Advertisment

ਸਾਬਕਾ ਸੀਬੀਆਈ ਡਾਇਰੈਕਟਰ ਰਣਜੀਤ ਸਿਨਹਾ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ

author-image
Shanker Badra
Updated On
New Update
ਸਾਬਕਾ ਸੀਬੀਆਈ ਡਾਇਰੈਕਟਰ ਰਣਜੀਤ ਸਿਨਹਾ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ
Advertisment
publive-image ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਲਗਾਤਾਰ ਹਾਲਾਤ ਵਿਗੜਦੇ ਜਾ ਰਹੇ ਹਨ।ਦੇਸ਼ 'ਚ ਕੋਰੋਨਾ ਦੇ ਕੇਸ ਲਗਾਤਾਰ ਦੂਜੇ ਦਿਨ 2 ਲੱਖ ਤੋਂ ਪਾਰ ਰਹੇ ਹਨ ਅਤੇ ਮੌਤਾਂ ਦੀ ਤਾਦਾਦ ਵੀ ਵਧੀ ਹੈ। ਕੇਂਦਰੀ ਜਾਂਚ ਬਿਓਰੋ (ਸੀਬੀਆਈ) ਦੇ ਸਾਬਕਾ ਨਿਰਦੇਸ਼ਕ ਰਣਜੀਤ ਸਿਨਹਾ ਦਾ ਸ਼ੁੱਕਰਵਾਰ ਸਵੇਰੇ ਕੋਰੋਨਾ ਕਾਰਨ ਦੇਹਾਂਤ ਹੋ ਗਿਆ ਹੈ। ਉਹ 68 ਸਾਲਾਂ ਦੇ ਸਨ। ਪੜ੍ਹੋ ਹੋਰ ਖ਼ਬਰਾਂ :
Advertisment
ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ   Former CBI director Ranjit Sinha diesat 68 after testing positive for COVID-19 ਸਾਬਕਾ ਸੀਬੀਆਈ ਡਾਇਰੈਕਟਰ ਰਣਜੀਤ ਸਿਨਹਾ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ ਕੇਂਦਰੀ ਜਾਂਚ ਬਿਊਰੋ (CBI) ਦੇ ਸਾਬਕਾ ਨਿਰਦੇਸ਼ਕ ਰਣਜੀਤ ਸਿਨਹਾ ਦੀ ਦਿੱਲੀ ਵਿੱਚ ਮੌਤ ਹੋ ਗਈ ਹੈ। ਸਿਨਹਾ ਨੇ ਸ਼ੁੱਕਰਵਾਰ ਸਵੇਰੇ ਕਰੀਬ ਸਾਡੇ ਚਾਰ ਵਜੇ ਦਿੱਲੀ ਵਿੱਚ ਆਖਰੀ ਸਾਹ ਲਿਆ ਹੈ।  ਅਧਿਕਾਰੀਆਂ ਦੀ ਮੰਨੀਏ ਤਾਂ ਇਹ ਕੋਵਿਡ-19 ਕਾਰਨ ਮੌਤ ਹੈ। ਉਹ 68 ਸਾਲ ਦੇ ਸਨ। ਵੀਰਵਾਰ ਰਾਤ ਹੀ ਰੰਜੀਤ ਸਿਨ੍ਹਾ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ ਤੇ ਸ਼ੁੱਕਰਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ। Former CBI director Ranjit Sinha diesat 68 after testing positive for COVID-19 ਸਾਬਕਾ ਸੀਬੀਆਈ ਡਾਇਰੈਕਟਰ ਰਣਜੀਤ ਸਿਨਹਾ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ ਰਣਜੀਤ ਸਿਨਹਾ 1974 ਬੈਚ ਦੇ ਆਈਪੀਐਸ (IPS) ਅਧਿਕਾਰੀ ਅਤੇ 2012 ਤੋਂ 2014 ਦੇ ਵਿਚਕਾਰ ਸੀਬੀਆਈ ਦੇ ਡਾਇਰੈਕਟਰ ਰਹੇ ਹਨ। 68 ਸਾਲਾ ਸਿਨਹਾ ਨੇ ਸੀਬੀਈ ਦੇ ਡਾਇਰੈਕਟਰ, ਆਈਟੀਬੀਪੀ (ITBP) ਡੀਜੀ ਵਰਗੇ ਬਹੁਤ ਸਾਰੇ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ ਹੈ। ਸੀਬੀਆਈ ਦੇ ਡਾਇਰੈਕਟਰ ਜਨਰਲ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਸਨੇ ਇੰਡੋ-ਤਿੱਬਤੀ ਬਾਰਡਰ ਪੁਲਿਸ (ITBP) ਡਾਇਰੈਕਟਰ ਦਾ ਅਹੁਦਾ ਸੰਭਾਲਿਆ ਸੀ।
Advertisment
Kapurthala : IKGPTU over 42 students admitted to hospital after Eating ਸਾਬਕਾ ਸੀਬੀਆਈ ਡਾਇਰੈਕਟਰ ਰਣਜੀਤ ਸਿਨਹਾ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਨੂੰ ਕੂੜਾ ਸੁੱਟਣ ਵਾਲੀ ਗੱਡੀ 'ਚ ਲਿਜਾਇਆ ਗਿਆ ਦੱਸ ਦੇਈਏ ਕਿ ਸਾਲ 2017 ਵਿੱਚ ਸੀਬੀਆਈ ਨੇ ਕੋਲਾ ਘੁਟਾਲੇ ਮਾਮਲੇ ਵਿੱਚ ਸਿਨਹਾ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਸਿਨਹਾ 'ਤੇ ਕੋਲਾ ਘੁਟਾਲੇ ਦੀ ਜਾਂਚ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ ,ਜਦੋਂ ਉਹ ਸੀਬੀਆਈ ਮੁਖੀ ਸਨ। ਸਿਨਹਾ ਇਨ੍ਹਾਂ ਦੋਸ਼ਾਂ ਖਿਲਾਫ ਸੁਪਰੀਮ ਕੋਰਟ ਵੀ ਗਏ ਸੀ। -PTCNews publive-image-
covid-19 ranjit-sinha former-cbi-director ranjit-sinha-dies
Advertisment

Stay updated with the latest news headlines.

Follow us:
Advertisment