਮਕਾਉਂਦੇ ਹੋਏ ਹੋਟਲ 'ਚੋਂ ਨਿਕਲ ਗਿਆ।ਇਸ ਦੌਰਾਨ ਪੰਜ ਸਿਤਾਰਾ ਹੋਟਲ ਦੇ ਸੁਰੱਖਿਆ ਕਰਮਚਾਰੀ ਮੂਕ ਦਰਸ਼ਕ ਬਣ ਕੇ ਦੇਖ ਰਹੇ ਸਨ।
-PTCNews