Sat, Apr 20, 2024
Whatsapp

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਮਾਸਟਰਮਾਈਂਡ ਜਰਮਨ ਸਿੰਘ ਨੂੰ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

Written by  Shanker Badra -- October 19th 2018 03:21 PM
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਮਾਸਟਰਮਾਈਂਡ ਜਰਮਨ ਸਿੰਘ ਨੂੰ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਮਾਸਟਰਮਾਈਂਡ ਜਰਮਨ ਸਿੰਘ ਨੂੰ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਮਾਸਟਰਮਾਈਂਡ ਜਰਮਨ ਸਿੰਘ ਨੂੰ ਅਦਾਲਤ ਨੇ ਸੁਣਾਇਆ ਇਹ ਫ਼ੈਸਲਾ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਮਾਸਟਰਮਾਈਂਡ ਜਰਮਨ ਸਿੰਘ ਨੂੰ ਬੀਤੀ ਰਾਤ ਰਾਜਸਥਾਨ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।ਜਾਣਕਾਰੀ ਅਨੁਸਾਰ ਜਰਮਨ ਸਿੰਘ ਨੂੰ ਰਾਜਸਥਾਨ ਦੇ ਕੋਲਯਾਤ ਇਲਾਕੇ ਦੇ ਗੁਰਦੁਆਰੇ ਤੋਂ ਪੰਜਾਬ ਪੁਲਿਸ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਸੀ।ਜਿਸ ਤੋਂ ਬਾਅਦ ਅੱਜ ਸਵੇਰੇ ਹੀ ਪਟਿਆਲਾ ਪੁਲਿਸ ਖਾਲਸਤਾਨੀ ਪੱਖੀ ਖਾੜਕੂ ਜਰਮਨ ਨੂੰ ਬੀਕਾਨੇਰ ਤੋਂ ਪਟਿਆਲੇ ਲੈ ਕੇ ਵਾਪਸ ਆਈ ਸੀ। ਖਾਲਸਤਾਨੀ ਪੱਖੀ ਖਾੜਕੂ ਜਰਮਨ ਨੂੰ ਅੱਜ ਪਟਿਆਲਾ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ,ਜਿਥੇ ਅਦਾਲਤ ਨੇ ਖਾੜਕੂ ਜਰਮਨ ਨੂੰ 23 ਅਕਤੂਬਰ ਤੱਕ 5 ਦਿਨਾਂ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।ਪੁਲਿਸ ਸੂਤਰਾਂ ਅਨੁਸਾਰ ਜੁਰਮਨ ਸਿੰਘ ਤੋਂ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹਥਿਆਰਾਂ ਦੀ ਰਿਕਵਰੀ ਦੇ ਲਈ ਜਰਮਨ ਦੇ ਟਿਕਾਣਿਆਂ ਤੇ ਛਾਪਾਮਾਰੀ ਕੀਤਾ ਜਾਵੇਗੀ। ਜ਼ਿਕਰਯੋਗ ਹੈ ਕਿ 02 ਅਕਤੂਬਰ ਦੀ ਰਾਤ ਉੱਤਰ ਪ੍ਰਦੇਸ਼ ਦੇ ਸ਼ਾਮਲੀ ਦੇ ਝਿੰਝਾਣਾ ਥਾਣੇ ਦੇ ਪਿੰਡ ਕਮਾਲਪੁਰ ਦੀ ਚੈੱਕਪੋਸਟ 'ਤੇ ਇਨ੍ਹਾਂ ਮੁਲਜ਼ਮਾਂ ਨੇ ਹਮਲਾ ਕਰਕੇ ਹੈੱਡ ਕਾਂਸਟੇਬਲ ਸੰਸਾਰ ਸਿੰਘ ਅਤੇ ਹੋਮਗਾਰਡ ਸੰਜੇ ਵਰਮਾ ਨੂੰ ਗੋਲੀ ਮਾਰ ਕੇ ਹਥਿਆਰ ਲੁੱਟ ਲਏ ਸਨ।ਪੁਲਿਸ ਮੁਤਾਬਕ ਇਨ੍ਹਾਂ ਹਥਿਆਰਾਂ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਤਲ ਕੀਤਾ ਜਾਣਾ ਸੀ।ਪੁਲਿਸ ਵਲੋਂ ਬਰਾਮਦ ਕੀਤਾ ਗਿਆ ਅਸਲਾ ਮੁਲਜ਼ਮਾਂ ਨੇ ਇਕ ਗੁਰਦੁਆਰਾ ਸਾਹਿਬ ਦੇ ਕਮਰੇ ਵਿਚ ਲੁਕਾ ਕੇ ਰੱਖਿਆ ਸੀ। -PTCNews


Top News view more...

Latest News view more...