Sat, Apr 20, 2024
Whatsapp

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੋਵੇਂ ਨੀਂਹ-ਪੱਥਰ ਸਮਾਗਮ ਮੁਕੰਮਲ ਹੋਣ ਉੱਤੇ ਸਿੱਖ ਸੰਗਤ ਨੂੰ ਵਧਾਈ

Written by  Shanker Badra -- November 28th 2018 08:18 PM
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੋਵੇਂ ਨੀਂਹ-ਪੱਥਰ ਸਮਾਗਮ ਮੁਕੰਮਲ ਹੋਣ ਉੱਤੇ ਸਿੱਖ ਸੰਗਤ ਨੂੰ ਵਧਾਈ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੋਵੇਂ ਨੀਂਹ-ਪੱਥਰ ਸਮਾਗਮ ਮੁਕੰਮਲ ਹੋਣ ਉੱਤੇ ਸਿੱਖ ਸੰਗਤ ਨੂੰ ਵਧਾਈ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦੋਵੇਂ ਨੀਂਹ-ਪੱਥਰ ਸਮਾਗਮ ਮੁਕੰਮਲ ਹੋਣ ਉੱਤੇ ਸਿੱਖ ਸੰਗਤ ਨੂੰ ਵਧਾਈ:ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤ ਅਤੇ ਪਾਕਿਸਤਾਨ ਵਿਚ ਕਰਤਾਰਪੁਰ ਲਾਂਘੇ ਦੀ ਉਸਾਰੀ ਲਈ ਦੋਵੇਂ ਨੀਂਹ-ਪੱਥਰ ਸਮਾਗਮ ਮੁਕੰਮਲ ਹੋਣ ਉੱਤੇ ਸਿੱਖ ਸੰਗਤ ਨੂੰ ਵਧਾਈ ਦਿੱਤੀ ਹੈ।ਉਹਨਾਂ ਕਿਹਾ ਕਿ ਉਹਨਾਂ ਵਾਸਤੇ ਇਹ ਬਹੁਤ ਹੀ ਮਾਣ ਅਤੇ ਤਸੱਲੀ ਵਾਲੀ ਘੜੀ ਹੈ ਕਿ ਇਤਿਹਾਸ ਰਚਣ ਵਾਲੀ ਇਹ ਘਟਨਾ ਐਨਡੀਏ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀ ਹੈ।ਇਹ ਟਿੱਪਣੀ ਕਰਦਿਆਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਖਰੀ ਅਸਥਾਨ ਸਿੱਖ ਭਾਈਚਾਰੇ ਕੋਲੋਂ ਵਿਛੋੜੇ ਜਾਣ ਦੇ 71 ਸਾਲਾਂ ਬਾਅਦ ਕਰੋੜਾਂ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਸੁਣੀਆਂ ਗਈਆਂ ਹਨ।ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਦਮ ਨਾਲ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਹੁਲਾਰਾ ਮਿਲੇਗਾ। Former Chief Minister Parkash Singh Badal Foundation stone events Completed Sikh Sangat Congratulateਇਸ ਦੇ ਨਾਲ ਹੀ ਬਾਦਲ ਨੇ ਇਸ ਪਵਿੱਤਰ ਸਮਾਗਮ ਨੂੰ ਖਰਾਬ ਕਰਨ ਲਈ ਕੁੱਝ ਅਨਸਰਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੀ ਨਿਖੇਧੀ ਕੀਤੀ।ਉਹਨਾਂ ਕਿਹਾ ਕਿ ਪੰਜਾਬ ਦੀ ਸ਼ਾਂਤੀ ਅਤੇ ਸਥਿਰਤਾ ਲਈ ਖਤਰਨਾਕ ਲੋਕਾਂ ਨੂੰ ਨੀਂਹ ਪੱਥਰ ਸਮਾਗਮ ਦੌਰਾਨ ਅਹਿਮੀਅਤ ਦਿੱਤੀ ਗਈ।ਇਹ ਵਿਅਕਤੀ ਪਾਕਿਸਤਾਨੀ ਫੌਜ ਦੇ ਮੁਖੀ ਅਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਸਾਥ ਮਾਣਦੇ ਵੇਖੇ ਗਏ।ਉਹਨਾਂ ਕਿਹਾ ਕਿ ਇਸ ਨਾਲ ਸਿੱਖ ਜਗਤ ਅੰਦਰ ਪੁੱਠਾ ਸੁਨੇਹਾ ਗਿਆ ਹੈ।ਉਹਨਾਂ ਕਿਹਾ ਕਿ ਸਿੱਖ ਕਿਸੇ ਦੀ ਕੀਮਤ ਉਤੇ ਪੰਜਾਬ ਦੀ ਸ਼ਾਂਤੀ ਬਰਬਾਦ ਹੁੰਦੀ ਨਹੀਂ ਵੇਖਣਾ ਚਾਹੁੰਦੇ।ਉਹਨਾਂ ਕਿਹਾ ਕਿ ਮੈਂ ਮਹਿਸੂਸ ਕਰਦਾ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਹ ਯਕੀਨੀ ਬਣਾਉਣ ਲਈ ਜਰੂਰੀ ਕਦਮ ਚੁੱਕਣੇ ਚਾਹੀਦੇ ਹਨ ਕਿ ਅਜਿਹੇ ਅਨਸਰਾਂ ਕਿਸੇ ਵੀ ਤਰੀਕੇ ਨਾਲ ਹੱਲਾਸ਼ੇਰੀ ਨਾ ਦਿੱਤੀ ਜਾਵੇ।ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੁਨੇਹੇ 'ਸਰਬਤ ਦਾ ਭਲਾ' ਨਾਲ ਮੇਲ ਨਹੀਂ ਖਾਂਦੀ ਹੈ। Former Chief Minister Parkash Singh Badal Foundation stone events Completed Sikh Sangat Congratulateਇਸ ਗੱਲ ਉੱਤੇ ਜ਼ੋਰ ਦਿੰਦਿਆਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਚੰਗੀ ਸ਼ੁਰੂਆਤ ਕੀਤੀ ਗਈ ਹੈ।ਬਾਦਲ ਨੇ ਕਿਹਾ ਕਿ ਇਹ ਕੋਸ਼ਿਸ਼ ਨੂੰ ਪੂਰੀ ਤਰ੍ਹਾਂ ਅਮਲ ਵਿਚ ਲਿਆਂਦਾ ਜਾਣਾ ਚਾਹੀਦਾ ਹੈ, ਕਿਉਂਕਿ ਇਸ ਦਾ ਸੰਬੰਧ ਸਾਰੇ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ।ਉਹਨਾਂ ਕਿਹਾ ਕਿ ਮੇਰੇ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸ਼ੁਕਰਾਨਾ ਅਦਾ ਕਰਨ ਲਈ ਸ਼ਬਦ ਨਹੀਂ ਹੈ, ਜਿਹਨਾਂ ਨੇ ਆਪਣੇ ਇਸ ਕਦਮ ਰਾਹੀਂ ਇਸ ਮਹਾਂਦੀਪ ਅੰਦਰ ਸ਼ਾਂਤੀ ਦੀ ਗੱਲ ਤੋਰ ਦਿੱਤੀ ਹੈ।Former Chief Minister Parkash Singh Badal Foundation stone events Completed Sikh Sangat Congratulateਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਨੇ 1948 ਤੋਂ ਲੈ ਕੇ ਕਰਤਾਰਪੁਰ ਲਾਂਘੇ ਨੁੰ ਖੋਲ•ਣ ਦਾ ਮੁੱਦਾ ਲਗਾਤਾਰ ਉਠਾਇਆ ਹੈ। 1948 ਵਿਚ ਅਕਾਲੀ ਦਲ ਨੇ ਇਸ ਸੰਬੰਧੀ ਪਟਿਆਲਾ ਵਿਚ ਇੱਕ ਮਤਾ ਪਾਸ ਕੀਤਾ ਸੀ।ਉਹਨਾਂ ਕਿਹਾ ਕਿ ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਪਾਕਿਸਤਾਨ ਗਏ ਸਨ ਤਾਂ ਉਹਨਾਂ ਇਹ ਮੁੱਦਾ ਸ੍ਰੀ ਵਾਜਪਾਈ ਕੋਲ ਵੀ ਉਠਾਇਆ ਸੀ।ਉਹਨਾਂ ਕਿਹਾ ਕਿ ਮੇਰੀ ਅਗਵਾਈ ਵਿਚ ਕਰਤਾਰਪੁਰ ਲਾਂਘਾ ਬਣਾਉਣ ਦੀ ਮੰਗ ਕਰਨ ਵਾਲਾ ਇੱਕ ਪ੍ਰਸਤਾਵ 2010 ਵਿਚ ਪੰਜਾਬ ਅਸੰਬਲੀ ਅੰਦਰ ਵੀ ਪੇਸ਼ ਕੀਤਾ ਗਿਆ ਸੀ। ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹਨਾਂ ਸਾਰੀਆਂ ਕੋਸ਼ਿਸ਼ਾਂ ਨੂੰ ਆਖਰ ਬੂਰ ਪੈ ਗਿਆ ਹੈ। -PTCNews


Top News view more...

Latest News view more...