ਚੰਡੀਗੜ੍ਹ ਦੇ ਸਾਬਕਾ ਇੰਸਪੈਕਟਰ ਨੇ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ

By Riya Bawa - September 07, 2021 3:09 pm

ਮੁਹਾਲੀ: ਚੰਡੀਗੜ੍ਹ ਪੁਲਿਸ ਦੇ ਸਾਬਕਾ ਸਬ ਇੰਸਪੈਕਟਰ ਕਰਤਾਰ ਸਿੰਘ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰਨਾ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਪਤਨੀ ਕੁਲਦੀਪ ਕੌਰ ਕਤਲ ਮਾਮਲਾ ਮੁਹਾਲੀ ਦੇ ਫੇਜ਼ 11 ਦਾ ਹੈ। ਜਾਣਕਾਰੀ ਅਨੁਸਾਰ ਕਰਤਾਰ ਸਿੰਘ ਦੇ ਦੋ ਪੁਤਰ ਜਿਨ੍ਹਾਂ 'ਚੋਂ ਇਕ ਪੁੱਤਰ ਆਸਟ੍ਰੇਲੀਆ 'ਚ ਰਹਿ ਰਿਹਾ ਹੈ

ਕਤਲ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਕਰਤਾਰ ਸਿੰਘ 'ਤੇ ਪਹਿਲਾਂ ਦਰਜ ਇਰਾਦਾ ਕਤਲ ਦੇ ਮਾਮਲੇ ਵਿਚ ਕੁਲਦੀਪ ਕੌਰ ਗਵਾਹ ਸੀ ਅਤੇ ਗਵਾਹੀ ਤੋਂ ਮੁਕਰਨ ਲਈ ਅੱਜ ਸਵੇਰੇ ਦੋਵਾਂ ਪਤੀ ਪਤਨੀ ਵਿਚ ਪਹਿਲਾਂ ਝਗੜਾ ਹੋਇਆ ਮਗਰੋਂ ਕਰਤਾਰ ਸਿੰਘ ਵਲੋਂ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਗਈ।

murder

ਜਾਣਕਾਰੀ ਅਨੁਸਾਰ ਕਰਤਾਰ ਸਿੰਘ ਦੇ ਦੋ ਪੁੱਤਰ ਜਿਨ੍ਹਾਂ 'ਚੋਂ ਇਕ ਪੁੱਤਰ ਆਸਟ੍ਰੇਲੀਆ 'ਚ ਰਹਿ ਰਿਹਾ ਹੈ ਅਤੇ ਦੂਜਾ ਪੰਜਾਬ ਪੁਲਿਸ ਦੀ ਨੌਕਰੀ ਕਰ ਰਿਹਾ ਹੈ ਜੋ ਕਿ ਐੱਸਐੱਸਪੀ ਦਫ਼ਤਰ ਲੱਗਿਆ ਹੋਇਆ ਹੈ। ਆਰੋਪੀ ਪਤੀ ਆਪਣੀ ਪਤਨੀ ਦਾ ਕਤਲ ਕਰਨ ਤੋਂ ਬਾਅਦ ਕਰੀਬ 2 ਘੰਟੇ ਤਕ ਦਰਵਾਜ਼ਾ ਬੰਦ ਕਰਕੇ ਲਾਸ਼ ਦੇ ਕੋਲ ਹੀ ਬੈਠਾ ਰਿਹਾ ਅਤੇ ਪੁਲਸ ਨੇ ਦਰਵਾਜ਼ਾ ਤੋੜ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।

-PTC News

adv-img
adv-img